ਅੱਜ-ਨਾਮਾ
ਰਾਮ ਰਹੀਮ ਦੀ ਫਸੀ ਫਿਰ ਜਿੰਦ ਲੱਗਦੀ,
ਸੁਪਰੀਮ ਕੋਰਟ ਨੇ ਮਾਰੀ ਆ ਸੱਟ ਮੀਆਂ।
ਮੁਕੱਦਮਾ ਚੱਲਣ ਦੀ ਰੋਕ ਆ ਗਈ ਚੁੱਕੀ,
ਪਿੱਛੇ ਰਿਹਾ ਨਹੀਂ ਇੱਫ ਕੋਈ ਬੱਟ ਮੀਆਂ।
ਅਦਾਲਤ ਮੂਹਰੇ ਤਾਂ ਆਵਣਾ ਪਊ ਉਸ ਨੂੰ,
ਕਾਨੂੰਨੀ ਵਿਹਾਰ ਨੂੰ ਸਕੇ ਨਹੀਂ ਕੱਟ ਮੀਆਂ।
ਲੱਗ ਪਏ ਬੋਲਣ ਗਵਾਹ ਜਦ ਆਣ ਮੂਹਰੇ,
ਸਕੂ ਨਹੀਂ ਲਾਭ ਸਿਆਸਤ ਦਾ ਖੱਟ ਮੀਆਂ।
ਕਿਸੇ ਨੂੰ ਹਾਲੇ ਵੀ ਪੱਕ ਯਕੀਨ ਕੋਈ ਨਹੀਂ,
ਲੱਗੂ ਇਨਸਾਫ ਲਈ ਕਿੰਨੀ ਕੁ ਦੇਰ ਮੀਆਂ।
ਕੱਚੀ ਤੰਦ ਨਾਲ ਸਮਝ ਲਉ ਆਸ ਲਟਕੀ,
ਹੋਊ ਇਹ ਖਤਮ ਤੇ ਆਖਰ ਹਨੇਰ ਮੀਆਂ।
ਤੀਸ ਮਾਰ ਖਾਂ
19 ਅਕਤੂਬਰ, 2024
ਇਹ ਵੀ ਪੜ੍ਹੋ: ਚੋਣ ਪੰਚਾਇਤ ਦੀ ਸਿਰੇ ਗਈ ਲੱਗ ਭਾਵੇਂ, ਹਲਚਲ ਅਜੇ ਵੀ ਕਹਿੰਦੇ ਆ ਹੋਈ ਜਾਂਦੀ