Sunday, November 27, 2022

ਵਾਹਿਗੁਰੂ

spot_img


ਮਾਲੇਰਕੋਟਲਾ ਵਿੱਚ ਗਊਆਂ ਦੇ ਕੱਟੇ ਹੋਏ ਅੰਗ ਮਿਲਣ ਦੇ ਮਾਮਲੇ ਵਿੱਚ 7 ਨਾਮਜ਼ਦ, 3 ਗ੍ਰਿਫ਼ਤਾਰ: ਐੱਸ.ਐੱਸ.ਪੀ.ਅਵਨੀਤ ਕੌਰ ਸਿੱਧੂ

ਯੈੱਸ ਪੰਜਾਬ
ਮਾਲੇਰਕੋਟਲਾ, 30 ਸਤੰਬਰ, 2022:
ਮਿਤੀ 23 ਸਤੰਬਰ 2022 ਨੂੰ ਜਿਲਾ ਮਾਲੇਰਕੋਟਲਾ ਅਧੀਨ ਪੈਦੇ ਪਿੰਡ ਬਨਭੌਰਾ ਅਤੇ ਜਿਲਾ ਸੰਗਰੂਰ ਦੇ ਅਧੀਨ ਪੈਦੇ ਪਿੰਡ ਢਢੋਗਲ ਦੀ ਡਰੇਨ ਪਰ ਮਿਲੇ ਕੱਟੇ ਹੋਏ ਗਓੂਆਂ ਦੇ ਅਵਸ਼ੇਸ (ਸਿਰ, ਚਮੜੀ, ਪੂੰਛਾਂ ਆਦਿ) ਸਬੰਧੀ ਗਓੂ ਹੱਤਿਆ ਕਰਨ ਵਾਲੇ 07 ਦੋਸ਼ੀਆਨ ਨੂੰ ਨਾਮਜੱਦ ਕਰਕੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਗਓੂ ਹੱਤਿਆ ਲਈ ਵਰਤੇ ਗਏ ਹਥਿਆਰ ਬ੍ਰਾਮਦ ਕਰਵਾਏ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਅਵਨੀਤ ਕੌਰ, ਪੀ.ਪੀ.ਐਸ. ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਜੀ ਨੇ ਦੱਸਿਆ ਕਿ ਮਿਤੀ 23/09/2022 ਨੂੰ ਜਿਲਾ ਮਾਲੇਰਕੋਟਲਾ ਅਧੀਨ ਪੈਦੇ ਪਿੰਡ ਬਨਭੌਰਾ ਦੀ ਡਰੇਨ ਪਰ ਗਓੂਆਂ ਦੇ ਅਵਸ਼ੇਸ ਮਿਲੇ ਸਨ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 187 ਮਿਤੀ 23/09/2022 ਅ/ਧ ਸ਼ੲਚ 3,4,8 ਠਹੲ ਫੁਨਜੳਬ ਫਰੋਹਬਿਟਿiੋਨ ੌਡ ਛੋਾ ਸ਼ਲਉਗਹਟੲਰ ਅਚਟ,1955 ਫ਼ 429 ੀਫਛ ਥਾਣਾ ਅਮਰਗੜ੍ਹ ਬਰਖਿਲਾਫ ਨਾ-ਮਲੂਮ ਦੋਸ਼ੀਆਨ ਦੇ ਦਰਜ ਰਜਿਸਟਰ ਕੀਤਾ ਗਿਆ ਸੀ।

ਉਸੇ ਦਿਨ ਹੀ ਜਿਲਾ ਸੰਗਰੂਰ ਦੇ ਅਧੀਨ ਪੈਦੇ ਪਿੰਡ ਢਢੋਗਲ ਥਾਣਾ ਸਦਰ ਧੂਰੀ ਦੀ ਡਰੇਨ ਪਰ ਵੀ ਗਓੂਆਂ ਦੇ ਅਵਸ਼ੇਸ (ਸਿਰ, ਚਮੜੀ, ਪੂੰਛਾਂ ਆਦਿ) ਮਿਲੇ ਸਨ, ਜਿਸ ਸਬੰਧੀ ਮੁੱਕਦਮਾ ਨੰਬਰ 199 ਮਿਤੀ 23/09/2022 ਅ/ਧ ਸ਼ੲਚ 3,4,8 ਠਹੲ ਫੁਨਜੳਬ ਫਰੋਹਬਿਟਿiੋਨ ੌਡ ਛੋਾ ਸ਼ਲਉਗਹਟੲਰ ਅਚਟ,1955 ਫ਼ 429 ੀਫਛ ਥਾਣਾ ਸਦਰ ਧੂਰੀ ਵਿਖੇ ਦਰਜ ਰਜਿਸਟਰ ਕਰਕੇ ਜਿਲ੍ਹਾ ਮਾਲੇਰਕੋਟਲਾ ਅਤੇ ਜਿਲ੍ਹਾ ਸੰਗਰੂਰ ਦੀ ਪੁਲਿਸ ਵੱਲੋਂ ਤਫਤੀਸ਼ ਅਮਲ ਵਿਚ ਲਿਆਂਦੀ ਗਈ।

ਮਾਨਯੋਗ ਇੰਸਪੈਕਟਰ ਜਨਰਲ ਆਫ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਜੀ ਦੇ ਦਿਸ਼ਾ ਨਿਰਦੇਸਾ ਅਤੇ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਦੀ ਯੋਗ ਅਗਵਾਈ ਹੇਠ ਸ੍ਰੀ ਜਗਦੀਸ਼ ਬਿਸ਼ਨੋਈ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗ੍ਰੇਸਨ ਮਲੇਰਕੋਟਲਾ ਦੀ ਨਿਗਰਾਨੀ ਹੇਠ, ਸ੍ਰੀ ਗੁਰ ਇਕਬਾਲ ਸਿੰਘ, ਪੀ.ਪੀ.ਐਸ. ਉੱਪ ਕਪਤਾਨ ਪੁਲਿਸ ਅਮਰਗੜ੍ਹ ਅਤੇ ਐਸ.ਆਈ ਵਿਨਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਅਮਰਗੜ੍ਹ ਅਤੇ ਇੰਸ: ਗੁਰਪ੍ਰੀਤ ਸਿੰਘ ਭਿੰਡਰ, ਇੰਚਾਰਜ ਸੀ.ਆਈ.ਏ. ਮਾਹੋਰਾਣਾ ਅਤੇ ਸ੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਸੰਗਰੂਰ ਵੱਲੋਂ ਸ੍ਰੀ ਕਰਨ ਸਿੰਘ ਸੰਧੂ ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ) ਅਤੇ ਇੰਸ: ਦੀਪਇੰਦਰਪਾਲ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਦੀਆ ਵੱਖ-ਵੱਖ ਟੀਮਾ ਬਣਾ ਕੇ ਸਾਂਝਾ ਤੌਰ ਪਰ ਦੋਸ਼ੀਆਨ ਦੀ ਭਾਲ ਕਰਨ ਲਈ ਭੇਜੀਆ ਗਈਆ ਸਨ।

ਜਿਸ ਦੀ ਲੜੀ ਵਿੱਚ ਕੱਲ ਮਿਤੀ 29/09/2022 ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਿਤੀ 23/09/2022 ਦੀ ਦਰਮਿਆਨੀ ਰਾਤ ਨੂੰ ਧੰਨਾ ਖਾ ਪੁੱਤਰ ਗੁਲਜਾਰ ਮੁਹੰਮਦ ਵਾਸੀ ਪਿੰਡ ਬਾਦਸ਼ਾਹਪੁਰ ਮੰਡਿਆਲਾ ਜੋ ਕਿ ਨੇੜੇ ਪੰਧੇਰ ਪੈਲੇਸ ਲੁਧਿਆਣਾ ਰੋਡ ਮਾਲੇਰਕੋਟਲਾ ਨੇੜੇ ਬੰਦ ਪਈ ਫੈਕਟਰੀ ਵਿੱਚ ਚੌਕੀਦਾਰ ਦਾ ਕੰਮ ਕਰਦਾ ਹੈ, ਨੇ ਅਸਲਮ ਪੁੱਤਰ ਨੂਰ ਮਾਹੀ ਵਾਸੀ ਪਿੰਡ ਸੰਘੈਣ ਥਾਣਾ ਸਦਰ ਅਹਿਮਦਗੜ, ਅਸਲਮ ਉਰਫ ਭੂਰੀਆ ਪੁੱਤਰ ਮੁਹੰਮਦ ਨਿਆਜ ਵਾਸੀ ਮੁਹੱਲਾ ਜੱਟਪੁਰਾ ਸਰਹੰਦੀ ਗੇਟ ਮਾਲੇਰਕੋਟਲਾ ਹਾਲ ਆਬਾਦ ਹਥੋਆ ਰੋਡ ਮਾਲੇਰਕੋਟਲਾ, ਸਮੀਰ ਉਰਫ ਮੱਦੀ ਵਾਸੀ ਪਿੰਡ ਜਾਤੀਵਾਲ ਥਾਣਾ ਸੰਦੌੜ, ਮੱਖਣ ਪੁੱਤਰ ਅਲੀ ਹਸਨ ਵਾਸੀ ਪਿੰਡ ਬੌੜਹਾਈ ਖੁਰਦ ਥਾਣਾ ਸਦਰ ਅਹਿਮਦਗੜ, ਰੌਸਨ ਪੁੱਤਰ ਨੂਰ ਮੁਹੰਮਦ , ਸੋਨੀ ਵਾਸੀ ਯੂ.ਪੀ. ਅਤੇ 02 ਨਾ-ਮਲੂਮ ਵਿਅਕਤੀਆ ਨੇ ਬੰਦ ਪਈ ਫੈਕਟਰੀ ਵਿਚ ਗਊਆਂ ਦਾ ਕਤਲ ਕਰਕੇ ਉਹਨਾਂ ਦਾ ਮਾਸ ਗੱਡੀ ਬਲੈਰੋ ਕੈਂਪਰ ਵਿਚ ਭਰ ਕੇ ਵੇਚਣ ਲਈ ਭੇਜ ਦਿੱਤਾ ਅਤੇ ਗਊਆ ਦੇ ਕੱਟੇ ਹੋਏ ਅਵਸ਼ੇਸ (ਸਿਰ, ਚਮੜੀ, ਪੂੰਛਾਂ ਆਦਿ) ਨੂੰ ਛੋਟੇ ਹਾਥੀ ਵਿਚ ਭਰ ਕੇ ਪਿੰਡ ਬਨਭੌਰਾ ਤੋਂ ਜੈਨਪੁਰ ਜਾਣ ਵਾਲੀ ਪੱਕੀ ਸੜਕ ਪਰ ਸਿੱਧੂ ਪੈਲੇਸ ਦੇ ਨਜਦੀਕ ਡਰੇਨ ਦੀ ਪੁੱਲੀ ਪਾਸ ਸੁੱਟ ਦਿੱਤਾ ਸੀ ਅਤੇ ਕੁੱਝ ਅੰਗਾ ਨੂੰ ਪਿੰਡ ਜੈਨਪੁਰ ਤੋਂ ਢਢੋਗਲ ਜਾਂਦੇ ਰਸਤੇ ਪਰ ਪੈਂਦੀ ਡਰੇਨ ਦੀ ਪੁੱਲੀ ਪਾਸ ਸੁੱਟ ਦਿੱਤਾ ਸੀ।

ਜੋ ਕੱਲ੍ਹ ਮਿਤੀ 29.09.2022 ਨੂੰ ਹੀ ਧੰਨਾ ਖਾ ਪੁੱਤਰ ਗੁਲਜਾਰ ਮੁਹੰਮਦ ਵਾਸੀ ਪਿੰਡ ਬਾਦਸ਼ਾਹਪੁਰ ਮੰਡਿਆਲਾ, 2) ਅਸਲਮ ਪੁੱਤਰ ਨੂਰ ਮਾਹੀ ਵਾਸੀ ਪਿੰਡ ਸੰਘੈਣ ਥਾਣਾ ਸਦਰ ਅਹਿਮਦਗੜ, 3) ਅਸਲਮ ਉਰਫ ਭੂਰੀਆ ਪੁੱਤਰ ਮੁਹੰਮਦ ਨਿਆਜ ਵਾਸੀ ਮੁਹੱਲਾ ਜੱਟਪੁਰਾ ਸਰਹੰਦੀ ਗੇਟ ਮਾਲੇਰਕੋਟਲਾ ਹਾਲ ਆਬਾਦ ਹਥੋਆ ਰੋਡ ਮਾਲੇਰਕੋਟਲਾ ਜੋ ਸੋਹਰਾਬ ਸਕੂਲ ਦੇ ਨਾਲ ਬਿੰਜੋਕੀ ਨੂੰ ਜਾਂਦੇ ਰਸਤੇ ਪਰ ਬੈਠੇ ਭੱਜਣ ਦੀ ਵਿਓਂਤਬੰਦੀ ਬਣਾ ਰਹੇ ਸਨ ਜਿਸ ਪਰ ਉਕਤ ਤਿੰਨੇ ਦੋਸ਼ੀਆਂ ਪਰ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ ਗਊ ਮਾਤਾ ਦਾ ਕਤਲ ਕਰਨ ਲਈ ਵਰਤੇ ਜਾਂਦੇ ਹਥਿਆਰ (ਛੂਰੀਆਂ, ਚਾਕੂ, ਦਾਹ ਆਦਿ) ਬ੍ਰਾਮਦ ਕਰਵਾਏ ਗਏ ਹਨ। ਜਿੰਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਕੀ ਰਹਿੰਦੇ ਦੋਸ਼ੀਆਂ ਅਤੇ ਵਾਰਦਾਤ ਸਮੇਂ ਵਰਤੇ ਵਹੀਕਲ ਛੋਟਾ ਹਾਥੀ ਅਤੇ ਬਲੈਰੋ ਕੈਂਪਰ ਬ੍ਰਾਮਦ ਕਰਵਾਏ ਜਾਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਦਾਸਤਾਨ-ਏ-ਸਰਹਿੰਦ ਫ਼ਿਲਮ ਦੇ ਵਿਰੋਧ ਵਿੱਚ ਆਈਆਂ ਸਿੱਖ ਜੱਥੇਬੰਦੀਆਂ, ਕਿਹਾ ਕਾਰਟੂਨ ਫ਼ਿਲਮ ਦਾ ਸਹਾਰਾ ਲੈ ਕੇ ਸਿੱਖਾਂ ਨੂੰ ਬੁੱਤਪ੍ਰਸਤੀ ਵੱਲ ਧੱਕਿਆ ਜਾ ਰਿਹਾ

ਯੈੱਸ ਪੰਜਾਬ ਜਲੰਧਰ, 24 ਨਵੰਬਰ, 2022: ‘ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ‘ਆਵਾਜ਼-ਏ-ਕੌਮ’ ਜੱਥੇਬੰਦੀ ਅਤੇ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਸਮੂਹ ਜਥੇਬੰਦੀਆਂ ਵੱਲੋਂ ‘ਦਾਸਤਾਨ-ਏ-ਸਰਹਿੰਦ’ ਫ਼ਿਲਮ ਦਾ ਵਿਰੋਧ ਕਰਦਿਆਂ ਕਿਹਾ ਗਿਆ ਹੈ ਕਿ...

1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਨਮਾਨਤ ਕਰਨ ਵਾਲੇ ਸਾਨੂੰ ਸਿੱਖੀ ਮਸਲਿਆਂ ’ਤੇ ਪਾਠ ਨਾ ਪੜ੍ਹਾਉਣ: ਹਰਮੀਤ ਸਿੰਘ ਕਾਲਕਾ ਨੇ ਸਰਨਾ ਭਰਾਵਾਂ ’ਤੇ ਸਾਧਿਆ ਨਿਸ਼ਾਨਾ

ਯੈੱਸ ਪੰਜਾਬ ਨਵੀਂ ਦਿੱਲੀ, 24 ਨਵਬੰਰ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਨਮਾਨਤ...

ਸ਼੍ਰੋਮਣੀ ਕਮੇਟੀ ਨੇ ਦਾਸਤਾਨ-ਏ-ਸਰਹੰਦ ਫਿਲਮ ਚਲਾਉਣ ਨੂੰ ਨਹੀਂ ਦਿੱਤੀ ਕੋਈ ਪ੍ਰਵਾਨਗੀ: ਹਰਭਜਨ ਸਿੰਘ ਵਕਤਾ

ਯੈੱਸ ਪੰਜਾਬ ਅੰਮ੍ਰਿਤਸਰ, 23 ਨਵੰਬਰ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਦਾਸਤਾਨ-ਏ-ਸਰਹੰਦ ਨਾਂ ਦੀ ਫਿਲਮ ਚਲਾਉਣ ਨੂੰ ਕਮੇਟੀ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਸ਼੍ਰੋਮਣੀ ਕਮੇਟੀ...

ਸਾਰਾਗੜ੍ਹੀ ਜੰਗ ਸਬੰਧੀ ਸਚਿੱਤਰ ਪੁਸਤਕ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਤੇ ਹੋਰ ਅਹੁਦੇਦਾਰਾਂ ਨੂੰ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 23 ਨਵੰਬਰ, 2022: ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਸਾਰਾਗੜ੍ਹੀ ਜੰਗ ਨਾਲ ਸਬੰਧਤ ਸਚਿੱਤਰ ਪੁਸਤਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ...

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਧਰਮ ਪ੍ਰਚਾਰ ਲਈ ਨਿਯੁਕਤ ਮੈਂਬਰ ਇੰਚਾਰਜਾਂ ਤੇ ਪ੍ਰਚਾਰਕਾਂ ਨੇ ਧਰਮ ਪ੍ਰਚਾਰ ਲਈ ਭਵਿੱਖ ਦੀ ਯੋਜਨਾ ਬਾਰੇ ਕੀਤੀ ਵਿਚਾਰ-ਚਰਚਾ

ਯੈੱਸ ਪੰਜਾਬ ਅੰਮ੍ਰਿਤਸਰ, 23 ਨਵੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਧਰਮ ਪ੍ਰਚਾਰ ਦੇ ਮੈਂਬਰ ਇੰਚਾਰਜ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਪੰਜਾਬ ਦੇ ਵੱਖ-ਵੱਖ ਜੋਨਾਂ ਲਈ ਲਗਾਏ ਮੁਖੀ...

ਦਰਬਾਰ ਸਾਹਿਬ ਦੇ ਰਸਤਿਆਂ ਤੋਂ ਕਬਜ਼ੇ ਹਟਾਉਣ ਅਤੇ ਅੰਮ੍ਰਿਤਸਰ ਦੀ ਲੜਖੜਾਉਂਦੀ ਟ੍ਰੈਫ਼ਿਕ ਵੱਲ ਧਿਆਨ ਦੇਵੇ ਸਰਕਾਰ: ਗੁਰਚਰਨ ਸਿੰਘ ਗਰੇਵਾਲ

ਯੈੱਸ ਪੰਜਾਬ ਅੰਮ੍ਰਿਤਸਰ, 23 ਨਵੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੀ ਬੇਤਰਤੀਬੀ ਟੈ੍ਰਫਿਕ ਵਿਵਸਥਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਅਤੇ...

ਮਨੋਰੰਜਨ

ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਫ਼ਿਲਮ ‘ਤੇਰੇ ਲਈ’

ਹਰਜਿੰਦਰ ਸਿੰਘ ਜਵੰਦਾ ਬਦਲਦੇ ਦੌਰ ਵਿੱਚ ਦੁਨੀਆਂ ਦੇ ਰੰਗ ਹੀ ਨਹੀਂ ਬਦਲੇ ਸਿਨਮਾ ਦੇ ਵੀ ਰੰਗ ਬਦਲ ਗਏ ਹਨ। ਫਿਲਮਾਂ ਬਦਲ ਗਈਆਂ ਹਨ। ਕਹਾਣੀਆਂ ਬਦਲ ਗਈਆਂ ਹਨ। ਫਿਲਮਾਂ ਵਿਚਲੀ ਮੁਹੱਬਤ ਦੇ ਰੰਗ ਅਤੇ ਅੰਦਾਜ਼ ਵੀ...

ਗਾਇਕ ਫ਼ਾਜ਼ਿਲਪੁਰੀਆ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ

ਯੈੱਸ ਪੰਜਾਬ ਗੁਰੂਗ੍ਰਾਮ, 18 ਨਵੰਬਰ, 2022: ਹਰਿਆਣਵੀ ਗਾਇਕ ਫ਼ਾਜ਼ਿਲਪੁਰੀਆ ਨੂੰ ਗੁਰੂਗ੍ਰਾਮ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਬੌਲੀਵੁੱਡ ਵਿੱਚ ਵੀ ਗ਼ੀਤ ਗਾ ਚੁੱਕੇ ਫ਼ਾਜ਼ਿਲਪੁਰੀਆ ਗੁਰੂਗ੍ਰਾਮ ਵਿੱਚ ਹੋ ਰਹੇ ਇਕ ਪ੍ਰਦਰਸ਼ਨ ਦੇ ਸਮਰਥਨ ਲਈ ਪੁੱਜੇ ਸਨ। ਇਹ ਪ੍ਰਦਰਸ਼ਨ ਅਹੀਰ...

‘ਕਿਸਮਤ 2’, ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਅਤੇ ‘ਫੁੱਫੜ ਜੀ’ ਲਈ ਜ਼ੀ ਸਟੂਡੀਓਜ਼ ਨੇ ਪੀ.ਟੀ.ਸੀ. ਐਵਾਰਡਜ਼ ਵਿੱਚ 36 ਨਾਮਜ਼ਦਗੀਆਂ ਪ੍ਰਾਪਤ

ਹਰਜਿੰਦਰ ਸਿੰਘ ਜਵੰਦਾ ਚੰਡੀਗੜ੍ਹ, 17 ਨਵੰਬਰ, 2022: ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪੁਰਸਕਾਰ ਸਮਾਰੋਹ ਲਈ ਦੌੜ ਸ਼ੁਰੂ ਹੋਣ ਦੇ ਨਾਲ, ਜ਼ੀ ਸਟੂਡੀਓਜ਼ ਨਵੇਂ ਰਿਕਾਰਡ ਬਣਾਉਣ ਅਤੇ ਪੁਰਾਣੇ ਤੋੜਨ ਲਈ ਪੂਰੀ ਤਰ੍ਹਾਂ...

’ਤੇ ਹੁਣ ਬੱਬੂ ਮਾਨ ਨੂੰ ਮਿਲੀ ਧਮਕੀ, ਪ੍ਰਸਿੱਧ ਗਾਇਕ ਦੇ ਮੋਹਾਲੀ ਸਥਿਤ ਘਰ ਦੀ ਸੁਰੱਖ਼ਿਆ ਵਧਾਈ

ਯੈੱਸ ਪੰਜਾਬ ਮੋਹਾਲੀ, 17 ਨਵੰਬਰ, 2022: ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਫ਼ਿਲਮ ਅਦਾਕਾਰ ਬੱਬੂ ਮਾਨ ਨੂੰ ਮਿਲੀ ਧਮਕੀ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਸੁਰੱਖ਼ਿਆ ਵਧਾਈ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੱਬੂ ਮਾਨ ਨੂੰ ਧਮਕੀ...

ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਦੇ ਖਿਲਾਫ਼ ਐਨ.ਸੀ.ਬੀ. ਵੱਲੋਂ ‘ਡਰੱਗਜ਼’ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ

ਯੈੱਸ ਪੰਜਾਬ ਮੁੰਬਈ, 29 ਅਕਤੂਬਰ, 2022: ਪ੍ਰਸਿੱਧ ਟੀ.ਵੀ.ਅਦਾਕਾਰਾ ਅਤੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ Çਲੰਬਾਚੀਆ ਦੇ ਖਿਲਾਫ਼ 2020 ਵਿੱਚ ਦਰਜ ਹੋਏ ‘ਡਰੱਗਜ਼ ਮਾਮਲੇ’ ਵਿੱਚ ਐੱਨ.ਸੀ.ਬੀ. ਵੱਲੋਂ ਮੁੰਬਈ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ...
- Advertisement -spot_img

ਸੋਸ਼ਲ ਮੀਡੀਆ

45,613FansLike
51,930FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!