ਦਿੱਲੀ ਚੋਣ ਦਾ ਪਿਆ ਘਮਸਾਨ ਛਿੜਿਆ,
ਦੂਸ਼ਣਬਾਜ਼ੀ ਲਈ ਗਰਮ ਬਾਜ਼ਾਰ ਮੀਆਂ।
ਭ੍ਰਿਸ਼ਟਾਚਾਰ ਦੇ ਚਰਚੇ ਵੀ ਭਖੇ ਫਿਰ ਤੋਂ,
ਸਬੂਤਾਂ ਬਿਨਾਂ ਪਿਆ ਹੋਏ ਪ੍ਰਚਾਰ ਮੀਆਂ।
ਤਿੱਖਾ ਤਲਵਾਰ ਤੋਂ ਜਖ਼ਮ ਜ਼ਬਾਨ ਵਾਲਾ,
ਸਹਿਣੀ ਔਖੀ ਆ ਦੋਸ਼ਾਂ ਦੀ ਮਾਰ ਮੀਆਂ।
ਵੋਟਰ ਦਿੱਲੀ ਦਾ ਸਦਾ ਵਾਂਗ ਚੁੱਪ ਕੀਤਾ,
ਹੋ ਜਾਊ ਕਿਸੇ ਵੀ ਤਰਫ ਉਲਾਰ ਮੀਆਂ।
ਅਖਾੜਾ ਚੋਣਾਂ ਦਾ ਜਿੱਦਾਂ ਇਹ ਭਖ ਚੁੱਕਾ,
ਮੀਡੀਆ ਕਿਸੇ ਤੋਂ ਰਿਹਾ ਨਾ ਘੱਟ ਮੀਆਂ।
ਕਿਸੇ ਦਾ ਪੱਖ ਪੂਰੇ, ਕਿਸੇ ਦੀ ਜੜ੍ਹ ਪੱਟੇ,
ਸਾਂਝਾਂ ਪਾਲਣ ਨੂੰ ਕੱਢ ਰਿਹਾ ਵੱਟ ਮੀਆਂ।
-ਤੀਸ ਮਾਰ ਖਾਂ
16 ਜਨਵਰੀ, 2025