ਯੈੱਸ ਪੰਜਾਬ
ਲੁਧਿਆਣਾ, 30 ਜੂਨ, 2024
ਲੁਧਿਆਣਾ ਸਟੇਸ਼ਨ ’ਤੇ ਸਨਿਚਰਵਾਰ ਰਾਤ ਨੂੰ ਇੱਕ 7 ਮਹੀਨੇ ਦੀ ਬੱਚੀ ਚੋਰੀ ਹੋ ਗਈ।
ਲੁਧਿਆਣਾ ਦੇ ਫ਼ੋਕਲ ਪੁਆਇੰਟ ਵਿੱਚ ਰਹਿੰਦਾ ਇਹ ਪਰਿਵਾਰ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤਿਆ ਸੀ ਅਤੇ ਦੇਰ ਰਾਤ ਪੁੱਜਣ ਕਰਕੇ ਸੁਰੱਖ਼ਿਆ ਦੇ ਮੱਦੇਨਜ਼ਰ ਘਰ ਨਾ ਜਾਣ ਦਾ ਫ਼ੈਸਲਾ ਕਰਦਿਆਂ ਸਟੇਸ਼ਨ ’ਤੇ ਹੀ ਰਾਤ ਕੱਟ ਰਿਹਾ ਸੀ। ਪਰਿਵਾਰਕ ਗਰੁੱਪ ਵਿੱਚ 8 ਦੇ ਕਰੀਬ ਲੋਕ ਸ਼ਾਮਲ ਸਨ ਪਰ ਇਸਦੇੇ ਬਾਵਜੂਦ ਪਰਿਵਾਰ ਦੀ 7 ਮਹੀਨਿਆਂ ਦੀ ਬੱਚੀ ਚੋਰੀ ਹੋ ਗਈ।
ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਪਰਿਵਾਰ ਦੇ ਸਹਿਯੋਗ ਨਾਲ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।