Friday, February 14, 2025
spot_img
spot_img
spot_img
spot_img

Aam Aadmi Party ਨੇ ਵਿਧਾਇਕ Sherry Kalsi ਨੂੰ Delhi Elections ਲਈ ਸਟਾਰ ਪ੍ਰਚਾਰਕ ਦੀ ਸੌਂਪੀ ਜ਼ਿੰਮੇਵਾਰੀ

ਯੈੱਸ ਪੰਜਾਬ
ਬਟਾਲਾ, 20 ਜਨਵਰੀ, 2025

Batala ਦੇ ਨੌਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ, ਆਮ ਆਦਮੀ ਪਾਰਟੀ Punjab ਨੂੰ ਪਾਰਟੀ ਹਾਈਕਮਾਂਡ ਵਲੋਂ ਇੱਕ ਹੋਰ ਨਵੀਂ ਜਿੰਮੇਵਾਰੀ ਸੌਂਪਦਿਆਂ ਦਿੱਲੀ ਚੋਣਾਂ ਲਈ ਸਟਾਰ ਪ੍ਰਚਾਰਕ ਨਿਯੁਕਤ ਕੀਤਾ ਹੈ।

ਨਵੀਂ ਜਿੰਮੇਵਾਰੀ ਮਿਲਣ ਉਪਰੰਤ ਗੱਲ ਕਰਦਿਆਂ ਵਿਧਾਇਕ Sherry Kalsi ਨੇ AAP ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਹਾਈਕਮਾਂਡ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕ ਨਿਯੁਕਤ ਕਰਨ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਨੇ ਪਹਿਲਾਂ ਵੀ ਉਨ੍ਹਾਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਹਨ, ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਦਿੱਲੀ ਚੋਣਾਂ ਵਿੱਚ ਹੋਰ ਮਿਹਨਤ, ਲਗਨ ਤੇ ਉਤਸ਼ਾਹ ਨਾਲ ਚੋਣ ਪ੍ਰਚਾਰ ਕਰਨਗੇ ਅਤੇ ਆਪ ਪਾਰਟੀ ਦੁਬਾਰਾ ਦਿੱਲੀ ਚੋਣਾਂ ਪੂਰੀ ਸ਼ਾਨ ਨਾਲ ਜਿੱਤੇਗੀ।

ਕਾਰਜਕਾਰੀ ਪ੍ਰਧਾਨ, ਸ਼ੈਰੀ ਕਲਸੀ ਨੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਲੋਕ ਹਿੱਤ ਵਿੱਚ ਲਏ ਗਏ ਇਤਿਹਾਸਕ ਫੈਸਲਿਆਂ ’ਤੇ ਦਿੱਲੀ ਵਾਸੀ ਇਸ ਵਾਰ ਫਿਰ ਮੋਹਰ ਲਗਾਉਣਗੇ।

ਵਿਧਾਇਕ ਸ਼ੈਰੀ ਕਲਸੀ, ਜੋ ਪਹਿਲਾਂ ਹੀ ਦਿੱਲੀ ਵਿਖੇ ਚੋਣ ਪ੍ਰਚਾਰ ਕਰ ਰਹੇ ਹਨ ਨੇ ਦੱਸਿਆ ਕਿ ਦਿੱਲੀ ਵਾਸੀ ਆਮ ਆਦਮੀ ਪਾਰਟੀ ਵਲੋਂ ਆਮ ਲੋਕਾਂ ਦੇ ਹਿੱਤ ਵਿੱਚ ਕੀਤੇ ਫੈਸਲਿਆਂ ਤੋਂ ਕਾਫੀ ਪਰਭਾਵਿਤ ਹਨ ਅਤੇ ਲੋਕ ਆਪ ਪਾਰਟੀ ਨਾਲ ਵੱਧ ਤੋਂ ਵੱਧ ਜੁੜ ਰਹੇ ਹਨ।

ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਰੀਬ ਪੌਣੇ ਤਿੰਨ ਸਾਲਾਂ ਵਿੱਚ, ਲੋਕ ਹਿੱਤ ਵਿੱਚ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਦਿੱਲੀ ਵਾਸੀ ਪ੍ਰਭਾਵਿਤ ਹਨ।

ਉਨ੍ਹਾਂ ਦੱਸਿਆ ਕਿ ਆਪ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਗਰੰਟੀਆਂ ਪੂਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਦੀ ਪੰਜਾਬ ਵਿੱਚ ਹਰੇਕ ਵਰਗ ਦੇ ਲੋਕਾਂ ਲਈ 600 ਯੂਨਿਟ ਬਿਜਲੀ ਮਾਫ ਕੀਤੀ ਗਈ, ਆਮ ਆਦਮੀ ਕਲੀਨਿਕ ਖੋਲ੍ਹੇ, ਸਕੂਲ ਆਫ ਐਮੀਨੈੱਸ ਖੋਲ੍ਹੋ, ਮੈਰਿਟ ਤੇ ਪਾਰਦਰਸ਼ੀ ਦੇ ਆਧਾਰ ਤੇ ਕਰੀਬ 50,000 ਦੇ ਕਰੀਬ ਸਰਕਾਰੀ ਨੋਕਰੀਆਂ ਦਿੱਤੀਆਂ, ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ, ਮਿਆਦ ਪੁਗਾ ਚੁੱਕੇ ਟੋਲ ਪਲਾਜ਼ਾ ਬੰਦ ਕੀਤੇ, ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ‘ਖੇਡਾਂ ਵਤਨ ਪੰਜਾਬ’ ਕਰਵਾਈਆਂ ਗਈਆਂ ਹਨ, ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਰੁਪਏ ਦੀ ਮਾਲੀ ਸਹਾਇਤਾ, ਕਣਕ ਤੇ ਝੋਨੇ ਦੀ ਫਸਲ ਦੀ ਨਿਰਵਿਘਨ ਖਰੀਦ, ਚੁਕਾਈ ਤੇ ਅਦਾਇਗੀ ਕੀਤੀ, ਖੇਤੀਬਾੜੀ ਨੀਤੀ ਬਣਾਉਣ ਲਈ ਕਿਸਾਨਾਂ ਦੇ ਸੁਝਾਅ ਲਏ, ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਨਾਂ ਦੇ ਦੁੱਖ ਤਕਲੀਫਾਂ ਦੂਰ ਕਰਨੀਆਂ ਅਤੇ ਇਸੇ ਤਰਾਂ ਦੇ ਕਈ ਹੋਰ ਲੋਕ ਹਿੱਤ ਲਈ ਕੰਮ ਕੀਤੇ ਗਏ ਹਨ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਪ ਪਾਰਟੀ ਨੇ ਦੂਜੀਆਂ ਰਵਾਇਤੀ ਪਾਰਟੀਆਂ ਤੋਂ ਹੱਟ ਕੇ ਕੰਮ ਕੀਤਾ ਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ