ਛੱਡ ਕੇ ਬੈਂਸ ਨੂੰ ਹੋ ਗਿਆ ਕਾਂਗਰਸੀਆ,
ਜੋੜਿਆ ਆਪ ਦੇ ਨਾਲ ਫਿਰ ਜੋੜ ਬੇਲੀ।
ਕਈਆਂ ਨਾਲ ਸੰਬੰਧ ਸਨ ਬਣੇ-ਵਿਗੜੇ,
ਪੂਰੀ ਹੋਈ ਨਹੀਂ ਦਿੱਸ ਰਹੀ ਲੋੜ ਬੇਲੀ।
ਚਰਚੇ ਚਿਰਾਂ ਤੋਂ ਚੱਲ ਰਹੇ ਸੁਣੇ ਬਾਹਲੇ,
ਰੱਖ ਲਊ ਸਾਂਝ ਕਿ ਜਾਊਗਾ ਤੋੜ ਬੇਲੀ।
ਵਕਤ ਆਖਰ ਨਿਬੇੜੇ ਦਾ ਆਣ ਪਹੁੰਚਾ,
ਕਾਂਗਰਸਪੁਰੀ ਵੱਲ ਮੋੜਿਆ ਮੋੜ ਬੇਲੀ।
ਭਟਕਦੀ ਰੂਹ ਜੋ ਕਿਸੇ ਵੀ ਧਿਰ ਅੰਦਰ,
ਦੇਵੇ ਭਟਕਣ ਨਾ ਓਸ ਨੂੰ ਬਹਿਣ ਬੇਲੀ।
ਸੱਦਣ ਵਾਲੇ ਵੀ ਬਾਤ ਇਹ ਜਾਣਦੇ ਈ,
ਦਿਨ ਬਹੁਤੇ ਨਾ ਲੱਗਿਆ ਰਹਿਣ ਬੇਲੀ।
-ਤੀਸ ਮਾਰ ਖਾਂ
2 ਜੂਨ, 2025