ਅੱਜ-ਨਾਮਾ
ਪਾਰਲੀਮੈਂਟ ਵਿੱਚ ਬੋਲਿਆ ਜਦੋਂ ਰਾਹੁਲ,
ਨੁਕਸ ਸਰਕਾਰ ਦੇ ਖੂਬ ਗਿਣਾਏ ਉਹਨੇ।
ਹਵਾਲਾ ਨੀਤੀ ਦਾ ਦਿੱਤਾ ਜਾਂ ਨੀਤ ਵਰਗਾ,
ਨੁਕਤੇ ਉਧੇੜ ਸੀ ਬਹੁਤ ਵਿਛਾਏ ਉਹਨੇ।
ਕਰਦੇ ਨਹੀਂ ਸਨ ਜਿਹੜੇ ਪ੍ਰਵਾਹ ਉਹਦੀ,
ਇੱਕੋ ਵਾਰ ਸੀ ਸੋਚਾਂ ਵਿੱਚ ਪਾਏ ਉਹਨੇ।
ਵਿਰੋਧੀ ਧਿਰ ਨੇ ਕਿਹੋ ਜਿਹਾ ਰੋਲ ਕਰਨਾ,
ਸਾਫ ਸੰਕੇਤ ਸਨ ਉਹਦੇ ਵਿਖਾਏ ਉਹਨੇ।
ਪਹਿਲੜੇ ਸੈਸ਼ਨ ਦੇ ਵਕਤ ਜੋ ਹੋਈ-ਬੀਤੀ,
ਉਸ ਤੋਂ ਝਾਕੀ ਅਗੇਤੀ ਇਹ ਆਈ ਭਾਈ।
ਵਿਰੋਧੀ ਮੈਂਬਰ ਵੀ ਐਤਕੀਂ ਬਹੁਤ ਪਹੁੰਚੇ,
ਮੁੜ-ਮੁੜ ਹੋਣੀ ਆ ਸਿੰਗ-ਫਸਾਈ ਭਾਈ।
-ਤੀਸ ਮਾਰ ਖਾਂ
2 ਜੁਲਾਈ, 2024