Wednesday, December 25, 2024
spot_img
spot_img
spot_img

AAP MLA Gurdev Singh Dev Mann ਦੇ ਪਿਤਾ ਸਵਰਗੀ Lal Singh ਨਮਿਤ ਭੋਗ, ਸ਼ਰਧਾਂਜਲੀ ਸਮਾਰੋਹ ਮੌਕੇ ਸ਼ਰਧਾ ਦੇ ਫੁੱਲ ਭੇਟ

ਯੈੱਸ ਪੰਜਾਬ
ਨਾਭਾ/ਪਟਿਆਲਾ, ਦਸੰਬਰ 7, 2024:

ਨਾਭਾ ਤੋਂ ਵਿਧਾਇਕ ਸ. Gurdev Singh Dev Mann ਦੇ ਪਿਤਾ ਸਵਰਗੀ Lal Singh, ਜਿਨ੍ਹਾਂ ਦਾ ਬੀਤੇ 28 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਨਾਭਾ ਵਿਖੇ ਹੋਇਆ, ਜਿਥੇ ਵੱਡੀ ਗਿਣਤੀ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਾਮਲ ਹੋਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।

ਇਸ ਮੌਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪਣਾ ਸ਼ੋਕ ਸੰਦੇਸ਼ ਭੇਜਿਆ ਅਤੇ ਮਾਨ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।

ਸ਼ਰਧਾਂਜਲੀ ਸਮਾਰੋਹ ਮੌਕੇ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ, ਰੋਜ਼ਗਾਰ ਉਤਪਤੀ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਪੁੱਜ ਕੇ ਮਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ. ਲਾਲ ਸਿੰਘ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

ਇਸ ਸਮਾਰੋਹ ਮੌਕੇ ਵੱਡੀ ਗਿਣਤੀ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੇ ਆਪਣੇ ਸ਼ੋਕ ਸੰਦੇਸ਼ ਭੇਜ ਕੇ ਮਾਨ ਪਰਿਵਾਰ ਦੇ ਦੁੱਖ ਨੂੰ ਵੰਡਾਇਆ। ਇਸ ਤੋਂ ਪਹਿਲਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾÍ

ਇਸ ਮੌਕੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਵਰਗੀ ਲਾਲ ਸਿੰਘ ਨੇ ਕਿਰਤ ਕਰਕੇ ਜੋ ਸਿੱਖਿਆ ਆਪਣੇ ਬੱਚਿਆਂ ਨੂੰ ਦਿੱਤੀ, ਉਸੇ ਸਦਕਾ ਬੱਚਿਆਂ ਨੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆਂ ਹੈ ਤੇ ਗੁਰਦੇਵ ਸਿੰਘ ਦੇਵ ਮਾਨ ਆਪਣੇ ਪਿਤਾ ਜੀ ਦੇ ਦਰਸਾਏ ਮਾਰਗ ‘ਤੇ ਚਲਦਿਆਂ ਨਾਭਾ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ।

ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਸਵਰਗੀ ਲਾਲ ਸਿੰਘ ਵੱਲੋਂ ਜ਼ਿੰਦਗੀ ਵਿੱਚ ਕੀਤੇ ਗਏ ਸੰਘਰਸ਼ ਨੇ ਪਰਿਵਾਰ ਦੀ ਨੀਂਹ ਨੂੰ ਮਜ਼ਬੂਤ ਕੀਤਾ ਹੈ ਤੇ ਅੱਜ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਮਾਨ ਪਰਿਵਾਰ ਨੇ ਲੋਕਾਂ ਦਾ ਪਿਆਰ ਕਮਾਇਆ ਹੈ।

ਸ਼ੋਕ ਸਮਾਗਮ ‘ਚ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਘਨੌਰ ਦੇ ਵਿਧਾਇਕ ਗੁਰਲਾਲ ਘਨੌਰ, ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ, ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ, ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆਂ, ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ, ਪਾਇਲ ਤੋਂ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ, ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ, ਵਿਧਾਇਕ ਭੁੱਚੋ ਮੰਡੀ ਜਗਸੀਰ ਸਿੰਘ, ਨਵਾਂਸ਼ਹਿਰ ਤੋਂ ਵਿਧਾਇਕ ਨਛੱਤਰਪਾਲ ਸਿੰਘ, ਸੰਤ ਨਰਿੰਦਰ ਸਿੰਘ ਅਲਹੌਰਾ, ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਦਲਬੀਰ ਸਿੰਘ ਯੂਕੇ, ਪ੍ਰੀਤ ਕੰਬਾਇਨ ਗੁਰਪ੍ਰੀਤ ਸਿੰਘ, ਕਰਨੈਲ ਸਿੰਘ ਪੰਜੌਲੀ, ਗਿਆਨੀ ਰਣਜੀਤ ਸਿੰਘ, ਗਿਆਨੀ ਸੁਖਦੇਵ ਸਿੰਘ ਅਤੇ ਹੋਰ ਪਤਵੰਤੇ ਵੱਡੀ ਗਿਣਤੀ ‘ਚ ਸ਼ਾਮਲ ਹੋਏ।

ਇਸ ਮੌਕੇ ਪਰਿਵਾਰਕ ਮੈਂਬਰ ਮਾਤਾ ਭਾਗੋ ਕੌਰ, ਹਰਦੇਵ ਸਿੰਘ, ਜਸਦੇਵ ਸਿੰਘ, ਗੁਰਦੇਵ ਸਿੰਘ ਦੇਵ ਮਾਨ, ਸੁਖਦੇਵ ਸਿੰਘ ਮਾਨ, ਕਪਿਲ ਮਾਨ, ਗੁਲਾਬ ਮਾਨ, ਜਸਵਿੰਦਰ ਕੌਰ ਤੇ ਸੁਖਵਿੰਦਰ ਕੌਰ ਨਾਲ ਰਿਸ਼ੇਤਦਾਰਾਂ, ਸਾਕ ਸਬੰਧੀ ਨੇ ਦੁੱਖ ਸਾਂਝਾ ਕੀਤਾ।

ਇਸ ਮੌਕੇ ਮੱਖਣ ਸਿੰਘ ਲਾਲਕਾ, ਹਰੀ ਸਿੰਘ ਐਮ.ਡੀ ਪ੍ਰੀਤ ਗਰੁੱਪ, ਚਰਨ ਸਿੰਘ ਗੁਪਤਾ ਐਮ.ਡੀ ਮਲਕੀਤ ਕੰਬਾਈਨ, ਐਸ ਪੀ ਦਵਿੰਦਰ ਅੱਤਰੀ, ਗੁਰਿੰਦਰ ਸਿੰਘ ਬੱਲ, ਗੁਰਦਿਆਲ ਇੰਦਰ ਸਿੰਘ ਬਿੱਲੂ, ਪਰਮਜੀਤ ਸਿੰਘ ਸਹੋਲੀ, ਜਥੇਦਾਰ ਬਲਤੇਜ ਸਿੰਘ ਖੋਖ, ਅਸ਼ੋਕ ਬਾਂਸਲ, ਮੈਨੇਜਰ ਗੁਰਲਾਲ ਸਿੰਘ, ਇੰਸਪੈਕਟਰ ਹੈਰੀ ਬੋਪਾਰਾਏ, ਸੁਜਾਤਾ ਚਾਵਲਾ, ਸੁਖਦੇਵ ਸਿੰਘ ਸੰਧੂ, ਕਰਮਜੀਤ ਸਿੰਘ ਅਲੋਹਰਾ ਪ੍ਰਧਾਨ ਅਨਾਜ ਮੰਡੀ, ਜੋਧ ਸਿੰਘ ਨੋਹਰਾ, ਦਲਜੀਤ ਸਿੰਘ ਸੰਧੂ, ਜੇਪੀ ਗੁਪਤਾ, ਜਸਵੀਰ ਸਿੰਘ ਛਿੰਦਾ, ਸੁਰਜਭਾਨ ਸਿੰਗਲਾ, ਹਰਪ੍ਰੀਤ ਸਿੰਘ ਪ੍ਰੀਤ ਐਮਸੀ, ਸਮਾਜ ਸੇਵਕ ਦੀਪਕ ਨਾਗਪਾਲ, ਗੋਤਮ ਬਾਤਿਸ਼, ਮਾਨਟੂ ਪਾਹੂਜਾ, ਨਰਿੰਦਰ ਜੀਤ ਸਿੰਘ ਭਾਟੀਆ, ਅਮਰਦੀਪ ਖੰਨਾ ਸਾਬਕਾ ਚੇਅਰਮੈਨ, ਤੇਜਿੰਦਰ ਖਹਿਰਾ, ਸੁਖਵਿੰਦਰ ਸਿੰਘ ਐਸਡੀਓ, ਗੁਰਬਖਸ਼ੀਸ਼ ਸਿੰਘ ਭੱਟੀ, ਡਾ. ਸੁਨੀਤਾ ਧੀਰ, ਕੁਲਵੰਤ ਸਿਆਣ, ਡਾਕਟਰ ਧੀਰ ਸਿੰਘ ਕਕਰਾਲਾ, ਹਰਜੀਤ ਸਿੰਘ ਕਕਰਾਲਾ, ਭਗਵੰਤ ਸਿੰਘ ਮੱਣਕੂ, ਬਲਜਿੰਦਰ ਸਿੰਘ ਚਹਿਲ ਦਸਮੇਸ਼ ਕੰਬਾਈਨ, ਧਰਮਿੰਦਰ ਸਿੰਘ ਸੁਖੇਵਾਲ, ਪਰਮਜੀਤ ਸਿੰਘ ਖੱਟੜਾ, ਇਛੇਮਾਨ ਸਿੰਘ ਭੋਜੋਮਾਜਰੀ, ਜਗਜੀਤ ਸਿੰਘ ਦੁਲੱਦੀ, ਭੀਮ ਸਿੰਘ ਸਰਪੰਚ ਬਨੇਰਾ, ਮੁਸ਼ਤਾਕ ਅਲੀ ਕਿੰਗ ਸਾਬਕਾ ਪ੍ਰਧਾਨ, ਹਰਮਿੰਦਰ ਸਿੰਘ, ਜਸਕੀਰਤ ਸਿੰਘ ਜੱਸਾ, ਜੱਸਾ ਦੁਲੱਦੀ, ਸੰਤ ਰਾਮ ਪ੍ਰਧਾਨ,ਸ਼ਮਸ਼ੇਰ ਸਿੰਘ ਚੌਧਰੀ ਮਾਜਰਾ, ਸੰਜੇ ਮੱਘੋ, ਜਸਪਾਲ ਜੁਨੇਜਾ,ਅਮਨ ਅਰੋੜਾ ਪ੍ਰਧਾਨ, ਕਿਸ਼ਨ ਸਿੰਘ ਬੀ ਡੀ ਪੀ ਓ, ਪ੍ਰੇਮ ਲਾਲਕਾ ਭਾਦਸੋਂ, ਰਾਮ ਸਿੰਘ ਰੈਸਲ, ਸਰੋਜ ਰਾਣੀ ਸਾਬਕਾ ਐਮਸੀ, ਵਿਜੇ ਠੇਕੇਦਾਰ, ਦਵਿੰਦਰ ਸਿੰਘ ਸਰਪੰਚ ਕਲਾਰਾ, ਅਮਨ ਗੁਪਤਾ ਪ੍ਰਧਾਨ ਗਊਸਾਲਾਂ, ਅਮਰਿੰਦਰ ਸਿੰਘ ਸਰਪੰਚ ਖੋਖ, ਹੇਮੰਤ ਬਾਂਸਲ, ਰਾਣਾ ਨਾਭਾ, ਹੈਪੀ ਦੁਲੱਦੀ ਸਾਬਕਾ ਸਰਪੰਚ, ਮਨਪ੍ਰੀਤ ਸਿੰਘ ਧਾਰੋਕੀ, ਕਸ਼ਮੀਰ ਲਾਲਕਾ, ਗੁਰਤੇਜ ਸਿੰਘ ਢਿੱਲੋਂ, ਦੀਪਾ ਰਾਮਗੜ੍ਹ ਚੇਅਰਮੈਨ, ਰਮਨਦੀਪ ਸਿੰਘ ਭੀਲੋਵਾਲ, ਪਾਖਰੇ ਸਿੰਘ, ਜਗਦੀਪ ਸਿੰਘ ਸਰਪੰਚ ਧੰਗੇੜਾ, ਚਮਕੌਰ ਸਿੰਘ ਇੱਛੇਵਾਲ, ਚਮਕੌਰਖੱਟੜਾਵੀ ਮੌਜੂਦ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ