Thursday, April 25, 2024

ਵਾਹਿਗੁਰੂ

spot_img
spot_img

ਭੁੰਗਾ ਸਥਿਤ ਕਾਲਾ ਬਾਗ ਵਿਖੇ ਦੂਸਰਾ ਡਾਃ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਅੰਬ ਚੂਪਣ ਦਾ ਮੇਲਾ – ਨਵਦੀਪ ਸਿੰਘ ਗਿੱਲ

- Advertisement -

ਜੁਲਾਈ 2019 ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਡਾਃ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਅੰਬ ਚੂਪਣ ਦਾ ਮੇਲਾ ਬਾਬੂ ਸ਼ਾਹੀ ਡਾਟ ਕਾਮ ਦੇ ਸੰਚਾਲਕ ਬਲਜੀਤ ਬੱਲੀ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਸੀ।

ਉਸ ਵਿੱਚ ਕੁਸ਼ਤੀ ਦੇ ਧਰੂ ਤਾਰੇ ਪਹਿਲਵਾਨ ਕਰਤਾਰ ਸਿੰਘ, ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਰਹੇ ਅਰਜੁਨਾ ਐਵਾਰਡੀ ਸਃ ਸੱਜਣ ਸਿੰਘ ਚੀਮਾ, ਵਰਤਮਾਨ ਖੇਤੀ ਬਾੜੀ ਤੇ ਪੇਂਡੂ ਵਿਕਾਸ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਮੇਜਰ ਜਨਰਲ ਜਸਬੀਰ ਸਿੰਘ ਢਿੱਲੋਂ, ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸਃ ਜਸਮੇਰ ਸਿੰਘ ਢੱਟ, ਉੱਘੇ ਫੋਟੋ ਵਾਤਾਵਰਨ ਕਲਾਕਾਰ ਤੇ ਪੰਜਾਬ ਇਨਫੋਟੈੱਕ ਦੇ ਚੇਅਰਮੈਨ ਸਃ ਹਰਪ੍ਰੀਤ ਸਿੰਘ ਸੰਧੂ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਦ ਦੇ ਸਰਪੰਚ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਤੇ ਸੰਗੀਤ ਦਰਪਨ ਦੇ ਸੰਪਾਦਕ ਸਃ ਤਰਨਜੀਤ ਸਿੰਘ ਕਿੰਨੜਾ ਤੋਂ ਇਲਾਵਾ ਸਾਰੇ ਪੰਜਾਬ ਦੇ ਸਿਰਕੱਢ ਚਿਹਰੇ ਹਾਜ਼ਰ ਹੋਏ।

ਗ਼ਜ਼ਲ ਗਾਇਕ ਗੁਰਦੀਪ ਸਿੰਘ ਹੋਸ਼ਿਆਰਪੁਰ ਤੇ ਜਰਗ(ਲੁਧਿਆਣਾ) ਤੋਂ ਰਵਾਇਤੀ ਲੋਕ ਗਾਇਕੀ ਦੇ ਸਮਰੱਥ ਪੇਸ਼ਕਾਰ ਸਃ ਨਵਜੋਤ ਸਿੰਘ ਮੰਡੇਰ ਵੀ ਆਪਣੇ ਢੱਡ ਸਾਰੰਗੀ ਵਾਲੇ ਜਥੇ ਸਮੇਤ ਪਹੁੰਚੇ ਹੋਏ ਸਨ।

ਮਗਰੋਂ ਦੋ ਸਾਲ ਕਰੋਨਾ ਖਾ ਗਿਆ।

ਐਤਕੀਂ ਸਭ ਸੱਜਣ ਇਸ ਮੇਲੇ ਨੂੰ ਉਡੀਕ ਰਹੇ ਸਨ ਪਰ ਪੁਰਾਣੇ ਜੀਅ ਇਕੱਠੇ ਨਹੀਂ ਸੀ ਹੋ ਰਹੇ। ਕੁਲਦੀਪ ਸਿੰਘ ਧਾਲੀਵਾਲ ਪਹਿਲਾਂ ਸਾਡੇ ਵਰਗਾ ਹੀ ਸੀ, ਹੁਣ ਵਜ਼ੀਰ ਹੋਣ ਕਰਕੇ ਡਾਇਰੀ ਬਿਨ ਨਹੀਂ ਤੁਰ ਸਕਦਾ। ਸਾਡਾ ਬੇਲੀ ਅਵਤਾਰ ਸਿੰਘ ਹੋਠੀ ਡਿਪਟੀ ਡਾਇਰੈਕਟਰ ਬਾਗਬਾਨੀ ਹੋਸ਼ਿਆਰਪੁਰ ਪਿਛਲੇ ਮੇਲੇ ਦਾ ਮੇਜ਼ਬਾਨ ਸੀ, ਹੁਣ ਰੀਟਾਇਰ ਹੋ ਚੁਕਾ ਸੀ। ਕੌਣ ਝਾਲ ਝੱਲੇਗਾ, ਇਹ ਵੀ ਮਸਲਾ ਸੀ।

ਅਵਤਾਰ ਨੇ ਹੀ ਇਸ ਵਾਰ ਫੇਰ ਆਪਣੇ ਮਿੱਤਰਾਂ ਸਮੇਤ ਜ਼ੁੰਮੇਵਾਰੀ ਦੀ ਵਹਿੰਗੀ ਚੁੱਕੀ ਤੇ ਬੇੜਾ ਪਾਰ ਲਾਇਆ।

ਅਸੀਂ ਲੁਧਿਆਣਾ ਤੋਂ ਜਸਮੇਰ ਸਿੰਘ ਢੱਟ, ਡਾਃ ਰਮਨਦੀਪ ਸਿੰਘ ਜੱਸਲ ਤੇ ਡਾਃ ਨਿਰਮਲ ਜੌੜਾ ਪੀ ਏ ਯੂ ਲੁਧਿਆਣਾ, ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਸਿਕੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਸੰਧੂ ਚੇਅਰਮੈਨ ਇਨਫੋਟੈੱਕ,ਤ੍ਰੈਲੋਚਨ ਲੋਚੀ, ਪੰਜਾਬੀ ਕਹਾਣੀਕਾਰ ਸੁਖਜੀਤ ਮਾਛੀਵਾੜਾ ਸਾਹਿਬ, ਕਹਾਣੀਕਾਰ ਤਰਨ ਸਿੰਘ ਬੱਲ ਭੈਣੀ ਸਾਹਿਬ ਤੇ ਸਿਰਕੱਢ ਲੋਕ ਗਾਇਕ ਪਾਲੀ ਦੇਤਵਾਲੀਆ ਕਾਲਾ ਬਾਗ ਭੁੰਗਾ (ਨੇੜੇ ਹਰਿਆਨਾ) ਹੁਸ਼ਿਆਰਪੁਰ ਪੁੱਜ ਗਏ।

ਰਾਹ ਵਿੱਚ ਤਰਨਜੀਤ ਸਿੰਘ ਕਿੰਨੜਾ ਸੰਪਾਦਕ ਸੰਗੀਤ ਦਰਪਨ ਨਾਲ ਫਗਵਾੜਾ ਦੇ ਪਿਆਰ ਨੇ ਨਾਕਾ ਲਾਇਆ ਹੋਇਆ ਸੀ। ਉਸ ਵੱਲੋਂ ਸ਼ੁਰੂ ਕੀਤੇ ਜਾ ਰਹੇ ਚੈਨਲ ਸੰਗੀਤ ਦਰਪਨ ਐਕਸਪ੍ਰੈੱਸ ਬਾਰੇ ਵਿਚਾਰ ਵਟਾਂਦਰਾ ਕਰਕੇ ਡਾਃ

ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਅੰਬ ਚੂਪਣ ਦੇ ਮੇਲੇ ਲਈ ਰਵਾਨਾ ਹੋ ਗਏ।
ਪਹੁੰਚਣ ਸਾਰ ਢੋਲੀ ਨੇ ਢੋਲ ਤੇ ਡੱਗਾ ਮਾਰ ਕੇ ਸਾਡਾ ਸਭ ਦਾ ਸੁਆਗਤ ਕੀਤਾ।

ਸਾਥੋਂ ਪਹਿਲਾਂ ਬਲਜੀਤ ਬੱਲੀ, ਨਵਦੀਪ ਸਿੰਘ ਗਿੱਲ ਚੰਡੀਗੜ੍ਹੋਂ ਪੁੱਜ ਚੁਕੇ ਸਨ। ਪਾਲੀ ਦੇਤਵਾਲੀਆ ਸੁਥਰੇ ਗੀਤਾਂ ਦੀ ਛਹਿਬਰ ਲਾ ਰਿਹਾ ਸੀ।

ਕੁਝ ਵੀ ਰਸਮੀ ਨਹੀਂ ਸੀ। ਕੋਈ ਮੁੱਖ ਮਹਿਮਾਨ ਨਹੀਂ ਸੀ, ਸਗੋਂ ਮਹਿਮਾਨ ਵੀ ਨਹੀਂ ਸੀ, ਸਾਰੇ ਸਭ ਕੁਝ ਸਨ।

ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਦੋ ਵਿਧਾਇਕ ਜਸਬੀਰ ਸਿੰਘ ਰਾਜਾ (ਟਾਂਡਾ ਉੜਮੁੜ) ਤੇ ਪਰਮਦੀਪ ਸਿੰਘ ਘੁੰਮਣ (ਦਸੂਹਾ) ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਵੀ ਪੁਜੇ।

ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਗਬਾਨੀ ਤੇ ਫ਼ਲ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਵੱਖ-ਵੱਖ ਥਾਵਾਂ ਉੱਤੇ ਸਥਾਨਕ ਰਵਾਇਤੀ ਫਲਾਂ ਦੇ ਮੇਲੇ ਲਗਾਏ ਜਾਣਗੇ। ਹੁਸ਼ਿਆਰਪੁਰ ਵਿਖੇ ਅੰਬ, ਦੱਖਣੀ ਪੱਛਮੀ ਜ਼ਿਲਿਆਂ ਵਿੱਚ ਕਿੰਨੂ ਤੇ ਨਿੰਬੂ ਜਾਤੀ ਫ਼ਲ ਪਠਾਨਕੋਟ ਵਿਖੇ ਲੀਚੀ ਤੇ ਅੰਮ੍ਰਿਤਸਰ ਵਿੱਚ ਨਾਸ਼ਪਾਤੀ ਤੇ ਬੱਗੂਗੋਸ਼ਿਆਂ ਦੇ ਮੇਲੇ ਵੀ ਖੇਤੀਬਾੜੀ, ਪੇਂਡੂ ਵਿਕਾਸ ਤੇ ਬਾਗਬਾਨੀ ਮਹਿਕਮੇ ਦੇ ਸਹਿਯੋਗ ਨਾਲ ਕਰਾਵਾਂਗੇ।

ਸਃ ਧਾਲੀਵਾਲ ਨੇ ਇਹ ਗੱਲ ਲਈ ਪੰਜਾਬ ਲੋਕ ਵਿਰਾਸਤ ਅਕਾਡਮੀ ਤੇ ਬਾਬੂਸ਼ਾਹੀ ਡਾਟ ਕਾਮ ਵੱਲੋਂ ਕਾਲਾ ਬਾਗ ਭੁੰਗਾ (ਹੁਸ਼ਿਆਰਪੁਰ) ਵਿਖੇ ਕਰਵਾਏ ਦੂਜੇ ਡਾ ਮਹਿੰਦਰ ਸਿੰਘ ਰੰਧਾਵਾ ਅੰਬ ਚੂਪਣ ਦੇ ਮੇਲੇ ਨੂੰ ਮੌਲਿਕ ਗਿਆਨ ਆਧੀਾਰਿਤ ਲੋਕ ਮੇਲਾ ਕਿਹਾ।

ਉਨ੍ਹਾਂ ਕਿਹਾ ਕਿ ਸੂਬੇ ਦੀ ਖੇਤੀਬਾੜੀ ਅੱਜ ਗੰਭੀਰ ਸੰਕਟ ਵਿੱਚ ਹੈ, ਇਸ ਵਿੱਚੋਂ ਕੱਢਣ ਲਈ ਸਾਨੂੰ ਸਭ ਨੂੰ ਵੱਡੇ ਕਦਮ ਚੁੱਕਣ ਦੀ ਲੋੜ ਹੈ। ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਫਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨਾ ਪਵੇਗਾ। ਪੰਜਾਬ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢਣ ਅਤੇ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਫਲਾਂ ਦੇ ਬਾਗ ਬਹੁਤ ਜ਼ਰੂਰੀ ਹਨ।

ਸਃ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਲਈ ਉਹ ਨਿੱਜੀ ਤੌਰ ਉੱਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨਾਲ ਗੱਲਬਾਤ ਕਰਕੇ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਮਿਲ ਕੇ ਇਨ੍ਹਾਂ ਫਲਾਂ ਦੇ ਮੇਲਿਆਂ ਨੂੰ ਕਰਵਾਉਣ ਦਾ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਹਾਜ਼ਰ ਮਿੱਤਰ ਆਪਣੇ ਆਪਣੇ ਘਰਾਂ ਵਿੱਚ ਫਲਦਾਰ ਬੂਟੇ ਲਗਾਉਣ।

ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਮੇਲੇ ਦਾ ਮਨੋਰਥ ਫਲਾਂ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਰਵਾਇਤੀ ਲੋਕ ਸੰਗੀਤ ਨੂੰ ਹੁਲਾਰਾ ਦੇਣਾ ਅਤੇ ਆਪਣੇ ਆਪ ਨੂੰ ਮਾਣਨਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮਕਸਦ ਪੁਰਾਣੇ ਸਮਿਆਂ ਵਾਂਗ ਰਲ-ਮਿਲ ਕੇ ਬੈਠਣਾ ਹੈ।

ਬਾਬੂਸ਼ਾਹੀ ਡਾਟ ਕਾਮ ਦੇ ਬਾਨੀ ਬਲਜੀਤ ਬੱਲੀ ਨੇ ਕਿਹਾ ਕਿ ਪੰਜਾਬ ਦੀ ਸਿਰਮੌਰ ਹਸਤੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਬਾਗਬਾਨੀ ਖੇਤਰ ਵਿੱਚ ਬਹੁਤ ਕੰਮ ਕੀਤਾ ਅਤੇ ਇਸੇ ਲਈ ਇਹ ਅੰਬ ਚੂਪ ਮੇਲਾ ਡਾ ਰੰਧਾਵਾ ਨੂੰ ਸਮਰਪਿਤ ਕੀਤਾ ਹੈ।

ਮੇਲੇ ਦੇ ਸੰਚਾਲਕ ਡਾ. ਗੁਰਕੰਵਲ ਸਿੰਘ ਨੇ ਸਾਰੇ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਡਾ ਨਿਰਮਲ ਜੌੜਾ ਨੇ ਕਿਹਾ ਕਿ ਇਹ ਨਿਵੇਕਲਾ ਮੇਲਾ ਹੈ ਜਿਹੜਾ ਮਾਝਾ, ਮਾਲਵਾ ਤੇ ਦੋਆਬਾ ਖੇਤਰ ਦੇ ਲੋਕਾਂ ਵੱਲੋਂ ਮਿਲ ਕੇ ਮਨਾਇਆ ਜਾ ਰਿਹਾ ਹੈ।

ਇਸ ਮੌਕੇ ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ ਤੇ ਸਾਰੰਗੀ ਵਾਦਕ ਨਵਜੋਤ ਸਿੰਘ ਮੰਡੇਰ ਤੇ ਸਾਥੀਆਂ ਵੱਲੋਂ ਲੋਕ ਸੰਗੀਤ ਦੀਆਂ ਵੰਨਗੀਆਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ ਗਿਆ। ਲੋਕ ਗਾਇਕੀ ਦਾ ਖੁੱਲ੍ਹਾ ਅਖਾੜਾ ਅੰਬਾਂ ਦੇ ਦਰੱਖਤਾਂ ਹੇਠ ਬਾਗ ਵਿੱਚ ਲਗਾਇਆ ਗਿਆ।

ਇਸ ਮੌਕੇ ਸੰਗੀਤ ਦਰਪਨ ਦਾ ਸੱਜਰਾ ਅੰਕ ਪੰਜਾਬ ਦੇ ਖੇਤੀਬਾੜੀ , ਪੇਂਡੂ ਵਿਕਾਸ ਤੇ ਪਰਦੇਸੀ ਮਾਮਲਿਆਂ ਦੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਤੇ ਹਾਜ਼ਰ ਪਤਵੰਤਿਆਂ ਨੇ ਲੋਕ ਅਰਪਨ ਕੀਤਾ। ਹਰਪ੍ਰੀਤ ਸਿੰਘ ਸੰਧੂ ਤੇ ਸਾਥੀਆਂ ਨੇ ਮੰਤਰੀ ਜੀ ਨੂੰ ਅੰਬਾਂ ਦਾ ਫੋਟੋ ਚਿਤਰ ਤੇ ਕਸ਼ਮੀਰ ਤੋਂ ਲਿਆਂਦਾ ਚਿਨਾਰ ਦਾ ਬੂਟਾ ਭੇਂਟ ਕੀਤਾ।

ਇਸ ਮੌਕੇ ਐਸ.ਡੀ.ਐਮ. ਹਰਬੰਸ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਜਸਵਿੰਦਰ ਸਿੰਘ, ਅਮਰੀਕਾ ਤੋਂ ਰਣਜੀਤ ਸਿੰਘ ਰਾਣਾ ,ਡਾ ਚਮਨ ਲਾਲ ਵਸ਼ਿਸ਼ਟ , ਮਝੈਲ ਸਿੰਘ, ਅਜੀਤ ਸਿੰਘ ਮਾਨ, ਪ੍ਰਸਿੱਧ ਪੱਤਰਕਾਰ ਕੰਵਲਜੀਤ ਸਿੰਘ ਕੰਵਲ ਟੋਰੰਟੋ, ਰਣਜੀਤ ਸਿੰਘ ਸਿੱਧੂ ਸੁਰ ਸੰਗਮ ਤੇ ਪੰਜਾਬੀ ਨੈਸ਼ਨਲ ਟੀ ਵੀ ਕੈਲਗਰੀ ਕੈਨੇਡਾ, ਨਾਵਲਕਾਰ ਕੁਲਦੀਪ ਸਿੰਘ ਬੇਦੀ ਜਲੰਧਰ, ਪੰਜਾਬੀ ਲੇਖਕ ਇੰਦਰਜੀਤ ਕੌਰ ਨੰਦਨ, ਗੁਰਜੀਤ ਸਿੰਘ ਨੀਲਾ ਨਲੋਆ, ਜਸਕਰਨ ਧਨੋਆ, ਰਣਜੀਤ ਸਿੰਘ, ਡਾ ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਜਗਦੀਸ਼ ਪਾਲ ਸਿੰਘ ਗਰੇਵਾਲ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਜਸਮੇਰ ਸਿੰਘ ਢੱਟ, ਤਰਨਜੀਤ ਸਿੰਘ ਕਿੰਨਰਾ, ਸਰਬਜੀਤ ਸਿੰਘ ਲੁਬਾਣਾ ਭੁਲੱਥ , ਡਾ. ਮਝੈਲ ਸਿੰਘ, ਡਾ. ਮਸਤਿੰਦਰ ਸਿੰਘ, ਡਾ. ਦੀਪਕ ਪੁਰੀ, ਦਿਲਬਾਗ ਸਿੰਘ ਖਤਰਾਏ, ਸਿਕੰਦਰ ਸਿੰਘ ਗਰੇਵਾਲ ਤੇ ਬਲਕਾਰ ਸਿੰਘ ਵੀ ਹਾਜ਼ਰ ਸਨ।

ਨਵਦੀਪ ਸਿੰਘ ਗਿੱਲ

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,182FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...