ਮੀਡੀਆ ਲੋਕਾਂ ਨੂੰ ਸਮਝਦਾ ਮੰਦ-ਬੁੱਧੀ,
ਇੱਕੋ ਖਬਰ ਉਹ ਰਿੜਕਦਾ ਰਹੇ ਮੀਆਂ।
ਜਿੰਨੀ ਖਬਰ ਦੀ ਗੱਲ ਕੋਈ ਕੱਲ੍ਹ ਆਖੀ,
ਓਦੋਂ ਵੀ ਐਨ ਉਲਟੀ ਅੱਜ ਕਹੇ ਮੀਆਂ।
ਰੱਖਦਾ ਖਬਰ ਨਾ ਸਿੱਧੀ ਨੂੰ ਖਬਰ ਸਿੱਧੀ,
ਖੱਬੇ-ਸੱਜੇ ਪਿਆ ਸੜਕ ਤੋਂ ਲਹੇ ਮੀਆਂ।
ਪੀੜਤ ਨਾਲ ਹੀ ਦਰਸ਼ਕ ਨੂੰ ਦੁੱਖ ਦੇਂਦਾ,
ਹੋਛਾਪਣ ਜਿਹਾ ਕਿੱਦਾਂ ਕੋਈ ਸਹੇ ਮੀਆਂ।
ਕੂੜ-ਪਾਖੰਡ ਪਰੋਸ ਰਹੇ ਨਿਊਜ਼ ਚੈਨਲ,
ਕਿੱਧਰੋਂ ਕਿੱਧਰ ਨੂੰ ਰਹੇ ਆ ਜੋੜ ਮੀਆਂ।
ਏਨਾ ਖਬਰ ਵਿੱਚ ਖੋਟ ਉਹ ਪੇਸ਼ ਕਰਦੇ,
ਭਰੋਸਾ ਦਰਸ਼ਕ ਦਾ ਰਹੇ ਨੇ ਤੋੜ ਮੀਆਂ।
-ਤੀਸ ਮਾਰ ਖਾਂ
10 ਜੂਨ, 2025