Saturday, April 20, 2024

ਵਾਹਿਗੁਰੂ

spot_img
spot_img

27 ਸਤੰਬਰ ਦੇ ਮੁਕੰਮਲ ਭਾਰਤ ਬੰਦ ਨੂੰ ਸਫਲ ਬਨਾਉਣ ਦੀਆਂ ਤਿਆਰੀਆਂ ‘ਚ ਜੁਟ ਜਾਓ: ਬੂਟਾ ਸਿੰਘ ਬੁਰਜਗਿੱਲ

- Advertisement -

ਦਲਜੀਤ ਕੌਰ ਭਵਾਨੀਗੜ੍ਹ
ਦਿੱਲੀ, 17 ਸਤੰਬਰ 2021:
ਅੱਜ ਟਿੱਕਰੀ ਬਾਰਡਰ ਤੇ ਕਿਸਾਨ ਸੰਘਰਸ਼ ਮੋਰਚੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲੁਧਿਆਣਾ ਅਤੇ ਬਰਨਾਲਾ ਜਿਲੇ ਦੇ ਸਾਰੇ ਬਲਾਕਾਂ ਦੀਆਂ ਪਿੰਡ ਇਕਾਈਆਂ ਦੇ ਅਹੁਦੇਦਾਰਾਂ ਦੀ ਵਧਵੀਂ ਮੀਟਿੰਗ ਖਾਲਸਾ ਏਡ ਦੇ ਦਫ਼ਤਰ ‘ਚ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਦਰਸ਼ਨ ਸਿੰਘ ਉੱਗੋਕੇ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਚ ਵਿਸੇਸ਼ ਤੌਰ ਤੇ ਇਸ ਸਮੇਂ ਪੰਹੁਚੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਮੁੱਖ ਵਕਤਾ ਵਜੋਂ ਕਿਸਾਨ ਵਰਕਰਾਂ ਨਾਲ ਕਿਸਾਨ ਸੰਘਰਸ਼ ਦੀ ਮੋਜੂਦਾ ਦਸ਼ਾ ਤੇ ਦਿਸ਼ਾ ਬਾਰੇ ਖੁੱਲਾ ਸੰਵਾਦ ਰਚਾਇਆ। ਇਸ ਸਮੇਂ ਸਭ ਤੋਂ ਪਹਿਲਾਂ ਹੁਣ ਤਕ ਕਿਸਾਨ ਸੰਘਰਸ਼ ਚ ਸ਼ਹੀਦ ਹੋ ਗਏ ਸਮੁੱਚੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਉਨਾਂ ਅਪਣੇ ਸੰਬੋਧਨ ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਸਾਲ ਭਰ ਦੇ ਇਸ ਸ਼ਾਨਾਮੱਤੇ ਸੰਘਰਸ਼ ਚ ਹਰ ਪਿੰਡ ਵਲੋਂ ਨਿਭਾਏ ਰੋਲ ਦੀ ਸ਼ਲਾਘਾ ਕਰਦਿਆਂ ਕਿਸਾਨ ਵਰਗ ਚ ਉਸਰੀ ਜਮਾਤੀ ਏਕਤਾ, ਇਤਫਾਕ ਤੇ ਮੁਹੱਬਤ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ।

ਸ੍ਰ. ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਪੌਣੀ ਸਦੀ ਬਾਅਦ ਪੰਜਾਬੀਆਂ ਦੀ ਪਹਿਲਕਦਮੀ ਤੇ ਦੇਸ਼ ਭਰ ਚ ਮੋਜੂਦਾ ਲੁਟੇਰੇ ਸਾਮਰਾਜੀ ਕਾਰਪੋਰੇਟ ਪ੍ਰਬੰਧ ਦੀ ਖਸਲਤ ਤੋ ਲੋਕਾਂ ਨੂੰ ਜਾਣੂ ਕਰਾਉਣ ਚ ਕਾਮਯਾਬ ਹੋਏ ਹਾਂ। ਸਿਰਫ ਐਨਾ ਹੀ ਨਹੀਂ ਇਸ ਮਨੁੱਖ ਖਾਣੇ ਲੋਕ ਦੋਖੀ ਰਾਜਨੀਤਕ ਸਿਸਟਮ ਵਿਰੁੱਧ ਨਫਰਤ ਤਿੱਖੀ ਕਰਨ ਚ ਵੀ ਕਿਸਾਨ ਅੰਦੋਲਨ ਕਾਮਯਾਬ ਹੋਇਆ ਹੈ। ਐਨਾ ਹੀ ਨਹੀਂ ਦੂਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ਦੀ ਆਸ ਦਾ ਕੇਂਦਰ ਇਕ ਲੁੱਟਰਹਿਤ ਸਮਾਜ ਦੀ ਸਿਰਜਣਾ ਦੀ ਉਮੀਦ ਨੂੰ ਪੈਂਦੇ ਬੂਰ ਵਜੋ ਇਕ ਨਵੇਂ ਉਭਾਰ ਦਾ ਮੁਨਾਰਾ ਵੀ ਇਹ ਅੰਦੋਲਨ ਬਣਿਆ ਹੈ। ਇਸ ਮਹਾਨ ਕਿਸਾਨ ਮਜ਼ਦੂਰ ਸੰਘਰਸ਼ ਦੀ ਸਭ ਤੋ ਵੱਡੀ ਪ੍ਰਾਪਤੀ ਇਹ ਹੈ ਕਿ ਅਸੀਂ ਪੰਜਾਬ ਸਮੇਤ ਕਈ ਸੂਬਿਆਂ ਚ ਟੌਲ ਪਲਾਜਿਆਂ, ਮਾਲਜ, ਰੇਲ ਪਾਰਕਾਂ ਸਮੇਤ ਦਿੱਲੀ ਬਾਰਡਰਾਂ ਤੇ ਸਾਲ ਭਰ ਤੋਂ ਕਾਬਜ ਹੋ ਕੇ ਬਰਾਬਰ ਦੀ ਮੁੱਢਲੀ ਸੱਤਾ ਖੜੀ ਕਰਕੇ ਭਾਜਪਾ ਹਕੂਮਤ ਨੂੰ ਅੰਦਰੋ ਪੂਰੀ ਤਰਾਂ ਹਿਲਾ ਕੇ ਰੱਖ ਦਿੱਤਾ ਹੈ।

ਉਨਾਂ ਕਿਹਾ ਕਿ ਦੇਸ਼ ਭਰ ਦੇ ਸਰਕਾਰੀ ਅਦਾਰਿਆਂ ਦਾ ਸੌਦਾ ਕਰਕੇ ਮੁਲਕ ਨੂੰ ਇਕ ਵੇਰ ਫਿਰ ਗੁਲਾਮ ਕਰਨ ਦੇ ਰਾਹ ਤੁਰੀ ਭਾਜਪਾ ਦੀ ਫਿਰਕੂ ਫਾਸ਼ੀਵਾਦੀ ਹਕੂਮਤ ਦਾ ਫਸਤਾ ਵੱਢਣਾ ਤੇ ਦੇਸ਼ ਦੀ ਕਿਰਤੀ ਜਮਾਤ ਨੂੰ ਇਕਜੁੱਟ ਤੇ ਜਥੇਬੰਦ ਕਰਨਾ ਸਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ। ਸਾਮਰਾਜੀ ਸੰਸਥਾਵਾਂ ਦੇ ਸਰਗਨੇ ਅਮਰੀਕਾ ਦੀ ਅਗਵਾਈ ਚ ਸੰਸਾਰ ਭਰ ਦੇ ਹਵਸੀ ਕਾਰਪੋਰੇਟ ਦੂਨੀਆਂ ਭਰ ਦੀ ਧਨ ਦੌਲਤ ਅਪਣੇ ਕਬਜੇ ਚ ਕਰਨਾ ਚਾਹੁੰਦੇ ਹਨ।

ਦੇਸ਼ ਦੀ ਸਨਅਤੀ ਪੈਦਾਵਾਰ ਅਤੇ ਸਰਕਾਰੀ ਅਦਾਰਿਆਂ ਤੇ ਕੰਟਰੋਲ ਸਥਾਪਤ ਕਰਨ ਤੋਂ ਬਾਅਦ ਹੁਣ ਖੇਤੀ ਸੈਕਟਰ ਚੋਂ ਵੱਡੇ ਮੁਨਾਫੇ ਬਟੋਰਨ ਲਈ ਇਹ ਖੇਤੀ ਦੇ ਕਾਲੇ ਕਨੂੰਨ ਲੈ ਕੇ ਆਏ ਹਨ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਲੱਖ ਔਕੜਾਂ ਦੇ ਬਾਵਜੂਦ ਇਸ ਇਤਿਹਾਸਕ ਸੰਘਰਸ਼ ਨੂੰ ਬੜੀ ਦਲੇਰੀ ਤੇ ਸੁਚੱਜਤਾ ਨਾਲ ਚਲਾਇਆ ਹੈ , ਇਸ ਸਿਆਣਪ ਤੇ ਹਿੰਮਤ ਨੂੰ ਹੋਰ ਮਜਬੂਤ ਕਰਨਾ ਇਸ ਅੰਦੋਲਨ ਦੀ ਅਣਸਰਦੀ ਲੋੜ ਹੈ।

ਇਸ ਮੌਕੇ ਜੱਥੇਬੰਦੀ ਦੇ ਸਮੂਹ ਕਾਰਕੁੰਨਾਂ ਨੇ ਵੀ ਅਪਣੇ ਵਿਚਾਰ ਤੇ ਸੁਝਾਅ ਰਖੇ ਅਤੇ ਕਈ ਨੁਕਤਿਆਂ ਦੀ ਸ਼ੰਕਾਨਿਵਰਤੀ ਕੀਤੀ। ਸਮੂਹ ਵਰਕਰਾਂ ਨੇ ਜਿਥੇ ਦਿਲੀ ਸੰਘਰਸ਼ ਮੋਰਚਿਆਂ ਤੇ ਗਿਣਤੀ ਤੇ ਅਨੁਸਾਸ਼ਨ ਵਧਾਉਣ ਦਾ ਵਚਨ ਦਿੱਤਾ ਊਥੇ ਪਿੰਡਾਂ ਚ 27 ਸਿਤੰਬਰ ਦੇ ਭਾਰਤ ਬੰਦ ਦੀ ਸਫਲਤਾ ਲਈ ਪੂਰਾ ਤਾਣ ਲਾਉਣ ਦਾ ਵੀ ਫੈਸਲਾ ਕੀਤਾ। ਲੰਮੇ ਸੰਘਰਸ਼ ਦੀ ਸਫਲਤਾ ਲਈ ਨਵੇ ਪਿੰਡਾਂ ਚ ਇਕਾਈਆਂ ਖੜੀਆਂ ਕਰਨ, ਪਹਿਲੀਆਂ ਇਕਾਈਆਂ ਨੂੰ ਮਜਬੂਤ ਕਰਨ, ਭਰਾਤਰੀ ਜਥੇਬੰਦੀਆਂ ਨਾਲ ਆਪਸੀ ਸਤਿਕਾਰ ਤੇ ਨੇੜਤਾ ਵਧਾਉਣ ਦਾ ਵੀ ਫੈਸਲਾ ਕੀਤਾ ਗਿਆ।

ਇਸ ਮੌਕੇ ਸੁਖਵਿੰਦਰ ਸਿੰਘ ਹੰਬੜਾ, ਜਗਤਾਰ ਦੇਹੜਕਾ, ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਬਾਬੂ ਸਿੰਘ ਖੁੱਡੀਕਲਾਂ, ਸਰਬਜੀਤ ਸਿੰਘ ਧੂੜਕੋਟ, ਧਰਮ ਸਿੰਘ ਸੂਜਾਪੁਰ, ਤਾਰਾ ਸਿੰਘ ਅੱਚਰਵਾਲ, ਜਸਵਿੰਦਰ ਸਿੰਘ ਭਮਾਲ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...