ਯੈੱਸ ਪੰਜਾਬ
ਚੰਡੀਗੜ੍ਹ, 19 ਫਰਵਰੀ, 2025
ਆਮ ਆਦਮੀ ਪਾਰਟੀ (AAP) Punjab ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ Aman Arora ਨੇ ਬੁੱਧਵਾਰ ਨੂੰ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਆਪਣੇ ਪਰਿਵਾਰ ਨਾਲ ਇਸ਼ਨਾਨ ਕੀਤਾ ਅਤੇ ਮਾਂ ਗੰਗਾ ਦੀ ਪੂਜਾ ਕੀਤੀ।
Aman Arora ਦੇ ਨਾਲ Punjab ਵਿਧਾਨ ਸਭਾ ਦੇ ਸਪੀਕਰ Kultar Singh Sandhwan ਅਤੇ Sangrur ਤੋਂ ਪਾਰਟੀ ਦੇ ਸੰਸਦ ਮੈਂਬਰ Gurmeet Singh Meet Hayer ਨੇ ਵੀ ਗੰਗਾ-ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ ਵਿੱਚ ਡੁਬਕੀ ਲਾਈ।
ਇਸ਼ਨਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮਹਾਕੁੰਭ ‘ਚ ਇਸ਼ਨਾਨ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਕਿਉਂਕਿ ਅਜਿਹਾ ਮਹਾਕੁੰਭ ਸਾਡੀ ਜ਼ਿੰਦਗੀ ਵਿਚ ਦੁਬਾਰਾ ਨਹੀਂ ਆਵੇਗਾ।
ਇਸ ਵਾਰ ਮਹਾਕੁੰਭ ਦਾ ਸੰਯੋਗ 144 ਸਾਲ ਬਾਅਦ ਬਣਿਆ ਹੈ ਕਿਉਂਕਿ 12 ਕੁੰਭਾਂ ਤੋਂ ਬਾਅਦ ਮਹਾਕੁੰਭ ਹੁੰਦਾ ਹੈ।ਜਦੋਂ ਕਿ ਕੁੰਭ ਦਾ ਸੰਯੋਗ 12 ਵਿੱਚ ਇੱਕ ਵਾਰ ਬਣਦਾ ਹੈ। ਅਰੋੜਾ ਨੇ ਕਿਹਾ, “ਮੈਂ ਮਾਂ ਗੰਗਾ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ। ਮੈਂ ਦੇਸ਼ ਅਤੇ ਪੰਜਾਬ ਦੇ ਲੋਕਾਂ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਮਾਂ ਗੰਗਾ ਅੱਗੇ ਅਰਦਾਸ ਕੀਤੀ।”