ਅੱਜ-ਨਾਮਾ
ਚਾਹੁੰਦਾ ਸੁੱਖ ਸੁਣਿਆ ਬੰਦਾ ਧਰਮ ਵਾਲਾ,
ਦਿੱਸਦਾ ਅਮਲ ਕੁਝ ਹੋਰ ਦਾ ਹੋਰ ਮੀਆਂ।
ਉਹ ਹੀ ਹੋਰਾਂ ਨੂੰ ਧਮਕੜੇ ਪਾਈ ਫਿਰਦਾ,
ਜਿਸ ਦਾ ਜ਼ੋਰ ਆ ਬਾਕੀ ਕਮਜ਼ੋਰ ਮੀਆਂ।
ਕਮਜ਼ੋਰ ਮਾਰ ਕੇ ਬੜ੍ਹਕ ਫਿਰ ਕੁੱਟ ਖਾਂਦੇ,
‘ਮਰਗੇ’ ਵਾਲਾ ਫਿਰ ਪਾਂਵਦੇ ਸ਼ੋਰ ਮੀਆਂ।
ਬਦਲਦਾ ਰਾਜ ਤੇ ਆਗੂ ਵੀ ਬਦਲ ਜਾਂਦਾ,
ਰਹਿੰਦੀ ਹੈ ਉਹੀ ਹਾਲਾਤ ਦੀ ਤੋਰ ਮੀਆਂ।
ਸਿਖਾਉਂਦੇ ਸ਼ਾਂਤੀ ਦਾ ਪਾਠ ਨੇ ਧਰਮ ਸਾਰੇ,
ਮਨਾਂ ਵਿੱਚ ਭਰਨ ਪਏ ਨਾਲ ਜਨੂੰਨ ਮੀਆਂ।
ਕਿੱਦਾਂ ਸਿੱਖੇ ਇਨਸਾਨ ਫਿਰ ਸ਼ਾਂਤ ਰਹਿਣਾ,
ਵਗਾਉਂਦਾ ਭਾਈ ਦਾ ਭਾਈ ਹੈ ਖੂਨ ਮੀਆਂ।
-ਤੀਸ ਮਾਰ ਖਾਂ
1 ਅਪ੍ਰੈਲ, 2025