ਡਾਕਟਰੀ ਦਾਖਲੇ ਲਈ ਠੱਗੀ ਹੋਈ ਨੰਗੀ,
ਹੋਇਆ ਹਰਿਆਣੇ ਦੇ ਵੱਲ ਫਰਾਡ ਬੇਲੀ।
ਜਾਅਲਸਾਜ਼ੀ ਇਹ ਕਦੇ ਨਹੀਂ ਗਈ ਰੋਕੀ,
ਕੱਢਦੇ ਠੱਗ ਫਿਰ ਨਵੀਂ ਕੋਈ ਕਾਢ ਬੇਲੀ।
ਕੋਈ ਸਰਕਾਰ ਨਾ ਜ਼ੋਰ ਨਾਲ ਕਰੇ ਸਖਤੀ,
ਕਰਦੇ ਲੀਡਰ ਆ ਚੋਰਾਂ ਨਾਲ ਲਾਡ ਬੇਲੀ।
ਬਚਣਾ ਈ ਕਿਵੇਂ ਅਦਾਲਤ ਦੀ ਮਾਰ ਵੱਲੋਂ,
ਅਗੇਤੇ ਕਰਨ ਉਹ ਤਿਆਰ ਜੁਗਾੜ ਬੇਲੀ।
ਸੁਣਿਆ ਕਾਨੂੰਨ ਦੇ ਬਾਹਲੇ ਬਈ ਹੱਥ ਲੰਮੇ,
ਫਿਰ ਵੀ ਡਰਨ ਨਹੀਂ ਇਨ੍ਹਾਂ ਤੋਂ ਚੋਰ ਬੇਲੀ।
ਕੁੱਤੀ ਚੋਰਾਂ ਨਾਲ ਜਿੱਥੇ ਹਰ ਮਿਲੀ ਰਹਿੰਦੀ,
ਸਕੈਂਡਲ ਨਿਕਲ ਰਹੇ ਹੋਰ ਬੱਸ ਹੋਰ ਬੇਲੀ।
-ਤੀਸ ਮਾਰ ਖਾਂ
16 ਜਨਵਰੀ, 2025