ਅਹੁਦਾ ਛੱਡਣ ਜਾਂ ਲੱਗਿਆ ਜੋ ਬਾਇਡੇਨ,
ਨਵਾਂ ਇੱਕ ਲਿਆ ਵਿਵਾਦ ਹੈ ਛੇੜ ਬੇਲੀ।
ਚਰਚੇ ਵਿੱਚ ਕੋਈ ਰਹਿੰਦਾ ਹੈ ਖਾਸ ਬੰਦਾ,
ਬਾਇਡੇਨ ਨਾਲ ਜੀਹਦਾ ਚੋਖਾ ਨੇੜ ਬੇਲੀ।
ਤਕੜਾ ਦਿੱਤਾ ਐਵਾਰਡ ਸੀ ਜਦੋਂ ਉਹਨੂੰ,
ਉਸ ਨੇ ਦਿੱਤੇ ਕਈ ਜ਼ਖਮ ਉਚੇੜ ਬੇਲੀ।
ਹੱਕ-ਵਿਰੋਧ ਲਈ ਦਾਗਣ ਬਿਆਨ ਲੱਗੇ,
ਆਗੂਆਂ ਭਿੜਨ ਦਾ ਛੇੜਿਆ ਗੇੜ ਬੇਲੀ।
ਭਾਰਤ ਦੇਸ਼ ਵਿੱਚ ਜਿਹੋ ਜਿਹੀ ਰਾਜਨੀਤੀ,
ਉੱਠਦੇ ਰਹਿੰਦੇ ਕਈ ਨਿੱਤ ਸਵਾਲ ਬੇਲੀ।
ਅਮਰੀਕਾ ਵਿੱਚ ਵੀ ਓਦਾਂ ਹੀ ਹੋਈ ਜਾਂਦਾ,
ਸਭ ਥਾਂ ਆਗੂਆਂ ਦੇ ਉਹ ਹੀ ਹਾਲ ਬੇਲੀ।
-ਤੀਸ ਮਾਰ ਖਾਂ
6 ਜਨਵਰੀ, 2025