Sunday, September 29, 2024
spot_img
spot_img
spot_img
spot_img
spot_img

ਚੜ੍ਹਿਆ ਜਿਨ੍ਹਾਂ ਨੂੰ ਚੌਧਰ ਦਾ ਚਾਅ ਮੀਆਂ, ਗਲੀਉ-ਗਲੀ ਗੇੜਾ ਰਹੇ ਉਹ ਲਾ ਮੀਆਂ

ਅੱਜ-ਨਾਮਾ

ਚੜ੍ਹਿਆ ਜਿਨ੍ਹਾਂ ਨੂੰ ਚੌਧਰ ਦਾ ਚਾਅ ਮੀਆਂ,
ਗਲੀਉ-ਗਲੀ ਗੇੜਾ ਰਹੇ ਉਹ ਲਾ ਮੀਆਂ।

ਕਿਸੇ ਵੱਲ ਸਾਂਝ ਦੀ ਯਾਦ ਕਰਾਉਣ ਜਾਂਦੇ,
ਕਈਆਂ ਨੂੰ ਬੋਤਲ ਉਹ ਰਹੇ ਪੁਚਾ ਮੀਆਂ।

ਅੜੇ-ਥੁੜੇ ਲਈ ਪੈਸੇ ਦਾ ਕਰਨ ਵਾਅਦਾ,
ਪਹਿਲਾਂ ਵੋਟਾਂ ਉਹ ਕਹਿਣ ਭੁਗਤਾ ਮੀਆਂ।

ਸਰਪੰਚੀ ਛੋਟੀ ਰਿਆਸਤ ਦੇ ਰਾਜ ਵਰਗੀ,
ਜਿਸ ਦੇ ਵਾਸਤੇ ਲੱਗਣ ਪਏ ਦਾਅ ਮੀਆਂ।

ਅਜੇ ਤੱਕ ਪਿੰਡਾਂ ਦੀ ਚੌਧਰ ਦੀ ਗੱਲ ਚੱਲੀ,
ਮਗਰੋਂ ਸ਼ਹਿਰ ਦਾ ਨੰਬਰ ਵੀ ਆਊ ਮੀਆਂ।

ਪੁੱਜੀ ਪਿੰਡਾਂ ਦੀ ਲਾਗਤ ਕਈ ਲੱਖ ਤੀਕਰ,
ਸ਼ਹਿਰਾਂ ਦੀ ਸ਼ਰਤ ਕਰੋੜਾਂ ਨੂੰ ਜਾਊ ਮੀਆਂ।

ਤੀਸ ਮਾਰ ਖਾਂ
29 ਸਤੰਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ