- Advertisement -
ਯੈੱਸ ਪੰਜਾਬ
ਲੁਧਿਆਣਾ, 25 ਜਨਵਰੀ, 2022:
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਜੋ ਬੀਤੇ ਦਿਨੀਂ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ, ਲੁਧਿਆਣਾ ਦੇ ਡੀ.ਐਮ.ਸੀ.ਐਚ. ਵਿਖ਼ੇ ਦਾਖ਼ਲ ਹੋਏ ਸਨ, ਨੂੰ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਸੋਮਵਾਰ ਨੂੰ ਉਨ੍ਹਾਂ ਦੇ ਟੈਸਟ ਕਰਨ ਉਪਰੰਤ ਟੈੱਸਟਾਂ ਦੀ ਰਿਪੋਰਟ ਠੀਕ ਪਾਏ ਜਾਣ’ਤੇ ਉਨ੍ਹਾਂ ਨੂੰ ਮੰਗਲਵਾਰ ਸ਼ਾਮ ਹਜਸਪਤਾਲਅ ਤੋਂ ਛੁੱਟੀ ਤਾਂ ਮਿਲ ਗਈ ਪਰ ਉਹ ਅਜੇ ਵਾਪਿਸ ਲੰਬੀ ਨਹੀਂ ਗਏ।
ਉਹ ਛੁੱਟੀ ਮਿਲਣਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੁੱਜੇ ਜਿੱਥੇ ਉਹ ਹਾਲ ਦੀ ਘੜੀ ਸਟਨ ਹਾਊਸ ਵਿਖ਼ੇ ਰੁਕੇ ਹਨ।
- Advertisement -