Saturday, January 4, 2025
spot_img
spot_img
spot_img
spot_img

ਲਾਹੌਰ ’ਚ ਦੂਜੀ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸ਼ੁਰੂ

ਯੈੱਸ ਪੰਜਾਬ
ਲਾਹੌਰ, ਨਵੰਬਰ 19, 2024:

ਮਾਤ ਭਾਸ਼ਾ ‘ਪੰਜਾਬੀ’ ਚਾਹੇ ਉਹ ਚੜ੍ਹਦੇ ਪੰਜਾਬ ਦੀ ਹੋਵੇ ਚਾਹੇ ਉਹ ਲਹਿੰਦੇ ਪੰਜਾਬ ਦੀ ਹੋਵੇ, ਉਸਦੇ ਵਿਚ ਵਿਰਸਾ, ਸਭਿਆਚਾਰ ਅਤੇ ਧਾਰਮਿਕ ਜਥਾਰਥਵਾਦੀ ਖਜ਼ਾਨੇ ਵਾਂਗ ਛੁਪਿਆ ਪਿਆ ਹੈ।

ਇਹ ਖਜ਼ਾਨਾ ਪੰਜਾਬੀ ਬੇਲਦੇ ਭਾਈਚਾਰੇ ਲਈ ਕਿੰਨਾ ਕੀਮਤੀ ਹੈ ਅਤੇ ਕਿੰਨਾ ਇਸਨੂੰ ਸੰਭਾਲਣ ਦੀ ਲੋੜ ਹੈ, ਦੇ ਫਿਕਰਮੰਦ ਅਜਿਹੇ ਕਾਰਜ ਕਰਦੇ ਰਹਿੰਦੇ ਹਨ, ਜੋ ਕਿ ਆਉਣ ਵਾਲੀਆਂ ਸਾਡੀਆਂ ਚੁਣੌਤੀਆਂ ਨਾਲ ਦੋ-ਚਾਰ ਹੋਣ ਵਿਚ ਸਹਾਇਤਾ ਕਰਦੇ ਹਨ।

ਲਾਹੌਰ ਦੇ ਵਿਚ ਅੱਜ ਇਸੇ ਮਨੋਰਥ ਦੇ ਨਾਲ ‘ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’ ਦਾ ਆਗਾਜ਼ ਜਿੱਥੇ ਸਥਾਨਕ ਵਿਦਵਾਨਾਂ, ਰਾਜਸੀ ਸਖਸ਼ੀਅਤਾਂ, ਕਲਾਕਾਰਾਂ ਦੇ ਕਦਮਾਂ ਨਾਲ ਸ਼ੁਰੂ ਹੋਇਆ ਉਥੇ ਇਨ੍ਹਾਂ ਕਦਮਾਂ ਨੂੰ ਕਾਫਲੇ ਦਾ ਰੂਪ ਦੇਣ ਦੇ ਲਈ ਚੜ੍ਹਦੇ ੰਪੰਜਾਬ ਤੋਂ ਮਾਣਮੱਤੀਆਂ ਸਖਸ਼ੀਅਤਾਂ ਵੀ ਦੇਸ਼ ਦੀਆਂ ਸਰਹੱਦਾਂ ਪਾਰ ਕਰਕੇ ਪਹੁੰਚੀਆਂ।

ਪ੍ਰਸਿੱਧ ਸ਼ਾਇਰ ਅਫ਼ਜਲ ਸਾਹਿਰ ਨੇ ਸਟੇਜ ਸੰਚਾਲਨ ਕਰਦਿਆਂ ਪੰਜਾਬੀ ਭਾਸ਼ਾ ਦੇ ਮੋਤੀਆਂ ਜੜੇ ਸ਼ੇਅਰ ਪੇਸ਼ ਕਰਦਿਆਂ ਪੰਜਾਬੀਆਂ ਦੀ ਗੱਲ ਅੱਗੇ ਤੋਰੀ।

ਇਸ ਕਾਨਫਰੰਸ ਦੇ ਕਰਤਾ ਅਹਿਮਦ ਰਜਾ ਨੇ ਸਵਾਗਤੀ ਭਾਸ਼ਣ ਕਰਦਿਆਂ ਕਿਹਾ ਕਿ ‘ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾਂ ਹਾਂ।’’ ਦਾ ਅਹਿਸਾਸ ਤਾਂ ਅੰਦਰ ਵਸਦਾ ਹੈ,ਪਰ ਅਸੀਂ ਪੰਜਾਬੀ ਵਾਸਤੇ ਕੀ ਕਰ ਰਹੇ ਹਾਂ। ਉਨ੍ਹਾਂ ਕਿਹਾ ਜਿਸ ਕੌਮ ਕੋਲ ਕੋਈ ਸੁਰਤ ਨਾ ਰਹੇ ਤਾਂ ਮਾਤ ਭਾਸ਼ਾ ਅਤੇ ਵਿਰਸਾ ਦਾ ਵਿਸਰ ਹੀ ਜਾਵੇਗਾ।

ਉਨ੍ਹਾਂ ਕਿਹਾ ਜੇਕਰ ਅਸੀਂ ਆਪਣੇ ਉਦਮ ਦੀ ਗੱਲ ਕਰੀਏ ਤਾਂ ਅਜਿਹੇ ਕਾਰਜਾਂ ਵਾਸਤੇ ਸਿਰਫ ਪਿਲਾਕ ਹੀ ਹੈ, ਜੋ ਸਾਨੂੰ ਹੱਲਾਸ਼ੇਰੀ ਦੇ ਰਹੀ ਹੈ।

ਲੋਕ ਤਾਂ ਅੱਜ ਇਹ ਕਹਿੰਦੇ ਹਨ ਕਿ ‘ਪੰਜਾਬੀ ਦਾ ਕਰਨਾ ਕੀ ਹੈ’, ਇਹ ਅਸੀਂ ਸੋਚਣਾ ਹੈ ਕਿ ਅਸੀਂ ਪੰਜਾਬੀ ਦਾ ਕੀ ਕਰਨਾ ਹੈ, ਪੰਜਾਬੀ ਨੂੰ ਕਿਸ ਕਦਰ ਸਾਂਭਣਾ ਹੈ। ਉਨ੍ਹਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਸ਼ਾਇਰ ਅਫ਼ਜਲ ਸਾਹਿਰ ਸਕੂਲਾਂ ਦੇ ਵਿਚ ਬਾਬਾ ਫਰੀਦ, ਬੁੱਲੇ ਸ਼ਾਹ, ਬਾਬਾ ਨਾਨਕ ਆਦਿ ਕਿਉਂ ਨਹੀਂ ਪੜ੍ਹਾਇਆ ਜਾਂਦਾ, ਸਾਨੂੰ ਸੋਚਣ ਦੀ ਲੋੜ ਹੈ।

ਪਿਲਾਕ ਸੰਸਥਾ ਦੀ ਮੁਖੀ ਬਿਨੇਸ਼ ਫਾਤਿਮਾ ਹੋਰਾਂ ਨੇ ਸੰਬੋਧਨ ਹੁੰਦਿਆ ਕਿਹਾ ਕਿ ਆਏ ਸਾਰਿਆਂ ਨੂੰ ਖੁਸ਼ਆਮਦੀਦ ਆਖਿਆ। ਉਨ੍ਹਾਂ ਕਿਹਾ ਜਿਸ ਜਗ੍ਹਾ ਤੁਸੀਂ ਬੈਠੇ ਹੋ, ਉਹ ਪੰਜਾਬੀ ਕੰਪਲੈਕਸ ਹੈ ਉਹ ਪੰਜਾਬੀ ਦਾ ਘਰ ਹੈ।

ਇਸ ਤੋਂ ਬਾਅਦ ਅਮਰੀਕਾ ਤੋਂ ਪਹੁੰਚੇ ਸ੍ਰੀ ਅਸ਼ੋਕ ਭੌਰਾ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਦਾ ਝੰਡਾ ਬੁਲੰਦ ਰਹੇਗਾ। ਇਹ ਹਜ਼ਾਰਾਂ ਸਾਲਾਂ ਦੀ ਪੁਰਾਣੀ ਬੋਲੀ ਹੈ।

ਭੌਰਾ ਹੋਰਾਂ ਨੇ ਕਿਹਾ ਕਿ ਅੱਜ ਪੰਜਾਬ ਇਨ੍ਹਾਂ ਦੋਹਾਂ ਦੇਸ਼ਾਂ ਦੇ ਵਿਚ ਨਹੀਂ ਅੱਜ ਪੰਜਾਬ ਹਰ ਪ੍ਰਮੁੱਖ ਦੇਸ਼ ਦੇ ਵਿਚ ਵਸਦਾ ਹੈ। ਉਨ੍ਹਾਂ ਚੰਦ ਸ਼ਬਦਾਂ ਦੇ ਨਾਲ ਕੁੱਜੇ ਵਿਚ ਸਮੁੰਦਰ ਭਰਿਆ।

ਫਿਲਮੀ ਕਲਾਕਾਰ ਗੁਰਪ੍ਰੀਤ ਕੌਰ ਭੰਗੂ ਨੇ ਕਿਹਾ ਕਿ ਬਹੁਤ ਦੇਰ ਤੋਂ ਅਸੀਂ ਇਕੱਠੇ ਹੋਣੇ ਲੋਚਦੇ ਸੀ, ਅੱਜ ਇਕੱਠੇ ਹੋ ਕੇ ਇੰਝ ਲਗਦਾ ਹੈ ਜਿਵੇਂ ਦਹਾਕਿਆਂ ਪੁਰਾਣੇ ਪੰਜਾਬ ਵਿਚ ਪਹੁੰਚ ਗਏ ਹਾਂ। ਤੁਹਾਡਾ ਮਿਲਿਆ ਸਤਿਕਾਰ ਅਤੇ ਗਲਵੱਕੜੀ ਹਮੇਸ਼ਾਂ ਸਾਡੇ ਨਾਲ ਰਹੇਗੀ।

ਪ੍ਰਸਿੱਧ ਸੂਫੀ ਗਾਇਕ ਸਾਂਈ ਜ਼ਹੂਰ ਨੇ ਕਮਾਲ ਦਾ ਸੂਫੀ ਰੰਗ ਬੰਨਿ੍ਹਆ ਉਨ੍ਹਾਂ ਆਪਣੇ ਮਸ਼ੂਹਰ ਗੀਤ ਤੂੰਬੇ ਉਤੇ ਗਾ ਕੇ ਬਹਿਜਾ ਬਹਿਜਾ ਕਰਵਾ ਦਿੱਤੀ। ਉਨ੍ਹਾਂ ਦੋਹਾਂ ਮੁਲਕਾਂ ਅਤੇ ਸਭਿਆਚਾਰਕ ਸਾਂਝਾ ਦਾ ਹੋਕਾ ਦਿੱਤਾ।

ਪਾਕਿਸਤਾਨੀ ਮੁੰਡਿਆ ਦਾ ਭੰਗੜਾ ਵੀ ਕਮਾਲ ਕਰ ਗਿਆ। ‘ਸਾਂਝਾ ਹੈ ਪੰਜਾਬ ਸਾਡਾ ਸਾਂਝਾ ਹੈ ਪੰਜਾਬ, ਰਹੇ ਵਸਦਾ ਪੰਜਾਬ ਰਹੇ ਵਸਦਾ ਪੰਜਾਬ।’’ ਕੁੜੀਆਂ ਦਾ ਗਿੱਧਾ ਤਾਂ ਅੱਤ ਹੀ ਕਰਾ ਗਿਆ। ‘ਨੀ ਮੈਂ ਨੱਚਾ ਨੱਚਾ’ ਅਤੇ ਹੋਰ ਬੋਲੀਆਂ ਪਾ ਕੇ ਸਟੇਜ ਹਿਲਾ ਕੇ ਰੱਖ ਦਿੱਤੀ। ਚਰਖੇ ਵਾਲੀਆਂ ਬੋਲੀਆਂ ਨੇ ਆਏ ਸਾਰੇ ਮਹਿਮਾਨਾਂ ਦੀ ਤਾੜੀਆਂ ਲੁੱਟ ਲਈਆਂ।

ਵਿਚਾਰ ਚਰਚਾਵਾਂ ਦੇ ਵਿਚ ਪਹਿਲਾਂ ‘ਪੰਜਾਬੀਆਂ ਦੀ ਕੌਮੀ ਤੇ ਸਿਆਸੀ ਚੇਤਨਾ’ ਦੇ ਵਿਸ਼ੇ ਉਤੇ, ‘ਨਵੀਂ ਟੈਕਨਾਲੋਜੀ ਦਾ ਪਸਾਰ ਤੇ ਪੰਜਾਬੀ ਜ਼ੁਬਾਨ’ ਅਤੇ ਮਾਂ ਬੋਲੀ ਰਾਹੀਂ ਸਿੱਖਿਆ ਦੇ ਵਿਸ਼ੇ ਉਤੇ ਗੱਲਬਾਤ ਹੋਈ।

ਮਾਂ ਬੋਲੀ ਦੇ ਵਿਸ਼ੇ ਉਤੇ ਪੰਜਾਬ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਸ. ਜਸਵੰਤ ਸਿੰਘ ਜਫਰ ਹੋਰਾਂ ਬਾ ਕਮਾਲ ਉਦਾਹਰਣਾਂ ਦੇ ਕੇ ਸਿੱਧ ਕਰ ਦਿੱਤਾ ਕਿ ਜੇਕਰ ਕੋਈ ਵੱਡੀਆਂ ਖੋਜਾਂ ਹੋਈਆਂ ਹਨ ਤਾਂ ਉਹ ਉਨ੍ਹਾਂ ਖੋਜੀਆਂ ਦੀਆਂ ਮਾਂ ਬੋਲੀ ਦੇ ਵਿਚ ਹੀ ਹੋਈਆਂ ਹਨ। ਖੋਜੀਕਾਰਾਂ ਨੇ ਦੂਸਰੀ ਜ਼ੁਬਾਨ ਪੜ੍ਹ ਕੇ ਪੜ੍ਹਾਈ ਨਹੀਂ ਕੀਤੀ ਸਗੋਂ ਆਪਣੀ ਜ਼ੁਬਾਨ ਵਿਚ ਹੀ ਕੀਤੀ ਹੈ।

ਇਸ ਤੋਂ ਬਾਅਦ ‘ਪੰਜਾਬੀ ਸੁਆਣੀ ਅਤੇ ਨਾਬਰੀ ਦੀ ਰੀਤ’ ਵਿਸ਼ੇ ਉਤੇ ਡੂੰਘੀ ਵਿਚਾਰ ਚਰਚਾ ਕੀਤੀ ਜਿਸ ਦੇ ਵਿਚ ਡਾ. ਸ਼ਬਨਮ ਇਸ਼ਾਕ, ਗੁਰਚਰਨ ਕੌਰ, ਸ਼ਮਸ਼ਾ ਹੁਸੈਨ ਅਚੇ ਰੂਬੀਨਾ ਜਾਮੀਲ ਹੋਰਾਂ ਨੇ ਹਿੱਸਾ ਲਿਆ।

ਬਹੁਤ ਹੀ ਸੁੰਦਰ ਨਾਟਕ ਜੋ 1947 ਦੀ ਵੰਡ ਨੂੰ ਵਿਖਾ ਗਿਆ, ਖੇਡਿਆ ਗਿਆ। ਪ੍ਰੋਗਰਾਮ ਦੇ ਸਭਿਆਚਾਰਕ ਰੰਗ ਵਿਚ ਐਸ. ਅਸ਼ੋਕ ਭੌਰਾ ਦਾ ਲਿਖਿਆ ਗੀਤ ‘ਚੌਲਾਂ ਦੀ ਬੁਰਕੀ’ ਜੋ ਪਾਕਿਸਤਾਨ ਦੀ ਗਾਇਕਾ ਫਲਕ ਇਜਾਜ ਨੇ ਗਾਇਆ ਹੈ ਰਿਲੀਜ਼ ਕੀਤਾ ਗਿਆ।

ਇਸ ਤੋਂ ਬਾਅਦ ਪੰਜਾਬੀ ਗਾਇਕ ਸੱਤੀ ਪਾਬਲ ਨੇ ਬਾਬੂ ਰਜਬ ਅਲੀ ਦੀ ਰਚਨਾ, ਬੋਲੀਆਂ ਤੇ ਅਰਜਨ ਵੈਲੀ ਨੇ ਗੀਤ ਗਾ ਕੇ ਖੂਬ ਰੰਗ ਬੰਨਿ੍ਹਆ।

ਚੜ੍ਹਦੇ ਪੰਜਾਬ ਤੋਂ ਪਹੁੰਚਣ ਵਾਲਿਆਂ ਵਿਚ ਸ. ਜਸਵੰਤ ਸਿੰਘ ਜਫਰ, ਡਾਇਰੈਕਟਰ ਭਾਸ਼ਾ ਵਿਭਾਗ, ਸ. ਮਲਕੀਤ ਸਿੰਘ ਰੌਣੀ, ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਸ੍ਰੀਮਤੀ ਗੁਰਚਰਨ ਕੌਰ, ਸ. ਸੁਖਵਿੰਦਰ ਸਿੰਘ ਥਿੰਦ, ਸ੍ਰੀ ਅਸ਼ੋਕ ਭੌਰਾ, ਸ. ਹਰਦੇਵ ਸਿੰਘ ਕਾਹਮਾ, ਸ. ਸਤਵੀਰ ਸਿੰਘ ਪੱਲੀਝਿੱਕੀ, ਸ. ਤਰਸੇਮ ਸਿੰਘ ਭਿੰਡਰ, ਸ. ਸਵਰਨ ਸਿੰਘ ਟਹਿਣਾ, ਮੈਡਮ ਹਰਮਨ ਥਿੰਦ, ਗੁਰਪ੍ਰੀਤ ਆਰਟਿਸਟ, ਪੱਤਰਕਾਰ ਗੁਰਪ੍ਰੇਮ ਲਹਿਰੀ, ਸ. ਸੁਖਨੈਬ ਸਿੰਧੂ ਪੱਤਰਕਾਰ, ਸ. ਕਲਿਆਣ ਸਿੰਘ, ਗਾਇਕ ਬੀਰ ਸਿੰਘ, ਅਮਰੀਕਾ ਤੋਂ ਸ਼ਾਇਰਾ ਮਨਜੀਤ ਕੌਰ ਗਿੱਲ, ਸਵ. ਸ. ਜਗਦੇਵ ਸਿੰਘ ਜੱਸੋਵਾਲ ਦੀ ਭਤੀਜੀ ਸ੍ਰੀਮਤੀ ਮਨਜੀਤ ਕੌਰ ਨਾਗਰਾ, ਲੋਕ ਗਾਇਕ ਸੱਤੀ ਪਾਬਲਾ, ਸ੍ਰੀਮਤੀ ਰਾਜਵੰਤ ਕੌਰ, ਸ੍ਰੀਮਤੀ ਕਸ਼ਮੀਰ ਕੌਰ ਭੌਰਾ, ਸ. ਮਨਜੀਤ ਸਿੰਘ ਝਿੱਕਾ-ਸ੍ਰੀਮਤੀ ਹਰਜਿੰਦਰ ਕੌਰ, ਸ. ਜਸਪਾਲ ਸਿੰਘ, ਸ. ਜਰਨੈਲ ਸਿੰਘ ਪੱਲੀ ਝਿੱਕੀ, ਸ. ਜਰਨੈਲ ਸਿੰਘ ਬਣਬੈਤ, ਸ. ਬਲਜਿੰਦਰ ਸਿੰਘ, ਸ੍ਰੀਮਤੀ ਕਸ਼ਮੀਰ ਕੌਰ ਭੌਰਾ ਵੀ ਪਹੁੰਚੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ