ਅੱਜ-ਨਾਮਾ
ਕੰਗਨਾ ਕੀਤੀ ਕਸੂਤੀ ਜਿਹੀ ਫੇਰ ਟਿਪਣੀ,
ਚਰਚਾ ਫੇਰ ਉਸ ਦੀ ਪਈ ਹੈ ਚੱਲ ਭਾਈ।
ਆਖ ਰਹੇ ਲੋਕ ਕਿ ਜਦੋਂ ਵੀ ਬੋਲਦੀ ਆ,
ਕਰਦੀ ਕਦੀ ਨਹੀਂ ਚੰਗੀ ਆ ਗੱਲ ਭਾਈ।
ਅਗਨੀਵੀਰਾਂ ਦੇ ਬਾਰੇ ਆ ਗਲਤ ਕਹਿੰਦੀ,
ਟਿਪਣੀ ਕਾਹਦੀ ਹੈ, ਸਿਰੇ ਦਾ ਝੱਲ ਭਾਈ।
ਮੁੱਦਾ ਛੇੜਦੀ ਪਈ ਖਬਰਾਂ ਬਣਨ ਖਾਤਰ,
ਵਜਾਉਂਦੀ ਬਾਕੀਆਂ ਤੋਂ ਵੱਖ ਟੱਲ ਭਾਈ।
ਪੁੱਠਾ ਬੋਲਣ ਤੋਂ ਅੱਗੇ ਨਹੀਂ ਘੱਟ ਕਰਦੀ,
ਐੱਮ ਪੀ ਵਾਲਾ ਫਤੂਰ ਪਿਆ ਹੋਰ ਭਾਈ।
ਮਿਥੇ ਭਾਜਪਾ ਕਿਤੇ ਕੁਝ ਹੱਦ ਉਸ ਲਈ,
ਵਧਦਾ ਜਾਊ ਵਰਨਾ ਏਹੀਉ ਸ਼ੋਰ ਭਾਈ।
-ਤੀਸ ਮਾਰ ਖਾਂ
8 ਜੁਲਾਈ, 2024