ਯੈੱਸ ਪੰਜਾਬ
ਫਾਜਿਲਕਾ, 20 ਅਗਸਤ, 2024
ਸ੍ਰੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀ ਅਗਵਾਈ ਹੇਠ ਅਤੇ ਸ੍ਰੀ ਪਰਦੀਪ ਸਿੰਘ ਕਪਤਾਨ ਪੁਲਿਸ (ਇੰਨਵੈ:) ਫਾਲਿਜਕਾ ਨਿਗਰਾਨੀ ਹੇਠ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ ਵੱਲੋਂ ਫਾਜਿਲਕਾ ਦੀ ਭੈਰੋ ਬਸਤੀ ਵਿੱਚ ਇੱਕ ਭਰਾ ਵੱਲੋਂ ਦੂਸਰੇ ਭਰਾ ਦਾ ਕਤਲ ਕਰਨ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਹੋਣ ਤੋਂ 18 ਘੰਟੇ ਦੇ ਅੰਦਰ ਅੰਦਰ ਦੋਸ਼ੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਮੁਕੱਦਮਾ ਨੰਬਰ 139 ਮਿਤੀ 19—08—2024 ਜੁਰਮ 105 ਭਾਰਤੀ ਨਿਆਂ ਸੰਹਿਤਾ ਥਾਣਾ ਸਿਟੀ ਫਾਜਿਲਕਾ ਬਰਬਿਆਨ ਦਰਸ਼ਨ ਕਸ਼ਅੱਪ ਪੁੱਤਰ ਚਰਨਜੀਵੀ ਕਸ਼ਅੱਪ ਵਾਸੀ ਭੈਰੋ ਬਸਤੀ ਸੈਣੀਆ ਰੋਡ ਫਾਜਿਲਕਾ ਬਰਖਿਲਾਫ ਅਜੇ ਪੁੱਤਰ ਦਰਸ਼ਨ ਕਸ਼ਅਪ ਵਾਸੀ ਭੈਰੋ ਬਸਤੀ ਸੈਣੀਆਂ ਰੋਡ ਫਾਜਿਲਕਾ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਅਜੇ ਉਕਤ ਅਤੇ ਉਸਦੇ ਭਰਾ ਸ਼ਿਵਮ ਦਾ ਸ਼ਰਾਬੀ ਹਾਲਤ ਵਿੱਚ ਇੱਕ ਦੂਸਰੇ ਨਾਲ ਝਗੜਾ ਹੋਣ ਕਾਰਨ ਸ਼ਿਵਮ ਦੇ ਸਿਰ ਵਿੱਚ ਸੱਟ ਵੱਜਣ ਕਾਰਨ ਮੌਤ ਹੋ ਗਈ ਸੀ।
ਦੌਰਾਨੇ ਤਫਤੀਸ਼ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਨੇ ਮੌਕਾ ਤੇ ਪੁੱਜ ਕੇ ਹਲਾਤਾਂ ਦਾ ਜਾਇਜਾ ਲਿਆ। ਜੋ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਅਜੇ ਕਸ਼ਅਪ ਅਤੇ ਮ੍ਰਿਤਕ ਸ਼ਿਵਮ ਦੋਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਹਨਾਂ ਦਾ ਕਿਸੇ ਕੁੜੀ ਨਾਲ ਪੇ੍ਰਮ ਸਬੰਧਾਂ ਨੂੰ ਲੈ ਕੇ ਆਪਸ ਵਿੱਚ ਪਹਿਲਾਂ ਬਹਿਸਬਾਜੀ ਹੋਈ ਅਤੇ ਬਾਅਦ ਵਿੱਚ ਝਗੜਾ ਹੋ ਗਿਆ।
ਇਸੇ ਦੌਰਾਨ ਅਜੇ ਨੇ ਆਪਣੇ ਭਰਾ ਸ਼ਿਵਮ ਨੂੰ ਧੱਕਾ ਮਾਰਿਆ ਅਤੇ ਸ਼ਿਵਮ ਘਰ ਅੰਦਰ ਪਏ ਪੱਥਰ ਦੇ ਉਪਰ ਡਿੱਗ ਪਿਆ ਅਤੇ ਉਸਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਅਜੇ ਮੌਕਾ ਤੋਂ ਫਰਾਰ ਹੋ ਗਿਆ। ਜਿਸ ਨੂੰ ਕਾਬੂ ਕਰਨ ਲਈ ਟੈਕਨੀਕਲ ਸੈਲ ਫਾਜਿਲਕਾ ਦੀ ਮਦਦ ਨਾਲ ਇੰਚਾਰਜ ਸੀ.ਆਈ.ਏ ਫਾਜਿਲਕਾ ਅਤੇ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ ਵੱਲੋਂ ਪੁਲਿਸ ਦੀਆਂ ਵੱਖ ਵੱਖ ਪਾਰਟੀਆਂ ਬਣਾ ਕੇ ਦੋਸ਼ੀ ਦੇ ਟਿਕਾਣਿਆਂ ਤੇ ਰੇਡ ਕੀਤੇ ਗਏ।
ਇਸੇ ਦੌਰਾਨ ਦੋਸ਼ੀ ਬਾਰੇ ਪਤਾ ਲੱਗਾ ਕਿ ਉਹ ਫਾਜਿਲਕਾ—ਰਿਵਾੜੀ ਐਕਸਪ੍ਰੈਸ ਯਾਤਰੀ ਰੇਲਗੱਡੀ ਰਾਹੀਂ ਭਵਾਨੀ, ਜਿਲ੍ਹਾ ਸਿਰਸਾ (ਹਰਿਆਣਾ) ਪਹੁੰਚ ਗਿਆ ਹੈ।
ਜਿਸਨੂੰ ਜੀ.ਆਰ.ਪੀ. ਭਵਾਨੀ ਅਤੇ ਸੀ.ਆਈ.ਏ ਟੀਮ ਭਵਾਨੀ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਇਸ ਤਰਾਂ ਦੋਸ਼ੀ ਨੂੰ ਮੁਕੱਦਮਾ ਦਰਜ ਹੋਣ ਤੋ 18 ਘੰਟੇ ਦੇ ਅੰਦਰ ਅੰਦਰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਜੋ ਦੋਨੋਂ ਭਰਾਵਾਂ ਦੇ ਕਿਸੇ ਕੁੜੀ ਨਾਲ ਪ੍ਰੇਮ ਸਬੰਧਾਂ ਬਾਰੇ ਗੱਲ ਸਾਹਮਣੇ ਆਈ ਹੈ, ਉਸ ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਤਫਤੀਸ਼ ਦੌਰਾਨ ਜੋ ਵੀ ਹਲਾਤ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।