ਹਟਦਾ ਭੁੱਟੋ ਦਾ ਦੋਹਤਾ ਨਾ ਧਮਕੀਆਂ ਤੋਂ,
ਲੱਗ ਰਹੀ ਜੀਭ ਨੂੰ ਕਦੇ ਨਹੀਂ ਰੋਕ ਬੇਲੀ।
ਸੁਫਨੇ ਸੁੱਤੇ ਨੂੰ ਆਉਂਦੇ ਇਮਰਾਨ ਖਾਂ ਦੇ,
ਮੁਕੱਦਮੇ ਜੀਹਦੇ`ਤੇ ਦਿੱਤੇ ਆ ਠੋਕ ਬੇਲੀ।
ਝਗੜਾ ਭਾਰਤ ਨਾਲ ਰੋਜ਼ ਦਾ ਪਾਈ ਜਾਣਾ,
ਗੁੰਮਰਾਹ ਕਰਨ ਨੂੰ ਮੁਲਕ ਦੇ ਲੋਕ ਬੇਲੀ।
ਅਕਲਾਂ ਵਾਲੇ ਤੇ ਘੱਟ ਨਹੀਂ ਪਾਕਿ ਅੰਦਰ,
ਕੋਈ ਨਹੀਂ ਸਕੇ ਬਿਲਾਵਲ ਨੂੰ ਰੋਕ ਬੇਲੀ।
ਜਿਹੜੀ ਬੋਲੀ ਪਿਆ ਬੋਲਦਾ ਰੋਜ਼ ਰਹਿੰਦਾ,
ਪੁਆੜੇ ਪਹਿਲੇ ਹੀ ਪਾਏ ਇਸ ਬੜੇ ਬੇਲੀ।
ਰੋਕਣਾ ਜੇ ਨਹੀਂ ਬਿਲਾਵਲ ਨੂੰ ਬੋਲਣੇ ਤੋਂ,
ਪੁਆੜੇ ਕਰੂ ਫਿਰ ਆਗੂ ਇਹ ਖੜੇ ਬੇਲੀ।
-ਤੀਸ ਮਾਰ ਖਾਂ
12 ਜੂਨ, 2025