ਯੈੱਸ ਪੰਜਾਬ
ਚੰਡੀਗੜ੍ਹ, 12 ਦਸੰਬਰ, 2024
Akali Dal 1920 ਦੇ ਪ੍ਰਧਾਨ Ravi Inder Singh ਸਾਬਕਾ ਸਪੀਕਰ Punjab ਵਿਧਾਨ ਸਭਾ ਨੇ, ਮਰਨ ਵਰਤ ਤੇ ਬੈਠੇ ਕਿਸਾਨ ਨੇਤਾ Jagjit Singh Dallewal ਦੀ ਸਿਹਤ ਤੇ ਚਿੰਤਾ ਦਾ ਇਜਹਾਰ ਕਰ ਦਿਆਂ ਕਿਹਾ ਕਿ ਕੇਂਦਰ ਤੇ Punjab ਸਰਕਾਰ ਅੰਨਦਾਤੇ ਦਾ ਮਸਲਾ ਗੰਭੀਰਤਾ ਨਾਲ ਲਵੇ ਜੋ ਲੰਬੇ ਸਮੇਂ ਤੋਂ ਆਪਣੀਆ ਹੱਕੀ ਮੰਗਾਂ ਲਈ ਤਿੱਖਾ ਸੰਘਰਸ਼ ਕਰ ਰਿਹਾ ਹੈ ਪਰ ਸੱਤਾਧਾਰੀ ਇਕ ਕਿਸਮ ਦਾ ਤਮਾਸ਼ਾ ਵੇਖ ਰਹੇ ਹਨ ਜੋ ਲੋਕਤੰਤਰੀ ਪ੍ਰੰਪਰਾਵਾਂ ਦੇ ਖਿਲਾਫ ਹੈ।
ਸਾਬਕਾ ਸਪੀਕਰ ਦੋਸ਼ ਲਾਇਆ ਕਿ ਸਰਕਾਰ ਕਿਸਾਨ ਮਜ਼ਦੂਰ ਦੇ ਘੋਲ ਨੂੰ ਜਲੀਲ ਕਰ ਰਹੀ ਹੈ ਜੋ ਦਸਾਂ ਨਹੁੰਆਂ ਦੀ ਕਿਰਤ ਨਾਲ ਦੇਸ਼ ਨਿਰਮਾਣ ਵਿੱਚ ਮਿਸਾਲੀ ਯੋਗ ਦਾਨ ਪਾ ਰਿਹਾ ਹੈ।
ਜਿਸ ਦੀ ਕਦਰ ਕਰ ਦਿਆਂ ਹੁਕਮਰਾਨਾਂ ਨੂੰ ਮਿਹਨਤਕਸ਼ ਜਮਾਤ ਦੀਆ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀ ਦੀਆ ਸਨ ਪਰ ਕਹਿਰ ਦੀ ਠੰਡ ਤੇ ਸਰਦੀ ਵਿਚ ਜਿੰਦਗੀ ਮੌਤ ਨਾਲ ਘੁਲ ਰਿਹਾ ਕਿਸਾਨ ਮਜ਼ਦੂਰ, ਆਰਥਕ ਤੌਰ ਤੇ ਹੋਰ ਲਿਤਾੜਿਆ ਗਿਆ ਹੈ।
ਰਵੀਇੰਦਰ ਸਿੰਘ ਨੇ ਪੱਖਪਾਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹੁਕਮਰਾਨ ਇਸ ਤਰਾਂ ਕਰ ਰਹੇ ਹਨ ਜਿਸ ਤਰਾਂ ,ਉਨਾ ਅਪਣੀ ਜੇਬ ਚੌਂਕ ਪੈਸੇ ਦੇਣੇ ਹੋਣ।
ਉਨਾ ਸੱਤਾਧਾਰੀਆਂ ਨੂੰ ਚਿਤਾਵਨੀ ਦਿਤੀ ਕਿ ਜਗਜੀਤ ਸਿੰਘ ਡੱਲੇਵਾਲ ਇਕੱਲਾ ਨਹੀ ਜੇ ਅਣਸੁਖਾਵੀਂ ਘਟਨਾ ਵਾਪਰ ਗਈ ਤਾ ਸਰਕਾਰ ਨੂੰ ਪਛਤਾਉਣਾ ਪਵੇਗਾ।