Tuesday, December 31, 2024
spot_img
spot_img
spot_img

ਮਾਮਲਾ Giani Harpreet Singh ਦਾ: SGPC ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਫ਼ਿਰ ਅੱਗੇ ਪਈ

ਯੈੱਸ ਪੰਜਾਬ
ਅੰਮ੍ਰਿਤਸਰ, 28 ਦਸੰਬਰ, 2024:
Takht Sri Damdama Sahib ਦੇ ਜਥੇਦਾਰ Giani Harpreet Singh ਦੀਆਂ ਸੇਵਾਵਾਂ ਮੁਅੱਤਲ ਕਰਨ ਦੇ ਸੰਬੰਧ ਵਿੱਚ ਕੋਈ ਅਗਲੇਰਾ ਫ਼ੈਸਲਾ ਲੈਣ ਲਈ SGPC ਵੱਲੋਂ ਸੋਮਵਾਰ 30 ਦਸੰਬਰ ਨੂੰ ਹੋਣ ਵਾਲੀ Executi ve Committee ਦੀ ਮੀਟਿੰਗ ਹੁਣ ਅੱਗੇ ਪਾ ਦਿੱਤੀ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਨੁਸਾਰ ਇਹ ਮੀਟਿੰਗ 30 ਦਸੰਬਰ ਸੋਮਵਾਰ ਨੂੰ ਕਿਸਾਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਗੇ ਪਾਈ ਗਈ ਹੈ ਅਤੇ ਹੁਣ ਇਹ ਮੀਟਿੰਗ ਮੰਗਲਵਾਰ 31 ਦਸੰਬਰ ਨੂੰ ਹੋਵੇਗੀ।

SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਫੈਸਲਾ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਸਮਰਥਨ ਵਿੱਚ ਲਿਆ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦਾ ਏਜੰਡਾ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਭੇਜੇ ਗਏ ਪਹਿਲਾਂ ਵਾਲੇ ਏਜੰਡੇ ਅਨੁਸਾਰ ਹੀ ਰਹੇਗਾ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਇਹ ਮੀਟਿੰਗ 23 ਦਸੰਬਰ ਲਈ ਰੱਖੀ ਗਈ ਸੀ ਪਰ ਇਸ ਨੂੰ 30 ਦਸੰਬਰ ਲਈ ਅੱਗੇ ਪਾ ਦਿੱਤਾ ਗਿਆ ਸੀ। ਇਹ ਕਿਹਾ ਗਿਆ ਸੀ ਕਿ 23 ਦਸੰਬਰ ਦੀ ਮੀਟਿੰਗ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਕਾਰਨ ਅੱਗੇ ਪਾਈ ਗਈ ਸੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ