ਅੱਜ-ਨਾਮਾ
ਨਿੱਜੀ ਖਹਿਸਰ ਤੋਂ ਉੱਠਦੇ ਨਹੀਂ ਲੀਡਰ,
ਇਹਦੇ ਗਿਰਦ ਨੇ ਘੁੰਮੀ-ਘੁੰਮਾਈ ਜਾਂਦੇ।
ਜਿਹੜੇ ਵੀ ਲੀਡਰ ਦੇ ਨਾਲ ਵਿਰੋਧ ਹੁੰਦਾ,
ਘੜ ਕੇ ਕੇਸ ਹਨ ਉਹਦੇ`ਤੇ ਪਾਈ ਜਾਂਦੇ।
ਬਣ ਗਿਆ ਆਪਣੇ ਉੱਤੇ ਜਾਂ ਕੇਸ ਕੋਈ,
ਥਾਂ-ਥਾਂ ਉਹਦੀ ਹੀ ਪਾਈ ਦੁਹਾਈ ਜਾਂਦੇ।
ਪੁਤਲੇ ਈਮਾਨ ਦੇ ਆਪ ਇਹ ਬਣੇ ਲੱਗਣ,
ਦੂਸਰਿਆਂ ਬਾਰੇ ਬਈ ਖੇਹ ਉਡਾਈ ਜਾਂਦੇ।
ਬਣਿਆ ਕਿੱਦਾਂ ਦਾ ਭਾਰਤ ਦਾ ਲੋਕਤੰਤਰ,
ਛੱਡੀ ਆ ਲੋਕਤਾ, ਤੰਤਰ ਪ੍ਰਧਾਨ ਮਿੱਤਰ।
ਨਿਯਮ-ਕਾਨੂੰਨ ਸਭ ਨੁੱਕਰੀਂ ਲੁਕੇ ਜਾਣੋਂ,
ਫਿਰ ਵੀ ਆਖੀਦਾ ਭਾਰਤ ਮਹਾਨ ਮਿੱਤਰ।
-ਤੀਸ ਮਾਰ ਖਾਂ
27 ਜੂਨ, 2024