Friday, October 18, 2024
spot_img
spot_img

ਪੰਜਾਬ ਗ੍ਰਾਮ ਪੰਚਾਇਤ ਚੋਣਾਂ ਵਿੱਚ 77% ਵੋਟਾਂ ਪਈਆਂ

ਯੈੱਸ ਪੰਜਾਬ
ਚੰਡੀਗੜ੍ਹ, 16 ਅਕਤੂਬਰ, 2024

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਗ੍ਰਾਮ ਪੰਚਾਇਤ ਚੋਣਾਂ 2024 ਵਿੱਚ ਰਾਜ ਭਰ ਵਿੱਚ 77% ਮਤਦਾਨ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਮਾਨਸਾ ਜ਼ਿਲ੍ਹਾ 83.27 ਫੀਸਦੀ ਵੋਟਾਂ ਨਾਲ ਪਹਿਲੇ ਸਥਾਨ ਤੇ ਰਿਹਾ ਅਤੇ ਤਰਨਤਾਰਨ 64.40 ਫੀਸਦੀ ਵੋਟਾਂ ਨਾਲ ਸਭ ਤੋਂ ਹੇਠਲੇ ਸਥਾਨ ‘ਤੇ ਰਿਹਾ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 68.12%, ਬਠਿੰਡਾ ਵਿੱਚ 79.43%, ਬਰਨਾਲਾ ਵਿੱਚ 75.21%, ਫ਼ਤਹਿਗੜ੍ਹ ਸਾਹਿਬ ਵਿੱਚ 78.47%, ਫ਼ਰੀਦਕੋਟ ਵਿੱਚ 70.21%, ਫ਼ਿਰੋਜ਼ਪੁਰ ਵਿੱਚ 75.14%, ਫ਼ਾਜ਼ਿਲਕਾ ਵਿੱਚ 82.31%, ਗੁਰਦਾਸਪੁਰ ਵਿੱਚ 69%, ਹੁਸ਼ਿਆਰਪੁਰ ਵਿੱਚ 69.78% ਅਤੇ ਜਲੰਧਰ ਵਿੱਚ 66.30% ਮਤਦਾਨ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਪੂਰਥਲਾ ਵਿੱਚ 66.14%, ਲੁਧਿਆਣਾ ਵਿੱਚ 67.1%, ਮਲੇਰਕੋਟਲਾ ਵਿੱਚ 77.22%, ਮੋਗਾ ਵਿੱਚ 69.91%, ਐਸ.ਏ.ਐਸ.ਨਗਰ ਵਿੱਚ 76.93%, ਸ੍ਰੀ ਮੁਕਤਸਰ ਸਾਹਿਬ ਵਿੱਚ 78.27%, ਐਸ. ਬੀ.ਐਸ. ਨਗਰ ਵਿੱਚ 69.52%, ਪਟਿਆਲਾ ਵਿੱਚ 73.57%, ਪਠਾਨਕੋਟ ਵਿੱਚ 79.20%, ਰੋਪੜ ਵਿੱਚ 77% ਅਤੇ ਸੰਗਰੂਰ ਵਿੱਚ 79.45% ਮਤਦਾਨ ਦਰਜ ਕੀਤਾ ਗਿਆ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ