ਇੱਕਦਮ ਕੀਤਾ ਜਦ ਠੰਢ ਸੀ ਆਣ ਹੱਲਾ,
ਫਸ ਗਏ ਲੋਕੀਂ ਕਸੂਤੇ ਫਿਰ ਬੜੇ ਮੀਆਂ।
ਨਿਕਲੇ ਘਰੋਂ ਤਾਂ ਨਹੀਂ ਖਿਆਲ ਆਇਆ,
ਲੋੜੀਂਦੇ ਕੱਪੜੇ ਪਹਿਨੇ ਨਹੀਂ ਫੜੇ ਮੀਆਂ।
ਵਗ ਰਹੀ ਹਵਾ ਪਈ ਛੇੜਦੀ ਆਣ ਕਾਂਬਾ,
ਜਦੋਂ ਵੀ ਹੁੰਦੇ ਸੀ ਕਿਤੇ ਉਹ ਖੜੇ ਮੀਆਂ।
ਆਦੀ ਸੈਰ ਦੇ ਅੱਜ ਨਹੀਂ ਬਾਹਰ ਨਿਕਲੇ,
ਘਰ ਦੇ ਅੰਦਰ ਉਹ ਰਹੇ ਸੀ ਤੜੇ ਮੀਆਂ।
ਪਹਿਲੇ ਹੱਲੇ ਵਿੱਚ ਖਾ ਲਈ ਮਾਰ ਜੀਹਨੇ,
ਗਲਤੀ ਭੁਗਤਦਾ ਇਹੀ ਫਿਰ ਰਹੂ ਮੀਆਂ।
ਬਚ ਕੇ ਰਹੋ ਬਈ ਮਿੱਤਰ ਜੀ ਠੰਢ ਕੋਲੋਂ,
ਯਾਰਾਂ-ਮਿੱਤਰਾਂ ਨੂੰ ਮੁੜ ਮੁੜ ਕਹੂ ਮੀਆਂ।
-ਤੀਸ ਮਾਰ ਖਾਂ
12 ਦਸੰਬਰ, 2024