ਲੀਡਰ ਬਹਿਸ ਲਈ ਮੁੱਦਾ ਨੇ ਲੱਭ ਲੈਂਦੇ,
ਪਹਿਲਾ ਨਾਹੀਂ ਤਾਂ ਲੱਭ ਲਉ ਹੋਰ ਮੀਆਂ।
ਆਪਣੇ ਲਈ ਜੋ ਮੁੱਦਾ ਵੀ ਫਿੱਟ ਦੀਂਹਦਾ,
ਲਾਈ ਜਾਣਾ ਫਿਰ ਉਹਦੇ`ਤੇ ਜ਼ੋਰ ਮੀਆਂ।
ਬਣ ਕੇ ਪੁਤਲੇ ਈਮਾਨ ਦੇ ਆਪ ਰਹਿਣਾ,
ਚੇਲਿਆ ਕੋਲੋਂ ਪਵਾਉਣਾ ਹੈ ਸ਼ੋਰ ਮੀਆਂ।
ਕਹਿੰਦਾ ਹੋਰਨਾਂ ਨੂੰ ਬਹੁਤਾ ਚੋਰ ਉਹੀਉ,
ਜਿਹੜਾ ਆਪ ਹੈ ਸਿਖਰ ਦਾ ਚੋਰ ਮੀਆਂ।
ਅੱਖੀਂ ਘੱਟਾ ਫਿਰ ਲੋਕਾਂ ਦੇ ਪਾਈ ਜਾਣਾ,
ਹਕੀਕਤ ਦੇਖਣ ਦੇ ਯੋਗ ਨਾ ਛੱਡਣਾ ਈ।
ਕਾਮਯਾਬੀ ਲਈ ਸਫਲ ਇਹ ਫਾਰਮੂਲਾ,
ਕਿੱਲਾ ਜਿੱਤ ਦਾ ਜੀਹਨਾਂ ਵੀ ਗੱਡਣਾ ਈ।
-ਤੀਸ ਮਾਰ ਖਾਂ
11 ਜੂਨ, 2025