Sunday, September 29, 2024
spot_img
spot_img
spot_img
spot_img
spot_img

ਜਸਦੀਪ ਸਿੰਘ ਗਿੱਲ ਹੋਣਗੇ ਰਾਧਾ ਸੁਆਮੀ ਡੇਰਾ ਬਿਆਸ ਦੇ ਨਵੇਂ ਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤਾ ਆਦੇਸ਼

ਯੈੱਸ ਪੰਜਾਬ
ਬਿਆਸ, 2 ਸਤੰਬਰ, 2024:
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖ਼ੀ ਅਤੇ ਡੇਰੇ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਆਪਣੀ ਗੱਦੀ ਲਈ ਵਾਰਿਸ ਦਾ ਐਲਾਨ ਕਰਦਿਆਂ ਸ: ਜਸਦੀਪ ਸਿੰਘ ਗਿੱਲ ਨੂੰ ਡੇਰੇ ਦੇ ਨਵੇਂ ਸਰਪ੍ਰਸਤ ਅਤੇ ਮੁਖ਼ੀ ਨਿਯੁਕਤ ਕਰ ਦਿੱਤਾ।

ਉਹਨਾਂ ਵੱਲੋਂ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਇਹ ਅਮਲ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਸ: ਜਸਦੀਪ Çੰਸਘ ਗਿੱਲ ਅੱਜ ਤੋਂ ਹੀ ਡੇਰੇ ਦੇ ਨਵੇਂ ਸਰਪ੍ਰਸਤ ਅਤੇ ਸਤਿਗੁਰੂ ਸੰਤ ਮੁਖੀ ਵਜੋਂ ਸੇਵਾ ਸੰਭਾਲ ਲੈਣਗੇ। ਉਹ ਡੇਰਾ ਰਾਧਾ ਸੁਆਮੀ ਬਿਆਸ ਦੇ 7ਵੇਂ ਮੁਖੀ ਹੋਣਗੇ।

ਪਤਾ ਲੱਗਾ ਹੈ ਕਿ ਸ: ਜਸਦੀਪ ਸਿੰਘ ਗਿੱਲ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਹਨ ਅਤੇ ਡੇਰੇ ਨਾਲ ਪਹਿਲਾਂ ਹੀ ਜੁੜੇ ਹੋਏ ਹਨ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 1990 ਵਿੱਚ ਗੱਦੀ ਸੰਭਾਲੀ ਸੀ ਅਤੇ ਉਹ 5ਵੇਂ ਡੇਰਾ ਮੁਖੀ ਦੇ ਭਾਣਜੇ ਸਨ।

ਡੇਰੇ ਦੇ ਸੇਵਾਦਾਰਾਂ ਨੂੰ ਜਾਰੀ ਇੱਕ ਸੰਦੇਸ਼ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸ: ਜਸਦੀਪ ਸਿੰਘ ਗਿੱਲ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ ਅਤੇ ਡੇਰੇ ਦੇ ਮੁਖੀ ਵਜੋਂ ਉਹਨਾਂ ਨੂੰ ਨਾਮ ਦੀਕਸ਼ਾ ਦੇਣ ਦਾ ਵੀ ਅਧਿਕਾਰ ਰਹੇਗਾ।

ਸ: ਜਸਦੀਪ ਸਿੰਘ ਗਿੱਲ ਸ: ਸੁਖ਼ਦੇਵ ਸਿੰਘ ਗਿੱਲ ਦੇ ਬੇਟੇ ਹਨ। ਉਨ੍ਹਾਂ ਦੀ ਉਮਰ 43 ਸਾਲ ਹੈ। ਉਹ 15 ਮਾਰਚ 1979 ਨੂੰ ਪੈਦਾ ਹੋਏ ਸਨ। ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਤੋਂ ਐੱਮ.ਟੈਕ ਕੀਤੀ ਹੋਈ ਹੈ ਅਤੇ ਉਸਤੋਂ ਬਾਅਦ ਯੂਨੀਵਰਸਿਟੀ ਆਫ਼ ਕੈਂਬਰਿਜ ਤੋਂ ਵੀ ਸਿੱਖਿਆ ਲਈ ਹੈ ਅਤੇ ਉਨ੍ਹਾਂ ਨੇ ਡੇਰੇ ਤੋਂ ਨਾਮ ਦਾਨ ਲਿਆ ਹੋਇਆ ਹੈ। ਉਹ ਪਿਛਲੇ ਸਮੇਂ ਵਿੱਚ ਵਿਵਾਦਗ੍ਰਸਤ ਕੰਪਨੀ ‘ਰੈਨਬੈਕਸੀ’ ਨਾਲ ਵੀ ਜੁੜੇ ਰਹੇ ਹਨ।

ਸਮਝਿਆ ਜਾਂਦਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਇਹ ਫ਼ੈਸਲਾ ਆਪਣੀ ਸਿਹਤ ਦੇ ਮੱਦੇਨਜ਼ਰ ਲਿਆ ਗਿਆ ਹੈ। ਉਹਨਾਂ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਦੀ ਸ਼ਿਕਾਇਤ ਪਾਈ ਗਈ ਸੀ

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ