ਵਕੀਲਾਂ ਨੇ ਮੁਕਤਸਰ ਵਕੀਲ ਤਸ਼ੱਦਦ ਕੇਸ ਵਿੱਚ ਲੱਖਾ ਸਿਧਾਣਾ ’ਤੇ ਵਕੀਲਾਂ ਵਿਰੁੱਧ ਕੂੜ ਪ੍ਰਚਾਰ ਦਾ ਲਾਇਆ ਦੋਸ਼
ਯੈੱਸ ਪੰਜਾਬ
ਬਠਿੰਡਾ, 29 ਸਤੰਬਰ, 2023:
ਮੁਕਤਸਰ ਸਾਹਿਬ ਦੇ ਵਕੀਲ ਸ: ਵਰਿੰਦਰ ਸਿੰਘ ਸੰਧੂ ’ਤੇ ਪੁਲਿਸ ਹਿਰਾਸਤ ਵਿੱਚ ਕੀਤੇ ਗਏ ‘ਥਰਡ ਡਿਗਰੀ ਟਾਰਚਰ’ ਅਤੇ ਅਣਮਨੁੱਖੀ ਵਰਤਾਰੇ ਦੇ ਬਹੁ ਚਰਚਿਤ ਮਾਮਲੇ ਦੌਰਾਨ ‘ਐਕਟਿਵਿਸਟ’ ਲੱਖਾ ਸਿਧਾਣਾ ਵੱਲੋਂ ਕੀਤੀਆਂ ਟਿੱਪਣੀਆਂ ’ਤੇ ਕਈ ਵਕੀਲਾਂ ਨੇ ਇਤਰਾਜ਼ ਜਤਾਇਆ ਹੈ ਅਤੇ ਉਸਦੇ ‘ਬਾਈਕਾਟ’ ਦੀ ਮੰਗ ਕੀਤੀ ਹੈ।
ਬਠਿੰਡਾ ਦੇ ਕੁਝ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਨੂੰ ਇੱਕ ਪੱਤਰ ਲਿਖ਼ ਕੇ ਮੰਗ ਕੀਤੀ ਹੈ ਕਿ ਲੱਖਾ ਸਿਧਾਣਾ ਵੱਲੋਂ ਵਕੀਲਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੇ ਮੱਦੇਨਜ਼ਰ ਇੱਕ ਮਤਾ ਪਾਸ ਕੀਤਾ ਜਾਵੇ ਕਿ ਕੋਈ ਵੀ ਵਕੀਲ ਅਦਾਲਤਾਂ ਵਿੱਚ ਲੱਖ਼ਾ ਸਿਧਾਣਾ ਦੇ ਕੇਸਾਂ ਦੀ ਪੈਰਵਾਈ ਨਹੀਂ ਕਰੇਗਾ।
ਇਨ੍ਹਾਂ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਇਸ ਮਾਮਲੇ ਵਿੱਚ ਲੱਖਾ ਸਿਧਾਣਾ ਨੇ ਪੁਲਿਸ ਦਾ ਪੱਖ ਪੂਰਦੇ ਹੋਏ ਵਕੀਲਾਂ ਦੇ ਵਿਰੁੱਧ ਕੂੜ ਪ੍ਰਚਾਰ ਕੀਤਾ। ਉਨ੍ਹਾਂ ਨੇ ਬਾਰ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਲੱਖਾ ਸਿਧਾਣਾ ਦੇ ਕੇਸ ਨਾ ਲੜੇ ਜਾਣ ਅਤੇ ਉਸਦਾ ਬਾਈਕਾਟ ਕੀਤਾ ਜਾਵੇ।
ਵਕੀਲਾਂ ਵੱਲੋਂ ਲਿਖ਼ੇ ਪੱਤਰ ਦੀ ਕਾਪੀ ਹੇਠਾਂ ਦਿੱਤੀ ਜਾ ਰਹੀ ਹੈ:
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ