Thursday, December 12, 2024
spot_img
spot_img
spot_img

PAU ਦੇ 2 ਵਿਗਿਆਨੀਆਂ ਅਤੇ ਪੀ ਐੱਚ ਡੀ ਵਿਦਿਆਰਥੀ ਨੇ National Conference ਵਿਚ ਇਨਾਮ ਜਿੱਤੇ

ਯੈੱਸ ਪੰਜਾਬ
ਲੁਧਿਆਣਾ, 11 ਦਸੰਬਰ, 2024

ਬੀਤੇ ਦਿਨੀਂ Uttar Pradesh ਦੇ Banaras Hindu University ਵਿਖੇ ਹੋਈ ਰਾਸ਼ਟਰੀ ਕਾਨਫਰੰਸ ਦੌਰਾਨ PAU ਦੇ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ। ਇਹ ਵਰਕਸ਼ਾਪ ਭੋਜਨ ਸੁਰੱਖਿਆ ਲਈ ਵਾਤਾਵਰਨ ਪੱਖੀ, ਨਦੀਨ ਪ੍ਰਬੰਧਨ ਵਿਸ਼ੇ ਤੇ ਬੀਤੇ ਦਿਨੀਂ ਆਯੋਜਿਤ ਕੀਤੀ ਗਈ ਸੀ।

ਸੇਵਾ ਮੁਕਤ ਮਾਹਿਰ ਡਾ. ਗੁਲਸ਼ਨ ਮਹਾਜਨ ਨੂੰ ਆਈ ਐੱਸ ਡਬਲਯੂ ਐੱਸ ਸੋਨ ਤਮਗਾ 2023 ਨਾਲ ਸਨਮਾਨਿਆ ਗਿਆ। ਜਦਕਿ ਪ੍ਰਮੁੱਖ ਫਸਲ ਵਿਗਿਆਨੀ ਡਾ. ਸਿਮਰਜੀਤ ਕੌਰ ਨੂੰ 2023 ਦੀ ਸੁਸਾਇਟੀ ਦੀ ਫੈਲੋ ਐਵਾਰਡ ਨਾਲ ਸਨਮਾਨਿਆ ਗਿਆ। ਇਕ ਪੀ ਐੱਚ ਡੀ ਵਿਦਿਆਰਥੀ ਨੂੰ ਯਾਤਰਾ ਇਮਦਾਦ ਪ੍ਰਾਪਤ ਹੋਈ।

ਡਾ. ਗੁਲਸ਼ਨ ਮਹਾਜਨ ਨੂੰ ਪ੍ਰਮੁੱਖ ਫਸਲ ਵਿਗਿਆਨੀ ਵਜੋਂ ਵਿਸ਼ੇਸ਼ ਮਾਣਤਾ ਹਾਸਲ ਹੈ। ਉਹ ਨਦੀਨ ਮਾਹਿਰ ਦੇ ਤੌਰ ਤੇ 2000 ਤੋਂ 2024 ਤੱਕ PAU ਵਿਖੇ ਸੇਵਾਸ਼ੀਲ ਰਹੇ। 159 ਤੋਂ ਵਧੇਰੇ ਪ੍ਰਕਾਸ਼ਨਾਵਾਂ ਦੇ ਨਾਲ-ਨਾਲ ਉਹਨਾਂ ਨੇ ਆਪਣੇ ਖੇਤਰ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਵਿਚ ਫਸਲ ਵਿਗਿਆਨ ਬਾਰੇ ਭਾਰਤੀ ਸੁਸਾਇਟੀ ਅਤੇ ਨਦੀਨ ਵਿਗਿਆਨ ਬਾਰੇ ਭਾਰਤੀ ਸੁਸਾਇਟੀ ਦੀ ਫੈਲੋਸ਼ਿਪ ਸ਼ਾਮਿਲ ਹੈ।

Dr Simerjeet Kaur ਨੇ ਫਸਲ ਵਿਗਿਆਨ ਦੇ 74 ਤੋਂ ਵਧੇਰੇ ਖੋਜ ਲੇਖ ਲਿਖੇ। ਉਹਨਾਂ ਦੇ ਨਾਂ ਹੇਠ 5 ਕਿਤਾਬਾਂ, 8 ਕਿਤਾਬਾਂ ਦੇ ਅਧਿਆਇ ਅਤੇ 16 ਬੁਲਿਟਨ ਪ੍ਰਕਾਸ਼ਿਤ ਹੋਏ। ਪੀ.ਏ.ਯੂ. ਨੇ ਉਹਨਾਂ ਨੂੰ ਪ੍ਰਸ਼ੰਸ਼ਾ ਪ੍ਰਮਾਣ ਪੱਤਰ ਦਿੱਤਾ ਅਤੇ ਉਹ ਆਈ ਐੱਸ ਏ ਦੇ ਫੈਲੋ ਵੀ ਬਣੇ। ਇਸ ਤੋਂ ਇਲਾਵਾ ਉਹ ਫਸਲ ਵਿਗਿਆਨ ਦੀਆਂ ਉੱਘੀਆਂ ਪੱਤਰਕਾਵਾਂ ਦੇ ਸੰਪਾਦਕੀ ਮੰਡਲ ਵਿਚ ਕੰੰਮ ਕਰਦੇ ਰਹੇ ਹਨ।

ਵਿਦਿਆਰਥੀ ਪੰਕਜ ਭਾਸਕਰ ਰਾਓ ਘੋੜਕੇ ਪੀ ਐੱਚ ਡੀ ਦੇ ਤੀਜੇ ਸਾਲ ਦੇ ਵਿਦਿਆਰਥੀ ਹਨ। ਉਹ ਡਾ. ਤਰੁਨਦੀਪ ਕੌਰ ਦੀ ਨਿਗਰਾਨੀ ਹੇਠ ਆਪਣਾ ਕਾਰਜ ਕਰ ਰਹੇ ਹਨ। ਉਹਨਾਂ ਨੂੰ ਵਿਦਿਆਰਥੀ ਯਾਤਰਾ ਗਰਾਂਟ ਸਨਮਾਨ ਹਾਸਲ ਹੋਇਆ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਇਹਨਾਂ ਮਾਹਿਰਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ