ਅੱਜ-ਨਾਮਾ
ਆਈ ਖਬਰ ਇੱਕ ਦਿੱਲੀ ਤੋਂ ਫੇਰ ਤਕੜੀ,
ਹੋ ਗਏ ਸੈਂਪਲ ਦਵਾਈਆਂ ਦੇ ਫੇਲ੍ਹ ਬੇਲੀ।
ਜਿਸ ਬਿਮਾਰੀ ਦਾ ਕਹਿਣ ਇਲਾਜ ਕਰਨਾ,
ਉਸ ਦੇ ਨਾਲ ਨਹੀਂ ਇਨ੍ਹਾਂ ਦਾ ਮੇਲ ਬੇਲੀ।
ਸੈਂਪਲ ਪਹਿਲਾਂ ਵੀ ਏਦਾਂ ਕਈ ਫੇਲ੍ਹ ਹੋਏ,
ਤਦ ਤੱਕ ਹੋ ਗਈ ਕਰੋੜਾਂ ਦੀ ਸੇਲ ਬੇਲੀ।
ਹੁੰਦਾ ਸੈਂਪਲ ਵੀ ਫੇਲ੍ਹ ਕੋਈ ਫਰਕ ਹੈ ਨਾ,
ਅਮੀਰਾਂ ਚੂਸ ਲਿਆ ਲੋਕਾਂ ਦਾ ਤੇਲ ਬੇਲੀ।
ਸਾਰਾ ਸਿਸਟਮ ਆ ਮਾੜਾ ਤੇ ਚੋਰ ਤਕੜੇ,
ਲੱਗਦੀ ਧਾਂਦਲੀ `ਤੇ ਕੋਈ ਨਾ ਰੋਕ ਬੇਲੀ।
ਲਾਉਣੀ ਰੋਕ ਤਾਂ ਲਾਊ ਇਹ ਕੌਣ ਕਿੱਦਾਂ,
ਇੱਕ ਇੱਕ ਨਾੜ ਤੱਕ ਚੰਬੜੀ ਜੋਕ ਬੇਲੀ।
-ਤੀਸ ਮਾਰ ਖਾਂ
31 ਮਾਰਚ , 2025