ਅੱਜ-ਨਾਮਾ
ਸਿਆਸੀ ਭੇੜ ਇੱਕ ਨਵਾਂ ਈ ਭਖਣ ਲੱਗਾ,
ਜਲੰਧਰ ਵਿੱਚ ਆ ਪਈ ਹੋਈ ਖੱਪ ਮੀਆਂ।
ਜਿਹੜੀ ਚੋਣ ਹੋਣੀ, ਅਸੀਂ ਹੀ ਜਿੱਤ ਲੈਣੀ,
ਦਾਅਵੇ ਕਰਨ ਵਾਲੇ ਰਹੇ ਆ ਟੱਪ ਮੀਆਂ।
ਜਿੱਦਾਂ ਦੇ ਵੋਟਰ ਨੂੰ ਲਾਰੇ ਹਨ ਲਾਏ ਜਾਂਦੇ,
ਸੁਣਦਿਆਂ ਜਾਪਦੇ ਸਾਫ ਇਹ ਗੱਪ ਮੀਆਂ।
ਇੱਕ ਦੀ ਬਾਤ ਪਿਆ ਦੂਸਰਾ ਕੱਟਦਾ ਈ,
ਪਹਿਲਾ ਅੱਗਿਉਂ ਮੱਕੂ ਰਿਹਾ ਠੱਪ ਮੀਆਂ।
ਮਾਹੌਲ ਜਾਪਦਾ ਮਾਸਾ ਨਹੀਂ ਚੋਣ ਵਰਗਾ,
ਲੱਗਣ ਵਾਲੀ ਆ ਜਾਪ ਰਹੀ ਜੰਗ ਮੀਆਂ।
ਝੂਲਦੇ ਵਰਕਰ ਚੁਪਾਸੀਂ ਨੇ ਆਈ ਜਾਂਦੇ,
ਸਪਲਾਈ ਥੋੜ੍ਹੀ ਤੇ ਭਾਰੀ ਹੈ ਮੰਗ ਮੀਆਂ।
-ਤੀਸ ਮਾਰ ਖਾਂ
23 ਜੂਨ, 2024