Thursday, December 26, 2024
spot_img
spot_img
spot_img

ਕੁਝ ਕੁ ਸਖਤੀ ਹੈ ਕਰਨ ਸਰਕਾਰ ਲੱਗੀ, ਭੇਜਿਆ ਜ਼ਿਲਿਆਂ ਦੇ ਤੀਕ ਸੰਦੇਸ਼ ਬੇਲੀ

ਕੁਝ ਕੁ ਸਖਤੀ ਹੈ ਕਰਨ ਸਰਕਾਰ ਲੱਗੀ,
ਭੇਜਿਆ ਜ਼ਿਲਿਆਂ ਦੇ ਤੀਕ ਸੰਦੇਸ਼ ਬੇਲੀ।

ਜਿਹੜੇ ਅਫਸਰ ਦਾ ਠੀਕ ਨਾ ਕੰਮ ਦਿੱਸੂ,
ਔਕੜ ਆਊਗੀ ਉਹਦੇ ਫਿਰ ਪੇਸ਼ ਬੇਲੀ।

ਮਰਜ਼ੀ ਨਾਲ ਬਥੇਰੀ ਆ ਮੌਜ ਕਰ ਲਈ,
ਕਿਸੇ ਦੀ ਰਹਿੰਦੀ ਨਾ ਐਸ਼ ਹਮੇਸ਼ ਬੇਲੀ।

ਖੁੱਲ੍ਹੀ ਛੱਡੀ ਰਹੇ ਵਾਗ ਜੇ ਇਸ ਤਰ੍ਹਾਂ ਹੀ,
ਸਕਿਆ ਚੱਲ ਨਹੀਂ ਕੋਈ ਵੀ ਦੇਸ਼ ਬੇਲੀ।

ਘੂਰੀ ਵੱਟਦਿਆਂ ਕੋਈ ਨਹੀਂ ਕਸਰ ਬਾਕੀ,
ਹੰਗਾਮੀ ਹਾਲਤ ਦਾ ਖੜਕਿਆ ਟੱਲ ਬੇਲੀ।

ਸੰਦੇਸ਼ਾ ਪਹੁੰਚ ਪੰਜਾਬ ਵਿੱਚ ਗਿਆ ਸਾਰਾ,
ਪਰਖਣੀ ਅਮਲ ਨੇ ਆਖਰ ਹੈ ਗੱਲ ਬੇਲੀ।
-ਤੀਸ ਮਾਰ ਖਾਂ

19 ਜੂਨ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ