Thursday, December 12, 2024
spot_img
spot_img
spot_img

ਪ੍ਰਸਿੱਧ ਅਮਰੀਕੀ ਅਦਾਕਾਰ Nargis Fakhri ਦੀ ਭੈਣ Aliya fakhri ਦੋਹਰੇ ਕਤਲ ਦੇ ਮਾਮਲੇ ਵਿਚ ਗ੍ਰਿਫਤਾਰ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਦਸੰਬਰ 6, 2024:

ਪ੍ਰਸਿੱਧ ਅਦਾਕਾਰ Nargis Fakhri ਦੀ ਭੈਣ Aliya fakhri ਨੂੰ NewYork ਵਿਚ ਦੂਸਰਾ ਦਰਜਾ ਹੱਤਿਆਵਾਂ ਤੇ ਅਗਜ਼ਨੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।

ਕੁਈਨਜ਼ ਵਿਚ ਵਾਪਰੀ ਅਗਜ਼ਨੀ ਦੀ ਘਟਨਾ ਵਿਚ ਆਲੀਆ ਦੇ ਸਾਬਕਾ ਦੋਸਤ ਐਡਵਰਡ ਜੈਕੋਬਸ (35) ਤੇ ਜੈਕੋਬਸ ਦੇ ਮਿੱਤਰ ਅਨਾਸਟਾਸੀਆ ਈਟੀਨ (33) ਦੀ ਮੌਤ ਹੋ ਗਈ ਸੀ।

ਕੁਈਨਜ਼ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕਟਜ਼ ਅਨੁਸਾਰ 2 ਨਵੰਬਰ ਦੀ ਸਵੇਰ ਨੂੰ ਫਾਖਰੀ (43) ਦੋ ਮੰਜਿਲਾ ਗੈਰਾਜ ਵਿਖੇ ਪੁੱਜੀ ਤੇ ਉਸ ਨੇ ਕਥਿੱਤ ਤੌਰ ‘ਤੇ ਇਮਾਰਤ ਨੂੰ ਅੱਗ ਲਾ ਦਿੱਤੀ। ਜੈਕੋਬ ਉਸ ਸਮੇ ਉਪਰਲੀ ਮੰਜਿਲ ‘ਤੇ ਸੁੱਤਾ ਪਿਆ ਸੀ।

ਈਟੀਨ ਨੂੰ ਅੱਗ ਲੱਗਣ ਬਾਰੇ ਪਤਾ ਲੱਗਣ ‘ਤੇ ਆਪਣੇ ਆਪ  ਅਤੇ ਜੈਕੋਬ ਨੂੰ ਬਚਾਉਣ ਦਾ ਯਤਨ ਕੀਤਾ ਪਰੰਤੂ ਉਹ ਦੋਨੋ ਸਾਹ ਘੁਟਣ ਕਾਰਨ ਮਾਰੇ ਗਏ। ਇਕ ਗਵਾਹ ਅਨੁਸਾਰ ਫਾਖਰੀ ਨੇ ਘਟਨਾ ਤੋਂ ਪਹਿਲਾਂ ਜੈਕੋਬ ਦੇ ਘਰ ਨੂੰ ਅੱਗ ਲਾ ਦੇਣ ਦੀ ਧਮਕੀ ਦਿੱਤੀ ਸੀ।

ਜੈਕੋਬ ਨੇ ਤਕਰੀਬਨ ਇਕ ਸਾਲ ਪਹਿਲਾਂ ਆਲੀਆ ਫਾਖਰੀ ਨਾਲੋਂ ਸਬੰਧ ਤੋੜ ਲਏ ਸਨ ਜਿਸ ਕਾਰਨ ਫਾਖਰੀ ਪ੍ਰੇਸ਼ਾਨ ਤੇ ਦੁੱਖੀ ਸੀ। ਇਸ ਸਮੇ ਫਾਖਰੀ ਪੁਲਿਸ ਹਿਰਾਸਤ ਵਿਚ  ਹੈ।

ਅਦਾਲਤ ਵਿਚ ਉਸ ਨੂੰ 9 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ।  ਅਦਾਕਾਰ ਨਰਗਿਸ ਫਾਖਰੀ ਨੇ ਮਾਮਲੇ ‘ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਜਦ ਕਿ ਆਲੀਆ ਫਾਖਰੀ ਦੀ ਮਾਂ ਨੇ ਆਪਣੀ ਧੀ ਨੂੰ ਨਿਰਦੋਸ਼ ਦੱਸਿਆ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ