Thursday, August 22, 2024
spot_img
spot_img
spot_img
spot_img

ਕਾਂਗਰਸ ਅੰਦਰਲੀ ਵਧੀ ਪਈ ਗੁੱਟਬੰਦੀ, ਪਈ ਆ ਤਦੇ ਜਲੰਧਰ ਵਿੱਚ ਮਾਰ ਬੇਲੀ

ਕਾਂਗਰਸ ਅੰਦਰਲੀ ਵਧੀ ਪਈ ਗੁੱਟਬੰਦੀ,
ਪਈ ਆ ਤਦੇ ਜਲੰਧਰ ਵਿੱਚ ਮਾਰ ਬੇਲੀ।

ਵੱਡੀ ਜਿੱਤ ਦਾ ਕੀਤਾ ਸੀ ਬਹੁਤ ਦਾਅਵਾ,
ਨਤੀਜਾ ਨਿਕਲੇ ਤੋਂ ਹੋਈ ਆ ਹਾਰ ਬੇਲੀ।

ਆਪੋ ਵਿੱਚ ਨਹੀਂ ਬਣਦੀ ਹੈ ਲੀਡਰਾਂ ਦੀ,
ਪਾਰਟੀ ਅੰਦਰ ਹੈ ਬਹੁਤ ਨਿਘਾਰ ਬੇਲੀ।

ਪਾਰਟੀ ਨਾਲ ਨਾ ਜੁੜੇ ਆ ਨਵਾਂ ਵਰਕਰ,
ਪਹਿਲੀ ਨਿੱਖੜਦੀ ਜਾਂਦੀ ਆ ਡਾਰ ਬੇਲੀ।

ਇਹੀਓ ਹਾਲਤ ਜੇ ਰਹੂ ਇਸ ਪਾਰਟੀ ਦੀ,
ਦਿਨੋ-ਦਿਨ ਵੱਲ ਨੀਵਾਣਾਂ ਦੇ ਜਾਊ ਬੇਲੀ।

ਖੁੱਸਿਆ ਸਮਾਂ ਫਿਰ ਹੱਥ ਨਾ ਆਊ ਬੇਲੀ,
ਹਰ ਕੋਈ ਬੈਠ ਕੇ ਆਗੂ ਪਛਤਾਊ ਬੇਲੀ।
ਤੀਸ ਮਾਰ ਖਾਂ

15 ਜੁਲਾਈ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ