Thursday, December 26, 2024
spot_img
spot_img
spot_img

ਸ਼ੁਰੂ ਹੋਈ ਬਰਸਾਤ ਤਾਂ ਨਵੇਂ ਸਿਰਿਉਂ, ਚਰਚਿਆਂ ਵਿੱਚ ਹੈ ਫੇਰ ਬਿਹਾਰ ਬੇਲੀ

ਅੱਜ-ਨਾਮਾ

ਸ਼ੁਰੂ ਹੋਈ ਬਰਸਾਤ ਤਾਂ ਨਵੇਂ ਸਿਰਿਉਂ,
ਚਰਚਿਆਂ ਵਿੱਚ ਹੈ ਫੇਰ ਬਿਹਾਰ ਬੇਲੀ।

ਵਾਰੀ-ਵਾਰੀ ਕਈ ਪੁਲ ਤਾਂ ਰੁੜ੍ਹੇ ਜਾਂਦੇ,
ਮਾਣਦਾ ਮੌਜ ਹੈ ਨਿਤੀਸ਼ ਕੁਮਾਰ ਬੇਲੀ।

ਸਾਰੀਂ ਪਾਸੀਂ ਬਦਨਾਮੀ ਹੈ ਹੋਈ ਜਾਂਦੀ,
ਖਾ ਗਿਆ ਰਾਜ ਨੂੰ ਭ੍ਰਿਸ਼ਟਾਚਾਰ ਬੇਲੀ।

ਜਾਂਚ ਕਰਨ ਏਜੰਸੀ ਨਹੀਂ ਕੋਈ ਜਾਂਦੀ,
ਪਿੱਛੇ ਖੜਾ ਜਦ ਦਿੱਲੀ ਦਰਬਾਰ ਬੇਲੀ।

ਆਪਣਾ ਬੰਦਾ ਹੈ ਛਕਣ-ਛਕਾੳਣ ਦੇਵੋ,
ਰਾਹ ਦੇ ਵਿੱਚ ਵਿਛਾਉਣੇ ਨਾ ਰੋੜ ਬੇਲੀ।

ਰੁੜ੍ਹਦਾ ਪੁਲ ਤੇ ਬਹੁਤ ਨਾ ਫਰਕ ਪੈਂਦਾ,
ਉਸ ਦੀ ਦਿੱਲੀ ਦੇ ਵਿੱਚ ਆ ਲੋੜ ਬੇਲੀ।

-ਤੀਸ ਮਾਰ ਖਾਂ

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ