ਭਖ ਪਈ ਦਿੱਲੀ ਹੈ ਚੋਣ ਅਸੈਂਬਲੀ ਲਈ,
ਲੱਗ ਪਏ ਹੋਵਣ ਆ ਜੋੜ ਜਾਂ ਤੋੜ ਬੇਲੀ।
ਸਿਫਤ ਆਗੂ ਦੀ ਕਰਦੇ ਸੀ ਕੱਲ੍ਹ ਤੀਕਰ,
ਸੁਬਹਾ ਅੱਜ ਆ ਨਿਕਲ ਗਏ ਛੋੜ ਬੇਲੀ।
ਢੁਕਵੀਂ ਥਾਂ ਉਹ ਆਖਦੇ ਪੁੱਜ ਗਿਆ ਹਾਂ,
ਪਿਛਲੀ ਪਾਰਟੀ ਦਾ ਨਹੀਂ ਸੀ ਜੋੜ ਬੇਲੀ।
ਲੋਕੀਂ ਕਹਿਣ ਕਿ ਪੁੱਜਾ ਇਹ ਜ਼ੋਰ ਲਾ ਕੇ,
ਉਹਨੂੰ ਲੈ ਗਈ ਸਿਆਸੀ ਆ ਲੋੜ ਬੇਲੀ।
ਹੋ ਗਈ ਪੂਰੀ ਜਾਂ ਝਾਕ ਤਾਂ ਟਿਕੂਗਾ ਉਹ,
ਵਰਨਾ ਆਊ ਫਿਰ ਪਿੱਛੇ ਨੂੰ ਪਰਤ ਬੇਲੀ।
ਤੀਸਰੀ-ਚੌਥੀ ਵੀ ਜਗ੍ਹਾ ਫਿਰ ਜਾ ਸਕਦਾ,
ਸਿਆਸੀ ਲਾਰੇ ਦੀ ਇੱਕੋ ਹੈ ਸ਼ਰਤ ਬੇਲੀ।
-ਤੀਸ ਮਾਰ ਖਾਂ
11 ਦਸੰਬਰ, 2024