ਜਿਹੜਾ ਵੀ ਬੋਲਦਾ ਆਗੂ ਹੈ ਪਾਰਟੀ ਦਾ,
ਹਰ ਕੋਈ ਜਾਂਵਦਾ ਟੱਪ ਉਹ ਹੱਦ ਮੀਆਂ।
ਵੱਡੇ-ਛੋਟੇ `ਤੇ ਕਰਦਾ ਪਿਆ ਚਾਂਦਮਾਰੀ,
ਆਪਣਾ ਮਾਪਦਾ ਕਦੀ ਨਹੀਂ ਕੱਦ ਮੀਆਂ।
ਕਰਦਾ ਈ ਜਦੋਂ ਜ਼ਿਆਦਤੀ ਇੱਕ ਪਾਸਾ,
ਬਣਦਾ ਈ ਬੋਲਿਆ ਰਾਜਸੀ ਮੱਦ ਮੀਆਂ।
ਆਦਮੀ ਆਮ ਤਾਂ ਰਹਿੰਦੜਾ ਚੁੱਪ ਕੀਤਾ,
ਠੀਕ ਕਹਿੰਦਾ ਨਾ ਕਰੇ ਉਹ ਰੱਦ ਮੀਆਂ।
ਵਾਛੜ ਬੋਲਾਂ ਦੀ ਏਨੀ ਜੇ ਹੋਊ ਕੋਈ ਨਾ,
ਕਾਹਨੂੰ ਫੋਕੀ ਸਿਆਸਤ ਦਾ ਮLਜਾ ਮੀਆਂ।
ਵਿਗੜਦਾ ਹੋਏ ਮਾਹੌਲ ਤਾਂ ਵਿਗੜ ਜਾਏ,
ਉਹ ਵੀ ਰੱਬ ਦੀ ਮੰਨ ਲਉ ਰਜ਼ਾ ਮੀਆਂ।
-ਤੀਸ ਮਾਰ ਖਾਂ
13 ਅਕਤੂਬਰ, 2024