ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 1 ਅਪ੍ਰੈਲ, 2025
ਅਨਾਹੀਮ ਦੇ ਸਾਬਕਾ ਮੇਅਰ Harry Sidhu ਨੂੰ Angel Stadium ਦੀ ਵਿਵਾਦਤ ਵਿਕਰੀ ਦੇ ਮਾਮਲੇ ਦੀ ਸੰਘੀ ਜਾਂਚ ਵਿਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 50 ਹਜਾਰ ਡਾਲਰ ਦਾ ਜੁਰਮਾਨਾ ਵੀ ਭਰਨਾ ਪਵੇਗਾ। ਯੂ ਐਸ ਡਿਸਟ੍ਰਿਕਟ ਜੱਜ ਜੌਹਨ ਡਬਲਯੂ ਹੋਲਕੋਮਬ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਿੱਧੂ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ। ਰਿਹਾਈ ਤੋਂ ਬਾਅਦ ਇਕ ਸਾਲ ਲਈ ਉਸ ਨੂੰ ਨਿਗਰਾਨੀ ਵਿਚ ਰਹਿਣਾ ਪਵੇਗਾ।
ਸਜ਼ਾ ਸੁਣਾਉਣ ਸਮੇ 67 ਸਾਲਾ Sidhu ਨੇ ਕੋਈ ਖਾਸ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਅਦਾਲਤ ਵਿਚ ਪਰਿਵਾਰਕ ਮੈਂਬਰ ਤੇ ਉਸ ਦੇ ਸਮਰਥਕ ਵੀ ਹਾਜਰ ਸਨ। ਅਦਾਲਤ ਨੇ ਉਸ ਨੂੰ 2 ਸਤੰਬਰ ਨੂੰ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਦਾ ਆਦੇਸ਼ ਦਿੱਤਾ ਹੈ।