Friday, December 27, 2024
spot_img
spot_img
spot_img

PAU ਦੇ ਸਾਬਕਾ ਵਿਦਿਆਰਥੀ ਨੇ ਅਮਰੀਕਾ ਦੀ ਕੋਲੋਰਾਡੋ ਰਾਜ ਯੂਨੀਵਰਸਿਟੀ ਵਿਖੇ ਨਦੀਨ ਵਿਗਿਆਨੀ ਵਜੋਂ ਸੇਵਾ ਆਰੰਭੀ

ਯੈੱਸ ਪੰਜਾਬ
ਲੁਧਿਆਣਾ, ਜੁਲਾਈ 1, 2024

ਬੀਤੇ ਦਿਨੀਂ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਫਸਲ ਵਿਗਿਆਨ ਵਿਭਾਗ ਤੋਂ 2010 ਵਿਚ ਐੱਮ ਐੱਸ ਸੀ ਕਰਨ ਵਾਲੇ ਡਾ. ਲਵਰੀਤ ਸਿੰਘ ਸ਼ੇਰਗਿੱਲ ਨੇ ਅਮਰੀਕਾ ਦੀ ਕੋਲੋਰਾਡੋ ਰਾਜ ਯੂਨੀਵਰਸਿਟੀ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਸ਼ੁਰੂ ਕਰ ਦਿੱਤੀ ਹੈ| ਜ਼ਿਕਰਯੋਗ ਹੈ ਕਿ ਉਹ ਨਦੀਨ ਵਿਗਿਆਨੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ|

ਡਾ. ਸ਼ੇਰਗਿੱਲ ਨੇ ਆਸਟ੍ਰੇਲੀਆ ਦੀ ਐਡੀਲੇਡ ਯੂਨੀਵਰਸਿਟੀ ਤੋਂ 2016 ਵਿਚ ਨਦੀਨ ਵਿਗਿਆਨ ਦੀ ਪੀ ਐੱਚ ਡੀ ਕੀਤੀ ਸੀ| ਉਹਨਾਂ ਦੀ ਮੁਹਾਰਤ ਦਾ ਖੇਤਰ ਨਦੀਨ ਜੀਵ ਵਿਗਿਆਨ ਅਤੇ ਵਾਤਾਵਰਨ ਵਿਗਿਆਨ ਹੈ|

ਆਪਣੀ ਡਾਕਟਰੇਟ ਦੀ ਖੋਜ ਦੌਰਾਨ ਉਹਨਾਂ ਨੇ ਨਦੀਨਨਾਸ਼ਕਾਂ ਦਾ ਸਾਹਮਣਾ ਕਰਨ ਦੇ ਸਮਰਥ ਨਦੀਨਾਂ ਦੀ ਪਛਾਣ ਕੀਤੀ ਅਤੇ ਉਹਨਾਂ ਦੀ ਰੋਕਥਾਮ ਲਈ ਵੱਖ-ਵੱਖ ਵਿਧੀਆਂ ਵਿਕਸਿਤ ਕੀਤੀਆਂ| ਉਹਨਾਂ ਨੇ ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਵਿਖੇ ਪੋਸਟ ਡਾਕਟਰਲ ਖੋਜ ਵੀ ਕੀਤੀ|

ਕੋਲੋਰਾਡੋ ਰਾਜ ਯੂਨੀਵਰਸਿਟੀ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ ਦੌਰਾਨ ਡਾ. ਲਵਰੀਤ ਸਿੰਘ ਸ਼ੇਰਗਿੱਲ ਲਾਜ਼ਮੀ ਤੌਰ ਤੇ ਫਸਲਾਂ ਦਾ ਉਤਪਾਦਨ ਵਧਾਉਣ ਦੇ ਰਾਹ ਵਿਚ ਵੱਡੀ ਰੁਕਾਵਟ ਵਜੋਂ ਸਮਝੇ ਜਾਂਦੇ ਨਦੀਨਾਂ ਦੇ ਹੱਲ ਲਈ ਢੁੱਕਵੀਂ ਰਣਨੀਤੀ ਤਿਆਰ ਕਰਨਗੇ ਜਿਸ ਨਾਲ ਦੁਨੀਆਂ ਭਰ ਦੀ ਖੇਤੀ ਕਰਨ ਵਾਲੀ ਜਮਾਤ ਨੂੰ ਲਾਭ ਹੋਵੇਗਾ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਡਾ. ਸ਼ੇਰਗਿੱਲ ਨੂੰ ਇਸ ਪ੍ਰਾਪਤੀ ਲਈ ਦਿਲੀ ਵਧਾਈ ਦਿੱਤੀ|

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ