Thursday, December 26, 2024
spot_img
spot_img
spot_img

ਕਿਸਾਨ ਆਗੂਆਂ ਨੂੰ ਹੋ ਰਹੀ ਵਿਦੇਸ਼ਾਂ ਤੋਂ ਫੰਡਿੰਗ, ਸਾਰੀਆਂ ਫ਼ਸਲਾਂ ’ਤੇ ਦੇ ਰਹੇ ਹਾਂ ਐੱਮ.ਐੱਸ.ਪੀ.: ਰਵਨੀਤ ਬਿੱਟੂ

ਯੈੱਸ ਪੰਜਾਬ
ਜੈਪੁਰ, 21 ਅਗਸਤ, 2024:
ਰਾਜਸਥਾਨ ਤੋਂ ਰਾਜ ਸਭਾ ਮੈਂਬਰ ਲਈ ਨਾਮਜ਼ਦਗੀ ਪੱਤਰ ਭਰਣ ਲਈ ਜੈਪੁਰ ਪੁੱਜੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਕਿਸਾਨ ਆਗੂਆਂ ’ਤੇ ਵੱਡਾ ਹਮਲਾ ਬੋਲਿਆ ਹੈ।

ਇਹ ਦਾਅਵਾ ਕਰਦਿਆਂ ਕਿ ਸਰਕਾਰ ਸਾਰੀਆਂ ਫ਼ਸਲਾਂ ’ਤੇ ਐੱਮ.ਐੱਸ.ਪੀ. ਦੇ ਰਹੀ ਹੈ ਅਤੇ ਕਿਸੇ ਵੀ ਕਿਸਾਨ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਜਾ ਰਿਹਾ, ਰਵਨੀਤ ਸਿੰਘ ਬਿੱਟੂ ਨੇ ਕਿਹਾ ਸਰਕਾਰ ਨਾਲ ਕਿਸਾਨਾਂ ਦੀ ਕੋਈ ਨਾਰਾਜ਼ਗੀ ਨਹੀਂ, ਕਿਸਾਨਾਂ ਦੇ ਲੀਡਰ ਨਾਰਾਜ਼ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਪੇਟ ਭਰਣ ਲਈ ਇਹ ਸਰਕਾਰ ਵਿਰੋਧੀ ਪ੍ਰਾਪੇਗੰਡਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਆਗੂਆਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ।

ਰਵਨੀਤ ਬਿੱਟੂ ਨੇ ਕਿਹਾ, ਇਹ ਕਿਸਾਨ ਲੀਡਰ ਪਹਿਲਾਂ ਕਹਿੰਦੇ ਸਨ ਕਿ ਉਹ ਕਿਸੇ ਦੇ ਨਾਲ ਨਹੀਂ ਹਨ ਪਰ ਹੁਣ ਇਹ ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲਦੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਪਰ ਪਹਿਲੀ ਗੱਲ ਤਾਂ ਇਹ ਕਿ ਕਿਸਾਨਾਂ ਕੋਲ ਤਾਂ ਦਿੱਲੀ ਜਾਣ ਦਾ ਸਮਾਂ ਹੀ ਨਹੀਂ ਹੈ, ਉਹ ਤਾਂ ਆਪਣੀ ਖ਼ੇਤੀ ਵਿੱਚ ਰੁੱਝੇ ਹੋਏ ਹਨ ਜਦਕਿ ਇਹ ਕਿਸਾਨ ਲੀਡਰ ਖ਼ੁਦ ਦਿੱਲੀ ਗਏ, ਪਾਰਲੀਮੈਂਟ ਵਿੱਚ ਵੀ ਗਏ, ਰਾਹੁਲ ਗਾਂਧੀ ਦੇ ਦਫ਼ਤਰ ਵੀ ਗਏ, ਇੱਕ ਵਾਰ ਨਹੀਂ, ਦੋ ਵਾਰ ਗਏ, ਪਰ ਕਿਸੇ ਨੇ ਇਨ੍ਹਾਂ ਨੂੰ ਰੋਕਿਆ ਨਹੀਂ।

ਰਵਨੀਤ ਬਿੱਟੂ ਨੇ ਕਿੀਾ ਕਿ ਜੇ ਕੋਈ ਦਿੱਲੀ ਜਾਣਾ ਚਾਹੁੰਦਾ ਹੈ ਤਾਂ ਕਿਸੇ ਨੇ ਨਹੀਂ ਰੋਕਿਆ, ਪਰ ਕੋਈ ਬੰਦਾ ਬੰਬ, ਪੱਥਰ ਕਿਰਪਾਨ, ਹਥਿਆਰ ਲੈ ਕੇ ਜਾਏਗਾ ਤਾਂ ਉਸਨੂੰ ਰੋਕਿਆ ਜਾਏਗਾ।

ਭਾਜਪਾ ਨੇਤਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਹਰ ਫ਼ਸਲ ’ਤੇ ਐੱਮ.ਐੱਸ.ਪੀ. ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਖ਼ਰੀਦ ’ਤੇ ਹੀ 70 ਹਜ਼ਾਰ ਕਰੋੜ ਦਿੱਤੇ ਜਾ ਰਹੇ ਹਨ ਜਦਕਿ ਗੰਨਾ ਤੇ ਕਪਾਹ ਆਦਿ ਪਾ ਕੇ ਇੱਕ ਸਾਲ ਦੀ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਬਣ ਜਾਂਦੀ ਹੈ।

ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦਾ ਕਿਸਾਨ ਆਪਣੀ ਜ਼ਮੀਨ ਨੈਸ਼ਨਲ ਹਾਈਵੇਅ ਵਾਸਤੇ ਸਰਕਾਰ ਨੂੰ ਦੇਣ ਨੂੰ ਤਿਆਰ ਹੈ ਪਰ ਇਹ ਆਗੂ ਹੀ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਹਾਲਾਤ ਇਹ ਹਨ ਕਿ ਕਿਸਾਨ ਆਗੂਆਂਦੀ ਸ਼ਹਿ ’ਤੇ ਹੀ ਹਾਈਵੇਅ, ਰੇਲਵੇ ਟਰੈਕ ਅਤੇ ਹਵਾਈ ਅੱਡਿਆਂ ਦੇ ਪ੍ਰਾਜੈਕਟ ਰੋਕੇ ਜਾ ਰਹੇ ਹਨ ਜਿਸ ਬਾਰੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਪੱਤਰ ਵੀ ਲਿਖ਼ਿਆ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ