Saturday, April 5, 2025
spot_img
spot_img
spot_img

ਵਿਦਵਤਾ ਦੇ ਸਜੀਵ ’ਤੇ ਸਾਕਾਰ ਸਰੂਪ ਕਾਨ੍ਹ ਸਿੰਘ ਨਾਭਾ – 23 ਨਵੰਬਰ ਬਰਸੀ ’ਤੇ ਵਿਸ਼ੇਸ਼ – ਡਾ. ਰਵਿੰਦਰ ਕੌਰ ਰਵੀ

ਪੰਜਾਬੀ ਸਾਹਿਤ ਦੇ ਪਰਿਵਰਤਨ ਕਾਲ ਵਿੱਚ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਸਥਾਨ ਮਹੱਤਵਪੂਰਣ ਹੈ। ਪੰਜਾਬੀ ਸਾਹਿਤ ਜਗਤ ਅਤੇ ਧਾਰਮਿਕ ਖੇਤਰ ’ਚ ਆਪਣੇ ਵਿਲੱਖਣ ਯੋਗਦਾਨ ਸਦਕਾ , ਉਨ੍ਹਾਂ  ਦਾ ਨਾਂਅ ,ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ ।

ਆਪ ਦਾ ਪਿਛੋਕੜ ਜਿਲਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਵਸਨੀਕ ਢਿੱਲੋਂ ਜੱਟ, ਬਾਬਾ ਨੌਧ ਸਿੰਘ ਜੀ ਨਾਲ ਸੰਬੰਧਿਤ ਹੈ ਜੋ ਕਿ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਹਨ।

ਵੀਹਵੀਂ ਸਦੀ ਦੇ ਇਸ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਚ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861 ਈਂ ਨੂੰ ਹੋਇਆ।

ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਬਾਬਾ ਨਰਾਇਣ ਆਪਣੇ ਸਮੇਂ ਦੇ ਪ੍ਰਮੁੱਖ ਵਿਦਵਾਨ ਤੇ ਸੰਤ ਪੁਰਸ਼ ਸਨ, ਜਿਨ੍ਹਾਂ ਲੰਮਾ ਸਮਾਂ ਨਾਭੇ ਦੇ ਇਤਿਹਾਸਕ ਗੁਰ ਅਸਥਾਨ ‘ਡੇਰਾ ਬਾਬਾ ਅਜਪਾਲ ਸਿੰਘ’ ਵਿਖੇ ਰਹਿਕੇ ਸਿੱਖੀ ਪ੍ਰਚਾਰ ਲਈ ਵੱਡੀ ਸੇਵਾ ਕੀਤੀ।

ਇੱਥੇ ਹੀ ਪਿਤਾ ਜੀ ਦੇ ਆਸ਼ੀਰਵਾਦ ਨਾਲ ਭਾਈ ਕਾਨ੍ਹ ਸਿੰਘ ਨਾਭਾ ਨੇ ਉਸ ਮੌਕੇ ਦੇ ਪ੍ਰਸਿੱਧ ਵਿਦਵਾਨਾਂ ਭਾਈ ਭੂਪ ਸਿੰਘ, ਭਾਈ ਰਾਮ, ਭਾਈ ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ਼੍ਰੀਧਰ, ਬੰਸੀਧਰ, ਭਾਈ ਵੀਰ ਸਿੰਘ ਜਲਾਲਕੇ, ਬਾਵਾ ਕਲਿਆਣ ਦਾਸ ਅਤੇ ਮਹੰਤ ਗੱਜਾ ਸਿੰਘ ਆਦਿ ਦੇਸੀ ਵਿਦਵਾਨਾਂ ਪਾਸੋਂ ਵੱਖ ਵੱਖ ਵਿਸ਼ਿਆਂ ’ਚ ਬਹੁ-ਪੱਖੀ ਵਿਦਿਆ ਹਾਸਿਲ ਕੀਤੀ।

ਦਿੱਲੀ ਅਤੇ ਲਖਨਊ ਦੇ ਵਿਦਵਾਨਾਂ ਪਾਸੋਂ ਫਾਰਸੀ ਦੀ ਸਿੱਖਿਆ ਗ੍ਰਹਿਣ ਕੀਤੀ। ਲਾਹੌਰ ਵਿਖੇ ਓਰੀਐਂਟਲ ਕਾਲਿਜ ਦੇ ਪੋ੍ਰਫੈਸਰ ਗੁਰਮੁਖ ਸਿੰਘ ਦੀ ਸੁਚੱਜੀ ਸੰਗਤ ਵਿਚ ਰਹਿੰਦਿਆਂ, ਆਪ ਦੀ ਰੁਚੀ ਸਮਾਜ ਸੁਧਾਰ ਅਤੇ ਧਰਮ ਅਧਿਐਨ ਲਈ ਹੋਰ ਪਰਿਪੱਕ ਹੋਈ।

ਆਪ ਨੂੰ ਸੈਰ, ਬਾਗਬਾਨੀ ਅਤੇ ਸ਼ਿਕਾਰ ਤੋਂ ਇਲਾਵਾ ਸੰਗੀਤ ਦਾ ਵੀ ਬੇਹੱਦ ਸ਼ੌਕ ਸੀ। ਜਵਾਨੀ ਦੀ ਉਮਰੇ ਵਿਦਿਆ ਦੇ ਸਾਗਰ ਬਣਕੇ ਜਦੋਂ ਭਾਈ ਸਾਹਿਬ ਨਾਲੋਂ ਆਕੇ ਮਹਾਰਾਜਾ ਹੀਰਾ ਸਿੰਘ ਨੂੰ ਮਿਲੇ ਤਾਂ ਉਹ ਆਪਦੀ ਸੂਝ ਤੇ ਵਿਦਿਆ ਤੋਂ ਏਨੇ ਪ੍ਰਭਾਵਿਤ ਹੋਏ ਕਿ ਝੱਟ ਭਾਈ ਸਾਹਿਬ ਨੂੰ ਆਪਣਾ ਮੁਸਾਹਿਬ ਬਣਾ ਲਿਆ ਤੇ ਬਾਅਦ ਵਿੱਚ ਆਪ ਨੇ ਰਾਜਕੁਮਾਰ ਰਿਪੁਦਮਨ ਸਿੰਘ ਦਾ ਨਿਗਰਾਨ ਤੇ ਅਧਿਆਪਕ ਵੀ ਨਿਯੁਕਤ ਕੀਤਾ।

ਆਪਣੀ ਵਿਦਵਤਾ ਦੇ ਜਾਦੂ ਨਾਲ ਭਾਈ ਕਾਨ੍ਹ ਸਿੰਘ ਨੇ ਨਾਭਾ ਤੇ ਪਟਿਆਲਾ ਰਿਆਸਤਾਂ ਵਿੱਚ ਕਈ ਉੱਚ ਅਹੁਦਿਆਂ ਤੇ ਰਹਿੰਦਿਆਂ ਨਾਲੋਂ ਨਾਲ ਸਾਹਿਤ ਸਿਰਜਨਾ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੱਡਾ ਯੋਗਦਾਨ ਪਾਇਆ।

ਭਾਈ ਕਾਨ੍ਹ ਸਿੰਘ ਦੇ ਇਕਲੌਤੇ ਬੇਟੇ ਭਗਵੰਤ ਸਿੰਘ ਹਰੀ ਅਤੇ ਭਾਈ ਸਾਹਿਬ ਦੀ ਪੋਤ ਨੂੰਹ ਡਾ. ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਆਪੋ ਆਪਣਾ ਯੋਗਦਾਨ ਪਾਇਆ।

ਉਨੀਂਵੀ ਸਦੀ ਦੇ ਅਖੀਰਲੇ ਦਹਾਕੇ ’ਚ ਲਿਖੇ ਗ੍ਰੰਥ ‘ਰਾਜ ਧਰਮ’ (1884 ਈ.) ਤੋਂ ਆਪ ਦਾ ਸਾਹਿੱਤਕ ਸਫ਼ਰ ਆਰੰਭ ਹੋਇਆ।  ਟੀਕਾ ਜੈਮਨੀ ਅਸਵਮੇਧ, ਨਾਨਕ ਭਾਵਾਰਥ ਦੀਪਿਕਾ ਤੇ ਟੀਕਾ ਵਿਸ਼ਨੂੰ ਪੁਰਾਣ ਆਦਿ ਇਸੇ ਦੌਰ ਦੀਆਂ ਕੁਝ ਹੋਰ ਮਹੱਤਵਪੂਰਣ ਰਚਨਾਵਾਂ ਹਨ।

ਉਸ ਵੇਲੇ ਦੀ ਜਾਗਿ੍ਰਤ ਸਿੱਖ ਚੇਤਨਾ ਦੇ ਪ੍ਰਭਾਵ ਅਧੀਨ ਆਪ ਦੀ ਸਾਹਿਤ ਰਚਨਾ ਦਾ ਦੂਜਾ ਦੌਰ ਆਰੰਭ ਹੁੰਦਾ ਹੈ। ਉਨ੍ਹਾਂ ਦੇ ਦਿਲ ਵਿੱਚ ਤਾਂਘ ਪੈਦਾ ਹੋਈ ਕਿ ਸਿੱਖੀ ਦੀ ਨਿਰੋਲਤਾ  ਜਾਂ ਇਸਦੀ ਸੁਤੰਤਰ ਸਖਸ਼ੀਅਤ ਨੂੰ ਉਜਾਗਰ ਕੀਤਾ ਜਾਵੇ।

Dr. Ravinder Kaur Ravi's
ਸਿੱਖ ਧਰਮ ਦੀਆਂ ਸਾਰੀਆਂ ਰੀਤੀਆਂ ਇਕਸਾਰ ਹੋਣ, ਸਿੱਖ ਧਰਮ ਤੇ ਇਤਿਹਾਸ ਨੂੰ ਵਹਿਮਾਂ ਭਰਮਾਂ ਤੋਂ ਨਿਖੇੜਿਆ ਜਾਵੇ, ਸਿੱਖ ਧਰਮ ਦੀਆਂ ਪੁਸਤਕਾਂ ਤਤਕਾਲੀ ਮਿਆਰਾਂ ਤੇ ਪੂਰੀਆਂ ਉਤਰਨ ਵਾਲੀਆ ਹੋਣ ਆਦਿ, ਵਰਗੀਆਂ ਸਿਧਾਂਤਕ ਤੇ ਸਾਹਿੱਤਕ ਸਮੱਸਿਆਵਾਂ ਦੇ ਹੱਲ ਲਈ ਆਪ ਨੇ ‘ਹਮ ਹਿੰਦੂ ਨਹੀਂ’, ਗੁਰੁਮਤ ਪ੍ਰਭਾਕਰ, ਗੁਰੁਮਤ ਸੁਧਾਕਰ, ਸੱਦ ਕਾ ਪਰਮਾਰਥ, ਅਤੇ ਗੁਰੁ ਗਿਰਾ ਕਸੌਟੀ ਵਰਗੀਆਂ ਅਨਮੋਲ ਪੁਸਤਕਾਂ ਦੀ ਰਚਨਾ ਕੀਤੀ।

ਸਮਾਜ ਸੁਧਾਰ ਦੀ ਅਭਿਲਾਸ਼ਾ ਨਾਲ ਨਸ਼ਾ ਮੁਕਤ ਸਮਾਜ ਲਈ ‘ਸ਼ਰਾਬ ਨਿਸੇਧ’ (1907 ਈ.) ਵਰਗੀਆਂ ਵਡਮੁੱਲੀਆਂ ਪੁਸਤਕਾਂ ਦੀ ਵੀ ਰਚਨਾ ਕੀਤੀ। ਜਿਸ ਸਦਕਾ ਉਸ ਸਮੇਂ ਦੀਆਂ ਸੁਧਾਰਕ ਸਿੱਖ ਲਹਿਰਾਂ ਦੇ ਵਿਦਵਾਨ ਆਪ ਦੇ ਬੇਹੱਦ ਕਦਰਦਾਨ ਬਣ ਚੁੱਕੇ ਸਨ।

ਮਹਾਰਾਜਾ ਹੀਰਾ ਸਿੰਘ ਨੇ ਆਪ ਦਾ  ਨਾਮ ਨੀਤੀ ਜੀ ਰੱਖਿਆ ਹੋਇਆ ਸੀ। ਉਸ ਸਮੇਂ ਦੇ ਪੁਲੀਟੀਕਲ ਏਜੰਟ ਕਰਨਲ ਡਨਲਪ ਸਮਿੱਥ ਆਪ ਦੀ ਸੂਝ-ਬੂਝ ਅਤੇ ਵਫ਼ਾਦਾਰੀ ਦੇ ਬੇਹੱਦ ਕਦਰਦਾਨ ਅਤੇ ਆਪ ਦੇ ਪਰਮ ਮਿੱਤਰ ਸਨ। ਨਾਭਾ ਅਤੇ ਪਟਿਆਲਾ ਰਿਆਸਤ ਦੇ ਆਪਸੀ ਝਗੜਿਆਂ ਨੂੰ ਮਿਟਾਉਣ ਲਈ ਭਾਈ ਕਾਨ੍ਹ ਸਿੰਘ ਜੀਵਨ ਭਰ ਯਤਨਸ਼ੀਲ ਰਹੇ।

ਵਿਦਵਤਾ ਦੇ ਅਜਿਹੇ ਸਜੀਵ ਤੇ ਸਾਕਾਰ ਸਰੂਪ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਮਿਸਟਰ ਮੈਕਸ ਆਰਥਰ ਮੈਕਾਲਫ਼ ਵਰਗੇ ਅੰਗਰੇਜ਼ ਸੱਜਣ ਨੂੰ ਸਿੱਖ ਧਰਮ ਤੇ ਇਤਿਹਾਸ ਤੋਂ ਜਾਣੂ ਕਰਾਕੇ ‘ਸਿੱਖ ਰਿਲੀਜਨ’ ਵਰਗਾ ਅੰਗਰੇਜ਼ੀ ਭਾਸ਼ਾ ’ਚ ਅਨੁਪਮ ਗ੍ਰੰਥ ਲਿਖਾਉਣਾ ਆਪ ਦੀ ਸੁਯੋਗਤਾ ਸੀ।

ਆਪ ਨੇ ਉਮਰ ਭਰ ਦਰਜਨਾਂ ਪੁਸਤਕਾਂ ਦੀ ਰਚਨਾ ਕੀਤੀ। ‘ਗੁਰਛੰਦ-ਦਿਵਾਕਰ’ ਤੇ ਗੁਰੁਸ਼ਬਦਾਲੰਕਾਰ’ ਵਰਗੀਆਂ ਪੁਸਤਕਾਂ ਦੀ ਰਚਨਾ ਨਾਲ ਜਿਥੇ ਆਪ ਮਹਾਨ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਵਜੋਂ ਸਥਾਪਿਤ ਹੋਏ, ਉਥੇ ਭਾਈ ਸਾਹਿਬ ਵੱਲੋਂ ਸੰਪਾਦਿਤ ਕੋਸ਼ ‘ਅਨੇਕਾਰਥ ਕੋਸ਼’ ਤੇ ‘ਨਾਮਮਾਲਾ ਕੋਸ਼’ ਨਾਲ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਹਿੰਦੀ ਤੇ ਬ੍ਰਜ ਭਾਸ਼ਾ ਦੇ ਕਾਵਯ ਗ੍ਰੰਥਾਂ ਦੇ ਸ਼ਬਦਾਰਥ ਸਮਝਣ ਵਿੱਚ ਆਸਾਨੀ ਹੋਈ।

ਆਪਣੀ ਜੀਵਨ ਭਰ ਦੀ ਤਪੱਸਿਆ ਦਾ ਫਲ ‘ਗੁਰੂਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਰਚਨਾ ਕਰਕੇ ਇਹ ਸਿੱਧ ਕੀਤਾ ਕਿ ਮਾਂ ਬੋਲੀ ਪੰਜਾਬੀ ਵਿਚ ਕੋਈ ਵੀ ਵੱਡੇ ਤੋਂ ਵੱਡਾ ਕਾਰਜ ਕੀਤਾ ਜਾ ਸਕਦੈ।

ਪੰਜਾਬੀ ਭਾਸ਼ਾ ’ਚ ਆਪ ਵੱਲੋਂ ਰਚਿਆ ‘ਮਹਾਨ ਕੋਸ਼’ ਇੱਕ ਅਜਿਹਾ ਅਨੁਪਮ ਗ੍ਰੰਥ ਹੈ ਜਿਸਦੇ ਘੇਰੇ ’ਚ ਧਰਮ, ਭੁਗੋਲ, ਇਤਿਹਾਸ, ਚਕਿਤਸਾ ਦੇ ਨਾਲ ਨਾਲ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਆਦਿ ਵਿਸ਼ੇ ਵੀ ਆਉਂਦੇ ਹਨ।

ਆਪ ਦਾ ਮੁੱਖ ਮੰਤਵ ਵਿਦਿਆ ਦੇ ਪ੍ਰਚਾਰ ਦੁਆਰਾ ਭਾਰਤੀ ਲੋਕਾਂ ਦਾ ਉਥਾਨ ਸੁਧਾਰ ਤੇ ਕਲਿਆਣ ਕਰਨਾ ਸੀ। ਖਾਲਸਾ ਕਾਲਜ ਅੰਮ੍ਰਿਤਸਰ ’ਚ 4 ਅਪ੍ਰੈਲ 1931 ਈ: ਦੌਰਾਨ ਇੱਕ ਵਿਦਿਅਕ ਕਾਨਫਰੰਸ ਦੇ ਪ੍ਰਧਾਨਗੀ ਭਾਸ਼ਣ ਰਾਹੀਂ ਭਾਈ ਸਾਹਿਬ ਨੇ ਦੱਸਿਆ ਸੀ ਕਿ ‘‘ਭਾਰਤ ਦੇਸ਼ ਜਦ ਤੱਕ ਵਿਦਿਆ ਦਾ ਕੇਂਦਰ ਰਿਹਾ ਤਾਂ ਵਿਦੇਸ਼ੀ ਲੋਕ ਇਸਨੂੰ ਆਪਣਾ ਗੁਰੂ ਮੰਨਕੇ, ਵਿਦਿਆ ਪਾਉਣ ਲਈ ਵਿਦਿਆਰਥੀ ਹੋ ਕੇ ਇੱਥੇ ਆਉਂਦੇ ਰਹੇ, ਅਰ ਜਦ ਵਿਦਿਆ ਤੋਂ ਖਾਲੀ ਹੋ ਗਿਆ ਤਾਂ ਸਾਰੀ ਮਹਿਮਾ ਖੋ ਬੈਠਾ।

” ਅੱਜ ਜ਼ਰੂਰਤ ਹੈ ਕਿ ਉਨ੍ਹਾਂ ਵੱਲੋਂ ਸੰਚਿਤ ਕੀਤੀ ਵਿਦਿਆ ਬਾਰੇ ਨਵੀਂ ਪਨੀਰੀ ਨੂੰ ਵੱਧ ਤੋਂ ਵੱਧ ਜੋੜਿਆ ਤਾਂ ਜੋ ਉਨ੍ਹਾਂ ਵੱਲੋਂ ਆਰੰਭ ਪੰਜਾਬ ਅੰਦਰ ਸ਼ਬਦ ਚਿਤੰਨ ਦਾ ਇਹ ਸਿਲਸਿਲਾ ਨਿਰੰਤਰ ਬਣਿਆ ਰਹੇ। ਆਪ 23 ਨਵੰਬਰ 1938 ਈ. ਦੇ ਦਿਨ ਨਾਭੇ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।

ਜੀਵਨ ਭਰ ਮਾਂ ਬੋਲੀ ਪੰਜਾਬੀ ਦੀ ਅਥਾਹ ਸੇਵਾ ਕਰਨ ਵਾਲੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਰਵਪੱਖੀ ਵਿਦਵਤਾ ਅਤੇ ਸਰਬਾਂਗੀ ਸਖਸ਼ੀਅਤ ਕਰਕੇ ਸਿੱਖ ਕੌਮ ਵਿੱਚ ‘ਪੰਥ ਰਤਨ’, ‘ਭਾਈ ਸਾਹਿਬ’ ਅਤੇ ‘ਸਰਦਾਰ ਬਹਾਦੁਰ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ।

[td_block_5 custom_title="ਅਹਿਮ ਖ਼ਬਰਾਂ" m3_tl="30" limit="40" category_id="1834" m3f_title_font_size="19" m3f_title_font_weight="700" m3f_title_font_line_height="1.4"]
[td_block_4 modules_category="image" modules_on_row="eyJhbGwiOiI1MCUiLCJsYW5kc2NhcGUiOiIxMDAlIn0=" modules_category1="image" show_cat2="none" show_com2="none" show_author2="none" columns="eyJwaG9uZSI6IjEwMCUifQ==" columns_gap="eyJsYW5kc2NhcGUiOiI0MCIsInBvcnRyYWl0IjoiMjgifQ==" image_width2="eyJwb3J0cmFpdCI6IjM1In0=" modules_space1="eyJhbGwiOiIwIiwicGhvbmUiOiIyMSJ9" hide_audio="yes" custom_title="Yes Punjab TV" f_title1_font_size="19" f_title1_font_line_height="1.4" f_title1_font_weight="700" f_title2_font_size="17" f_title2_font_line_height="1.4" f_title2_font_weight="700" mc1_el="00" mc1_tl="30" mc3_tl="30" limit="12" category_id="50857" m2_tl="30" m2f_title_font_weight="600"]

ਸਿੱਖ ਜਗ਼ਤ

ਮਨੋਰੰਜਨ

Nit C ਨੇ ਪੇਸ਼ ਕੀਤਾ “Impala” – ਪਿਆਰ, ਸ਼ਾਨਦਾਰੀ ਅਤੇ ਕਲਾਸਿਕ ਵਾਈਬਜ਼ ਦਾ ਸੁਰੀਲਾ ਗੀਤ

ਯੈੱਸ ਪੰਜਾਬ 1 ਅਪ੍ਰੈਲ, 2025 ਉੱਭਰਦਾ ਹਿੱਪ-ਹੌਪ ਗਾਇਕ Nit C ਆਪਣਾ ਨਵਾਂ ਗੀਤ "Impala" ਲੈ ਕੇ ਆਇਆ ਹੈ। ਇਹ ਗੀਤ ਪੁਰਾਣੇ ਜ਼ਮਾਨੇ ਦੀ ਖੂਬਸੂਰਤੀ ਨੂੰ ਅੱਜ...

Kandhari ਦਾ ਨਵਾਂ ਗੀਤ “9 Outta 10” ਰਿਲੀਜ਼ – ਸੁਣਨ ਲਈ ਤਿਆਰ ਹੋ ਜਾਓ!

ਯੈੱਸ ਪੰਜਾਬ 27 ਮਾਰਚ, 2025 Punjabi ਸੰਗੀਤ ਦੀ ਸਨਸਨੀ Kandhari ਇੱਕ ਹੋਰ ਧਮਾਕੇਦਾਰ ਗੀਤ "9 Outta 10" ਲੈ ਕੇ ਆਇਆ ਹੈ, ਜੋ ਹੁਣ ਸਭ ਮਿਊਜ਼ਿਕ ਪਲੇਟਫਾਰਮਾਂ...

‘Mehar’ ਦੀ ਸ਼ੂਟਿੰਗ ਮੁਕੰਮਲ! Raj Kundra ਨੇ ਕਾਸਟ ਨਾਲ ਮਨਾਇਆ ਜਸ਼ਨ

ਯੈੱਸ ਪੰਜਾਬ 24 ਮਾਰਚ, 2025 Raj Kundra ਨੇ ਫਿਲਮ ਦੇ ਕਲਾਕਾਰਾਂ ਨਾਲ ਇੱਕ Video ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਸ਼ੂਟਿੰਗ ਦੇ ਪੂਰਾ ਹੋਣ ਦਾ ਜਸ਼ਨ...

Punjabi Film “ਸ਼ੌਂਕੀ ਸਰਦਾਰ” ਦਾ Teaser ਹੋਇਆ ਰਿਲੀਜ਼; 16 ਮਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ 10 ਮਾਰਚ, 2025 ਬਹੁਤ ਉਡੀਕੀ ਜਾ ਰਹੀ ਪੰਜਾਬੀ ਫਿਲਮ "Shaunki Sardar " ਨੇ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੇ ਸਭ ਪਾਸੇ ਧੂਮ ਮਚਾ...

Sunanda Sharma ਕੇਸ: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ Pushpinder Dhaliwal ਗ੍ਰਿਫ਼ਤਾਰ

ਯੈੱਸ ਪੰਜਾਬ ਚੰਡੀਗੜ੍ਹ, 10 ਮਾਰਚ, 2025 Punjab State Women Commission ਦੇ ਦਖ਼ਲ ਤੋਂ ਬਾਅਦ Punjab Police ਨੇ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ Sunanda Sharma ਵੱਲੋਂ ਦਾਇਰ ਕੀਤੇ...

Babbu Mann, Guru Randhawa, Guggu Gill ਅਤੇ Nimrit Ahluwalia ਦੀ ‘ਸ਼ੌਂਕੀ ਸਰਦਾਰ’ ਦਾ ਟੀਜ਼ਰ 10 ਮਾਰਚ ਨੂੰ ਹੋਵੇਗਾ ਰਿਲੀਜ਼

ਯੈੱਸ ਪੰਜਾਬ 9 ਮਾਰਚ, 2025 Punjabi Cinema ਵਿੱਚ ਪਹਿਲੀ ਵਾਰ, ਤਿੰਨ ਦਮਦਾਰ ਕਲਾਕਾਰ - Babbu Maan, Guru Randhawa ਅਤੇ Guggu Gill - ਇੱਕ ਫਿਲਮ ਵਿੱਚ ਇਕੱਠੇ...

ਸਤਵਿੰਦਰ ਸਿੰਘ ਧੜਾਕ ਦਾ ਪਲੇਠਾ ਗੀਤ ‘ਸਪੈਸ਼ਲ – ਕੁਝ ਖ਼ਾਸ’ ਰਿਲੀਜ਼

ਯੈੱਸ ਪੰਜਾਬ ਐਸਏਐਸ ਨਗਰ (ਮੋਹਾਲੀ), 3 ਮਾਰਚ, 2025 Punjab ਦੇ ਪ੍ਰਸਿੱਧ ਲੇਖਕ ਤੇ ਪੱਤਰਕਾਰ Satwinder Singh Dharak ਦਾ ਗਾਇਆ ਗੀਤ 'ਸਪੈਸ਼ਲ' (ਕੁਝ ਖ਼ਾਸ) ਸਨਿੱਚਰਵਾਰ ਨੂੰ Mohali...

ਸੋਸ਼ਲ ਮੀਡੀਆ Music ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਉਣ ਵਿੱਚ ਨਿਭਾ ਰਿਹਾ ਹੈ ਅਹਿਮ ਭੂਮਿਕਾ: Sukhwinder Singh

ਯੈੱਸ ਪੰਜਾਬ 27 ਫਰਵਰੀ, 2025 ਮਸ਼ਹੂਰ ਗਾਇਕ ਅਤੇ ਸੰਗੀਤਕਾਰ Sukhwinder Singh, ਜੋ ਜੈ ਹੋ, ਚੱਕ ਦੇ, ਛਈਆ ਛਈਆ, ਹੌਲੇ ਹੌਲੇ, ਬੰਜਾਰਾ, ਸਾਕੀ ਸਾਕੀ ਅਤੇ ਰਮਤਾ ਜੋਗੀ...

ਖ਼ੇਡ ਖ਼ਬਰ

Punjab Under-23 Cricket Team ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ

ਯੈੱਸ ਪੰਜਾਬ ਪਟਿਆਲਾ, 17 ਮਾਰਚ, 2025 ਬੀਤੇ ਦਿਨੀ ਸਮਾਪਤ ਹੋਈ ਅੰਡਰ 23 ਬਹੁ ਦਿਨੀ CK Nayudu Cricket Trophy ਵਿੱਚ Punjab ਦੇ ਮੁੰਡਿਆਂ ਦੀ ਕ੍ਰਿਕਟ ਟੀਮ ਨੇ...

ਆਲ ਇੰਡੀਆ ਸਰਵਿਸਜ਼ Table Tennis Tournament ਲਈ ਪੰਜਾਬ ਟੀਮਾਂ ਦੇ ਟਰਾਇਲ 4 ਮਾਰਚ ਨੂੰ

ਯੈੱਸ ਪੰਜਾਬ ਚੰਡੀਗੜ੍ਹ, 27 ਫਰਵਰੀ, 2025 ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ All India Services Table Tennis (ਪੁਰਸ਼ ਤੇ ਮਹਿਲਾ) ਟੂਰਨਾਮੈਂਟ 16 ਤੋਂ 20 ਮਾਰਚ,...

CM Mann ਨੇ Shubman Gill ਤੇ Arshdeep Singh ਨੂੰ ਚੈਂਪੀਅਨਜ਼ ਟਰਾਫੀ ਲਈ ਦਿੱਤੀਆਂ ਸ਼ੁਭਕਾਮਨਾਵਾਂ

ਯੈੱਸ ਪੰਜਾਬ ਚੰਡੀਗੜ੍ਹ, 14 ਫਰਵਰੀ, 2025 Punjab ਦੇ ਮੁੱਖ ਮੰਤਰੀ Bhagwant Singh Mann ਨੇ Indian Cricket Team ਦੇ ਉਪ ਕਪਤਾਨ ਤੇ ਬੱਲੇਬਾਜ਼ Shubman Gill ਤੇ ਤੇਜ਼...

Former Indian Badminton Team ਦੇ ਕੋਚ Gaurav Malhan ਜਲੰਧਰ ਦੇ ਖਿਡਾਰੀਆਂ ਨੂੰ ਦੇਣਗੇ ਟ੍ਰੇਨਿੰਗ

ਯੈੱਸ ਪੰਜਾਬ ਜਲੰਧਰ, 14 ਫਰਵਰੀ, 2025 Former Indian Badminton Team ਦੇ ਕੋਚ Gaurav Malhan ਸ਼ਨੀਵਾਰ ਨੂੰ Jalandhar ਬੈਡਮਿੰਟਨ ਐਸੋਸੀਏਸ਼ਨ ਨਾਲ ਜੁੜ ਗਏ ਅਤੇ ਹੁਣ ਉਹ Raizada...

ਯਾਦਗਾਰ ਹੋ ਨਿਬੜਿਆ Hockey Club Sri Anandpur Sahib ਵੱਲੋਂ ਕਰਵਾਇਆ ਚੋਥਾ ਦੋ ਰੋਜਾ ਹਾਕੀ ਟੂਰਨਾਮੈਂਟ

ਯੈੱਸ ਪੰਜਾਬ ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ, 2025 ਖਾਲਸੇ ਦੀ ਧਰਤੀ Sri Anandpur Sahib ਵਿਖੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਗਿਆ...

ਤਿੰਨ-ਦਿਨਾ Goldust BNI Carnival ਰੋਮਾਂਚਕ ਖੇਡ ਭਾਵਨਾ ਨਾਲ ਸਮਾਪਤ ਹੋਇਆ

ਯੈੱਸ ਪੰਜਾਬ ਲੁਧਿਆਣਾ, 10 ਫ਼ਰਵਰੀ, 2025 ਉਤਸ਼ਾਹ, ਮੁਕਾਬਲੇ ਦੀ ਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਪੇਸ਼ ਕਰਦੇ ਹੋਏ, ਨਾਮੀ ਤਿੰਨ-ਦਿਨਾ ਗੋਲਡਸਟ ਸਪਾਂਸਰਡ BNI Carnival ਦਾ ਸ਼ਾਨਦਾਰ ਸਫਲਤਾ...

Jarkhar Games ਉੱਤੇ ਕੈਬਨਿਟ ਮੰਤਰੀ Aman Arora ਦਾ ਹੋਵੇਗਾ “Punjab Da Maan Award” ਨਾਲ ਸਨਮਾਨ

ਯੈੱਸ ਪੰਜਾਬ ਜਰਖੜ /ਲੁਧਿਆਣਾ, 6 ਫਰਵਰੀ, 2025 37ਵੀਂਆਂ Royal Infield, ਕੋਕਾ ਕੋਲਾ, ਏਵਨ ਸਾਈਕਲ,ਮਾਡਰਨ ਪੇਂਡੂ Mini Olympic Jarkhar Games ਜੋ 7-8 ਅਤੇ 9 ਫਰਵਰੀ 2025 ਨੂੰ...

Punjab ਦੀਆਂ ਸ਼ੂਟਰਜ਼ Sift Kaur Samra ਅਤੇ Simrandeep Kaur ਨੇ 38ਵੀਂਆਂ National Games ਵਿੱਚ ਮਾਰੀਆਂ ਮੱਲਾਂ

ਯੈੱਸ ਪੰਜਾਬ ਫਰੀਦਕੋਟ, 06 ਫਰਵਰੀ, 2025 ਸ. Baljinder Singh ਜਿਲ੍ਹਾ ਖੇਡ ਅਫਸਰ ਨੇ ਦੱਸਿਆ ਹੈ ਕਿ 38ਵੀਂ ਨੈਸ਼ਨਲ ਗੇਮਜ਼ ਆਫ ਇੰਡੀਆ ਜੋ ਕਿ Uttarakhand ਵਿਖੇ ਮਿਤੀ...
spot_img
[td_block_5 modules_on_row="eyJwb3J0cmFpdCI6IjEwMCUiLCJwaG9uZSI6IjEwMCUifQ==" image_size="" image_floated="float_left" image_width="30" image_height="70" show_btn="none" show_excerpt="none" show_com="none" show_author="none" show_cat="none" limit="12" meta_padding="eyJhbGwiOiIwIDAgMCAxM3B4IiwicGhvbmUiOiIwIDAgMCAxNnB4In0=" f_title_font_size="eyJhbGwiOiIxNCIsInBvcnRyYWl0IjoiMTIifQ==" f_title_font_line_height="1.4" f_title_font_weight="500" all_modules_space="eyJhbGwiOiIzMCIsInBvcnRyYWl0IjoiMjAifQ==" category_id="1840" modules_gap="eyJwb3J0cmFpdCI6IjIwIn0=" show_date="eyJwb3J0cmFpdCI6Im5vbmUifQ==" ajax_pagination="load_more" sort="" f_header_font_transform="uppercase" mc1_el="00" m3_tl="30" m3f_title_font_size="19" m3f_title_font_line_height="1.5" m3f_title_font_weight="700" custom_title=" ਅੱਜ ਨਾਮਾ – ਤੀਸ ਮਾਰ ਖ਼ਾਂ"]

Notice: ob_end_flush(): Failed to send buffer of zlib output compression (0) in /home/ypcpanel/public_html/punjabi/wp-includes/functions.php on line 5464