ਯੈੱਸ ਪੰਜਾਬ
ਚੰਡੀਗੜ, 15 ਅਕਤਬੂਰ, 2024
ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਵਲੋਂ ਵਿਰਸਾ ਸਿੰਘ ਵਲਟੋਹਾ ਖਿਲਾਫ ਲਏ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾ ਕਿਹਾ ਕਿ ਸਿੱਖ ਕੌਮ ਦੇ ਸਰਵਉੱਚ ਜਥੇਦਾਰ ਨੂੂੰ ਘਰ ਜਾ ਕੇ ਧਮਕਾਉਣਾ ,ਬੜੀ ਘਟੀਆ ਸੋਚ ਦਾ ਪ੍ਰਗਟਾਵਾ ਵਲਟੋਹਾ ਨੇ ਕੀਤਾ ਹੈ।
ਪੰਥ ਦੀ ਸਤਿਕਾਰਯੋਗ ਧਾਰਮਿਕ ਸ਼ਖਸ਼ੀਅਤ ਵਜੋਂ ਪੰਥ ਦੀ ਸਿਰਮੌਰ ਸ੍ਰੀ ਅਕਾਤ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੋ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੀ ਹਨ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਿਰਾਦਾਰਕੁਸ਼ੀ ਦੀ ਵੱਡੀ ਸਾਜਿਸ਼ ਕੀਤੀ ਹੋਵੇ ਉਹ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ।
ਰਵੀਇੰਦਰ ਸਿੰਘ ਮੁਤਾਬਕ ਤਖਤ ਸਾਹਿਬਾਨ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਹਨ ਤੇ ਜਥੇਦਾਰ ਸਿੰਘ ਸਾਹਿਬਾਨ ਦਾ ਪੰਥ ਚ ਆਪਣਾ ਉੱਚਾ ਰੁਤਬਾ ਅਤੇ ਮੁਕਾਮ ਹੈ। ਇਨਾ ਦੇ ਅਕਸ ਨੂੰ ਢਾਹ ਲਾਉਣ ਦੀ ਹਿਮਾਕਤ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਵਲਟੋਹਾ ਵਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਦਬਾਅ ਪਾਉਣ ਲਈ ਹੀ ਘਟੀਆ ਪੱਧਰ ਤੇ ਜਾ ਕੇ ਸਾਜਿਸ ਤਹਿਤ ਰਿਕਾਡਿੰਗ ਕੀਤੀ ਗਈ ਜੋ ਅਕਾਲੀ ਲੀਡਰ ਦੀ ਮਾੜੀ ਤੇ ਸੌੜੀ ਸੋਚ ਦਾ ਇਸ਼ਾਰਾ ਕਰਦੀ ਹੈ।