Thursday, September 12, 2024
spot_img
spot_img
spot_img

ਖੇਡ-ਮੇਲਾ ਅੱਜ ਪੈਰਿਸ ਵਿੱਚ ਫੇਰ ਲੱਗਾ, ਜਵਾਨੀ ਦਿਖਾਊਗੀ ਹੁਨਰ ਤੇ ਜ਼ੋਰ ਮੀਆਂ

ਖੇਡ-ਮੇਲਾ ਅੱਜ ਪੈਰਿਸ ਵਿੱਚ ਫੇਰ ਲੱਗਾ,
ਜਵਾਨੀ ਦਿਖਾਊਗੀ ਹੁਨਰ ਤੇ ਜ਼ੋਰ ਮੀਆਂ।

ਪਛੜਨਾ ਕਦੀ ਖਿਡਾਰੀ ਨਹੀਂ ਕੋਈ ਚਾਹੂ,
ਲੈ ਜਾਏ ਤਮਗਾ ਨਾ ਜਿੱਤ ਕੇ ਹੋਰ ਮੀਆਂ।

ਹਰ ਕੋਈ ਪਹੁੰਚਿਆ ਫੁੱਲ ਤਿਆਰ ਹੋ ਕੇ,
ਪੈਂਦੜਾ ਤਾੜੀਆਂ ਦਾ ਹੋਊਗਾ ਸ਼ੋਰ ਮੀਆਂ।

ਫਿਰ ਵੀ ਸਾਰਿਆਂ ਮੈਡਲ ਨਾ ਜਿੱਤ ਲੈਣਾ,
ਰਹੂਗੀ ਹਿੰਮਤ ਦੇ ਹੱਥ ਇਹ ਡੋਰ ਮੀਆਂ।

ਦਲ ਤਾਂ ਭਾਰਤ ਦਾ ਗਿਆ ਹੈ ਬਹੁਤ ਵੱਡਾ,
ਮੁਲਕ ਨੂੰ ਸਾਰਿਆਂ ਤੋਂ ਵੱਡੀ ਆਸ ਮੀਆਂ।

ਖਿਡਾਰੀ ਖੇਡਣ ਪੰਜਾਬੀ ਹਨ ਗਏ ਜਿਹੜੇ,
ਖਿੱਚ ਦਾ ਕੇਂਦਰ ਉਹ ਹੋਣਗੇ ਖਾਸ ਮੀਆਂ।
-ਤੀਸ ਮਾਰ ਖਾਂ

27 ਜੁਲਾਈ, 2024+

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ