ਜੰਗ ਤਾਂ ਜੰਗ ਬਈ ਹੁੰਦੀ ਹੈ ਜੰਗ ਆਖਰ,
ਜਦ ਇਹ ਹੁੰਦੀ ਤਾਂ ਹੁੰਦਾ ਨੁਕਸਾਨ ਬੇਲੀ।
ਕਰਿਆ ਦੂਜੇ ਦਾ ਕਹਿਣ ਨੁਕਸਾਨ ਬੇਸੱਕ,
ਰੱਖਣੀ ਆਪਣੀ ਕਾਇਮ ਫਿਰ ਸ਼ਾਨ ਬੇਲੀ।
ਐਧਰ-ਔਧਰ ਤੋਂ ਨਿਕਲ ਆ ਗੱਲ ਜਾਂਦੀ,
ਪੁੱਜਦੀ ਗੱਲ ਆ ਲੋਕਾਂ ਦਰਮਿਆਨ ਬੇਲੀ।
ਕਿਸੇ ਦਾ ਘੱਟ ਤਾਂ ਕਿਸੇ ਦਾ ਵੱਧ ਹੋਇਆ,
ਲਾਉਂਦੇ ਰਹਿੰਦੇ ਆ ਲੋਕ ਅਨੁਮਾਨ ਬੇਲੀ।
ਜੋ ਕੁਝ ਚੀਨ ਦੀ ਜੰਗ ਦੇ ਵਕਤ ਹੋਇਆ,
ਕਾਰਗਿਲ ਵੇਲੇ ਕੀ ਬਾਤ ਆ ਹੋਈ ਬੇਲੀ।
ਚਰਚੇ ਚੱਲਣ ਜਾਂ ਚੱਲਦੀ ਬਹਿਸ ਰਹਿੰਦੀ,
ਵਿਚਲੀ ਗੁੰਝਲ ਫਿਰ ਰਹੀ ਲੁਕੋਈ ਬੇਲੀ।
-ਤੀਸ ਮਾਰ ਖਾਂ
1 ਜੂਨ, 2025