Friday, December 27, 2024
spot_img
spot_img
spot_img

DoA, CNI, ਨੇ ਡਾਇਓਸੇਸਨ ਕੌਂਸਲ ਦੀ ਸਮਾਪਤੀ ਦੇ ਮੌਕੇ ‘ਤੇ ਪ੍ਰਤੀਕਾਤਮਕ ਮੋਟਰਸਾਈਕਲ ਯਾਤਰਾ ਕੱਢੀ

ਯੈੱਸ ਪੰਜਾਬ
ਅੰਮ੍ਰਿਤਸਰ, 2 ਨਵੰਬਰ, 2024

29ਵੀਂ ਆਰਡੀਨਰੀ ਡਾਇਓਸਿਸਨ ਕੌਂਸਲ ਇੱਕ ਸ਼ਾਨਦਾਰ ਨੋਟ ‘ਤੇ ਸਮਾਪਤ ਹੋਈ। ਡਾਇਓਸਿਸਨ ਕੌਂਸਲ ਦੀ ਸਮਾਪਤੀ ਦੌਰਾਨ ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਨੇ ਆਪਣੇ ਬਿਸ਼ਪ ਦ ਮੋਸ੍ਟ ਰੈਵ ਡਾ ਪੀ ਕੇ ਸਾਮੰਤਾਰਾਏ ਦੀ ਪ੍ਰਧਾਨਗੀ ਹੇਠ ਇਕ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਜਿਸ ਦਾ ਉਦੇਸ਼ ਡਾਇਓਸਿਸ ਦੀ ਅਗਾਂਹਵਧੂ ਯਾਤਰਾ, ਜਿਸ ਵਿੱਚ ਭਾਰਤ ਦਾ ਵਿਕਾਸ ਇੱਕ ਪ੍ਰਮੁੱਖ ਤਰਜੀਹ ਹੈ, ਨੂੰ ਦਰਸਾਉਣਾ ਸੀ।

ਭਾਰਤ ਦੇ ਰਾਸ਼ਟਰੀ ਝੰਡੇ ਦੇ ਨਾਲ-ਨਾਲ ਚਰਚ ਆਫ਼ ਨਾਰਥ ਇੰਡੀਆ ਅਤੇ ਡਾਇਓਸਿਸ ਆਫ਼ ਅੰਮ੍ਰਿਤਸਰ ਦੇ ਝੰਡੇ ਲੈ ਕੇ, ਦ ਮੋਸਟ ਰੈਵ ਡਾ ਪੀ ਕੇ ਸਾਮੰਤਾਰਾਏ ਦੀ ਅਗਵਾਈ ਵਿੱਚ ਬਾਈਕਰਾਂ ਨੇ 29ਵੇਂ ਆਰਡੀਨਰੀ ਡਾਇਓਸੇਸਨ ਕੌਂਸਲ ਦੇ ਆਯੋਜਨ ਸਥਾਨ ਅਲੈਗਜ਼ੈਂਡਰਾ ਸਕੂਲ, ਅੰਮ੍ਰਿਤਸਰ, ਦੇ ਅਹਾਤੇ ਦਾ ਚੱਕਰ ਲਗਾਇਆ। 29ਵੀਂ ਆਰਡੀਨਰੀ ਡਾਇਓਸੇਸਨ ਕੌਂਸਲ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਦੇ 76 ਡੈਲੀਗੇਟਾਂ, ਅੱਠ ਬਿਸ਼ਪ ਨਾਮਜ਼ਦਾਂ, 16 ਸੱਦੇ ਗਏ ਮਹਿਮਾਨ, ਅਤੇ 34 ਡਾਇਓਸਿਸਨ ਪ੍ਰੈਜ਼ਬੀਟਰਾਂ ਸਮੇਤ 200 ਤੋਂ ਵੱਧ ਲੋਕ ਸ਼ਾਮਲ ਹੋਏ।

29ਵੀਂ ਆਮ ਡਾਇਓਸਿਸਨ ਕੌਂਸਲ ਵਿਚ ਡਾਇਓਸਿਸ ਦੀ ਭਵਿੱਖੀ ਯਾਤਰਾ ਲਈ ਇੱਕ ਰੋਡਮੈਪ ਤਿਆਰ ਕਰਨ ਦੇ ਨਾਲ-ਨਾਲ ਨਵੇਂ ਟੀਚੇ ਨਿਰਧਾਰਤ ਕੀਤੇ ਗਏ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ। ਇਹ ਕਹਿੰਦੇ ਹੋਏ ਕਿ ਡਾਇਓਸਿਸ ਰਾਸ਼ਟਰ ਦੇ ਵਿਕਾਸ ਨੂੰ ਪਹਿਲ ਦਿੰਦੀ ਹੈ, ਦ ਮੋਸਟ ਰੈਵ ਡਾ ਪੀ ਕੇ ਸਾਮੰਤਾਰਾਏ ਨੇ ਗਰੀਬ ਬੱਚਿਆਂ ਦੀ ਸਿੱਖਿਆ, ਜਨਤਕ ਸਿਹਤ ਅਤੇ ਸਮਾਜਿਕ ਪਹੁੰਚ ਪ੍ਰੋਗਰਾਮਾਂ ਰਾਹੀਂ ਸ਼ਾਂਤੀ ਅਤੇ ਅੰਤਰ-ਧਰਮ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੇ ਰਹਿਣ ਦੀ ਡਾਇਓਸਿਸ ਦੀ ਵਚਨਬੱਧਤਾ ਦੋਹਰਾਈ।

“ਡਾਇਓਸਿਸ ਆਫ਼ ਅੰਮ੍ਰਿਤਸਰ, ਚਰਚ ਆਫ਼ ਨਾਰਥ ਇੰਡੀਆ, ਇੱਕ ਵਿਸ਼ਵਵਿਆਪੀ ਅਤੇ ਅੰਤਰ-ਧਰਮ ਭਾਈਚਾਰਾ ਹੈ। ਡੀਓਏ, ਸੀਐਨਆਈ, ਸਮਾਜ ਦੇ ਦੱਬੇ-ਕੁਚਲੇ, ਵੰਚਿਤ ਅਤੇ ਕਮਜ਼ੋਰ ਵਰਗਾਂ ਦੇ ਹੱਕਾਂ ਲਈ ਲੜਨ ਲਈ ਵਚਨਬੱਧ ਹੈ। ਇਸ ਦੇ ਲਈ ਸਾਨੂੰ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦਾ ਸਵੈ-ਇੱਛੁਕ ਸਮਰਥਨ ਪ੍ਰਾਪਤ ਹੈ, ਜਿਸ ਦੀ ਅਸੀਂ ਬਹੁਤ ਸ਼ਲਾਘਾ ਕਰਦੇ ਹਾਂ। ਅਸੀਂ ਨਿਰੰਤਰ ਜਨਤਕ ਸਮਰਥਨ ਦੁਆਰਾ ਖੇਤਰ ਵਿੱਚ ਸ਼ਾਂਤੀ ਲਿਆਉਣ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਲਈ ਵਚਨਬੱਧ ਹਾਂ,” ਦ ਮੋਸਟ ਰੈਵ ਡਾ ਪੀ ਕੇ ਸਾਮੰਤਾਰਾਏ ਨੇ ਕਿਹਾ।

ਬਿਸ਼ਪ ਸਾਮੰਤਾਰਾਏ, ਜਿਨ੍ਹਾਂ ਦਾ ਕਾਰਜਕਾਲ ਮਾਰਚ 2025 ਵਿੱਚ ਖਤਮ ਹੋ ਰਿਹਾ ਹੈ, ਨੇ ਡਾਇਓਸਿਸਨ ਕੌਂਸਲ ਦੇ ਮੈਂਬਰਾਂ ਨੂੰ ਸੰਬੋਧਤ ਕਰਦੇ ਹੋਏ ਬਿਸ਼ਪ, ਡੀਓਏ, ਸੀਐਨਆਈ, ਵੱਜੋਂ ਆਪਣੇ 25 ਸਾਲਾਂ ਦੇ ਕਾਰਜਕਾਲ ਨੂੰ ਵਰਦਾਨ ਕਰਾਰ ਦਿੱਤਾ। “ਜਦੋਂ ਤੋਂ ਅਸੀਂ ਪਹਿਲੀ ਵਾਰ ਅੰਮ੍ਰਿਤਸਰ ਦੀ ਧਰਤੀ ‘ਤੇ ਪੈਰ ਰੱਖਿਆ ਹੈ, ਸਭ ਕੁਝ ਵਰਦਾਨ ਹੀ ਰਿਹਾ ਹੈ। ਇਸ ਡਾਇਓਸਿਸ ਦੇ ਬਿਸ਼ਪ ਵਜੋਂ ਮੇਰੇ ਕੋਲ ਬਹੁਤ ਸਾਰੀਆਂ ਸੁੰਦਰ ਯਾਦਾਂ ਹਨ।

ਮੈਂ ਦੂਜੇ ਲੋਕਾਂ ਨਾਲ ਮਿਲ ਕੇ ਕੰਮ ਕਰਨ ਦੀ ਖੁਸ਼ੀ ਦਾ ਅਨੁਭਵ ਕੀਤਾ ਹੈ। ਇੱਕ ਸ਼ਾਨਦਾਰ ਤਜਰਬਾ ਹੋਣ ਤੋਂ ਇਲਾਵਾ, ਇਸ ਤੋਂ ਮੈਨੂੰ ਪੰਜਾਬ ਦੇ ਜੀਵੰਤ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਨੂੰ ਸਮਝਣ ਅਤੇ ਇਨ੍ਹਾਂ ਦੀ ਕਦਰ ਕਰਨ ਵਿੱਚ ਸਹਾਇਤਾ ਪ੍ਰਾਪਤ ਹੋਈ। ਮੈਂ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤੇ ਜਾਣ ਲਈ ਰੱਬ ਅਤੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ, ”ਬਿਸ਼ਪ ਸਾਮੰਤਾਰਾਏ ਨੇ ਕਿਹਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ