ਯੈੱਸ ਪੰਜਾਬ
ਲਾਹੌਰ, 21 ਜਨਵਰੀ, 2025
Lahore ਵਿਖੇ ਚੱਲ ਰਹੀ 34ਵੀਂ World Punjabi Conference ਵਿੱਚ ਜਿੱਥੇ ਸੂਫੀਆਂ ਬਾਰੇ ਪੇਪਰ ਪੜ੍ਹੇ ਗਏ ਤੇ ਵਿਚਾਰਾਂ ਹੋਈਆਂ ਉੱਥੇ ਭੁਲੇਖਾ ਅਖ਼ਬਾਰ ਵੱਲੋਂ ਭਾਰਤ ਤੋਂ ਆਏ ਵਫ਼ਦ ਦੇ ਸਵਾਗਤ ਵਿੱਚ ਰੱਖੇ ਸਮਾਗਮ ਦੌਰਾਨ ਪੰਜਾਬੀ ਫ਼ਨਕਾਰਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਰੰਗ ਬੰਨ੍ਹਿਆ।
Lahore ਸਥਿਤ Punjab ਭਾਸ਼ਾ ਤੇ ਕਲਾ ਕੇਂਦਰ (ਪਲਾਕ) ਵਿਖੇ ਹੋਏ ਸਮਾਗਮ ਦੌਰਾਨ ਚੜ੍ਹਦੇ Punjab ਦੇ ਲੋਕ ਗਾਇਕ ਪੰਮੀ ਬਾਈ, ਸੁੱਖੀ ਬਰਾੜ ਤੇ ਸਤਨਾਮ ਪੰਜਾਬੀ ਅਤੇ ਲਹਿੰਦੇ ਪੰਜਾਬ ਤੋਂ ਆਰਿਫ ਲੋਹਾਰ ਤੇ ਇਮਰਾਨ ਸ਼ੌਕਤ ਅਲੀ ਨੇ ਆਪਣੀ ਦਮਦਾਰ ਅਵਾਜ਼ ਵਿੱਚ ਗੀਤਾਂ ਨਾਲ ਰੰਗ ਬੰਨ੍ਹ ਦਿੱਤਾ। ਪੰਮੀ ਬਾਈ ਤੇ ਆਰਿਫ ਲੋਹਾਰ ਦੀ ਜੁਗਲਬੰਦੀ ਕਮਾਲ ਦੀ ਸੀ।
ਸਾਰੇ ਫਨਕਾਰਾਂ ਨੇ ਦੋਵੇਂ Punjab ਦੀ ਸਾਂਝੀਵਾਲਤਾ ਦੇ ਗੀਤ ਗਾਏ।ਬਾਬਾ ਨਜਮੀ ਨੇ “ਇਕਬਾਲ ਪੰਜਾਬੀ ਦਾ” ਅਤੇ ਇਲਿਹਾਸ ਘੁੰਮਣ ਨੇ ਆਪਣੀ ਜੋਸ਼ੀਲੀ ਤਕਰੀਰ ਨਾਲ ਪੰਜਾਬੀਅਤ ਦਾ ਹੋਕਾ ਦਿੰਦਿਆਂ ਰੌਂਗਟੇ ਖੜ੍ਹੇ। ਤ੍ਰੈਲੋਚਨ ਲੋਚੀ ਨੇ ‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’ ਨਾਲ ਮਾਹੌਲ ਭਾਵੁਕ ਕੀਤਾ। ਲਹਿੰਦੇ ਪੰਜਾਬ ਤੋਂ ਵੀਰ ਸਿਪਾਹੀ ਨੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਵਿਅੰਗਮਈ ਟੋਟਕੇ ਸੁਣਾ ਕੇ ਮਾਹੌਲ ਹਾਸਮਈ ਕੀਤਾ। ਕਸੂਰ ਦੀ ਖਤੀਜਾ ਨੇ ਮਕਬੂਲ ਲੋਕ ਗੀਤ ਸੁਣਾਏ।
ਇਸ ਮੌਕੇ ਸ਼ਾਇਰ ਹਰਵਿੰਦਰ ਦਾ ਗੀਤ ‘ਬਿਨਾ ਵੇ ਲਾਹੌਰ ਦੇ ਪੰਜਾਬ ਕੀ ਪੰਜਾਬ ਏ’ ਬਾਬਾ ਨਜਮੀ, ਦੀਪਕ ਮਨਮੋਹਨ ਸਿੰਘ, ਗੁਰਭਜਨ ਗਿੱਲ , ਸਹਿਜਪ੍ਰੀਤ ਸਿੰਘ ਮਾਂਗਟ ਵੱਲੋਂ ਰਿਲੀਜ਼ ਕੀਤਾ ਗਿਆ। ਇਹ ਗੀਤ ਲਹਿੰਦੇ ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਅਸਲਮ ਬਾਹੂ ਵੱਲੋਂ ਗਾਇਆ ਗਿਆ ਹੈ।
ਕਾਨਫਰੰਸ ਦੌਰਾਨ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਦੀ ਪੁਸਤਕ ‘ਬਾਤਾਂ ਵਾਹਿਓ ਪਾਰ ਦੀ’ ਦਾ ਸ਼ਾਹਮੁਖੀ ਐਡੀਸ਼ਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਅਬਦੁਲ ਕਦੀਮ, ਡਾ ਕੁਦਸੀ, ਬੁਸ਼ਰਾ ਏਜਾਜ, ਬਾਬਾ ਨਜਮੀ, ਬਾਬਾ ਗੁਲਾਮ ਹੁਸੈਨ ਹੈਦਰ ਦੀਆਂ ਕਿਤਾਬਾਂ ਵੀ ਰਿਲੀਜ਼ ਕੀਤੀਆਂ।
ਭੁਲੇਖਾ ਅਖ਼ਬਾਰ ਦੇ ਮੁੱਖ ਸੰਪਾਦਕ ਮੁਦੱਸਰ ਇਕਬਾਲ ਬੱਟ ਵੱਲੋਂ ਸਾਰੇ ਭਾਰਤੀ ਵਫ਼ਦ ਦਾ ਧੰਨਵਾਦ ਕੀਤਾ।