ਲੜਾਈ ਵਾਲਾ ਜੇ ਵਧ ਗਿਆ ਜ਼ੋਰ ਡਿੱਠਾ,
ਦੁਨੀਆ ਸਾਰੀ ਆ ਪਾਈ ਦੁਹਾਈ ਮੀਆਂ।
ਭਾਰਤੀ ਲੋਕ ਵੀ ਬਹੁਤ ਈਰਾਨ ਦੇ ਵਿੱਚ,
ਬਹੁੜੀ ਭਾਰਤ ਨੂੰ ਉਨ੍ਹਾਂ ਨੇ ਪਾਈ ਮੀਆਂ।
ਹੋਰਨਾਂ ਮੁਲਕਾਂ ਤੋਂ ਕੱਢੇ ਨੇ ਜਿਵੇਂ ਪਹਿਲੇ,
ਇਨ੍ਹਾਂ ਦੀ ਜਿੰਦ ਵੀ ਜਾਵੇ ਛੁਡਾਈ ਮੀਆਂ।
ਆਇਆ ਈ ਅੱਜ ਐਲਾਨ ਈਰਾਨ ਵਾਲਾ,
ਮੁਲਕ ਨੂੰ ਛੱਡਣ ਦੀ ਰੋਕ ਹਟਾਈ ਮੀਆਂ।
ਤਦ ਵੀ ਨਿਕਲਣਾ ਅਜੇ ਨਾ ਸਹਿਜ ਜਾਪੇ,
ਉੱਤੇ ਸੜਕਾਂ ਦੇ ਵਰ੍ਹਦੀ ਆ ਅੱਗ ਮੀਆਂ।
ਦੁਵੱਲੀ ਹੁੰਦੀ ਪਈ ਜਿੱਦਾਂ ਦੀ ਚਾਂਦਮਾਰੀ,
ਸਕਦੀ ਕਿਤੇ ਕੋਈ ਕਿਸੇ ਨੂੰ ਲੱਗ ਮੀਆਂ।
-ਤੀਸ ਮਾਰ ਖਾਂ
17 ਜੂਨ, 2025