ਯੈੱਸ ਪੰਜਾਬ
24 ਮਾਰਚ, 2025
Punjab ਦੇ ਇਤਿਹਾਸਿਕ ਪਿੰਡ Dhudike (ਮੋਗਾ) ਵਿੱਚ ਕੱਲ 25 ਮਾਰਚ ਨੂੰ Punjab ਆਰਟਸ ਕੌਂਸਿਲ ਵੱਲੋਂ ਪੰਜਾਬੀ ਸਾਹਿਤ ਦੇ ਪਿਤਾਮਿਆਂ ਵਿੱਚ ਗਿਣੇ ਜਾਂਦੇ ਨਾਵਲਕਾਰ Jaswant Singh Kanwal ਦੀ ਸਾਹਿਤਕ-ਵਿਚਾਰਧਾਰਕ ਜ਼ਮੀਨ ਦੇ ਸਵਾਲ ਬਾਰੇ ਇੱਕ ਵੱਡਾ ਸਮਾਗਮ ਰਚਿਆ ਜਾ ਰਿਹਾ ਹੈ ਜਿਸ ਵਿੱਚ ਚੋਟੀ ਦੇ “ਕੰਵਲ-ਕਾਰ ਬੁੱਧੀਜੀਵੀ” ਸ਼ਾਮਿਲ ਹੋਣਗੇ।
ਸਰਕਾਰੀ ਕਾਲਜ Dhudike ਵਿੱਚ ਹੋਣ ਵਾਲਾ ਇਹ ਇਕ-ਦਿਨਾ ਸਮਾਗਮ ਮੰਗਲਵਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।
ਇਹ ਜਾਣਕਾਰੀ ਦੇਂਦਿਆਂ “ਅਦਾਰਾ 23 ਮਾਰਚ” ਦੇ ਨਿਰਦੇਸ਼ਕ ਅਤੇ ਪੰਜਾਬੀ ਸੰਕਲਪਕਾਰੀ ਦੇ ਇਤਿਹਾਸਕਾਰ ਡਾ ਸੁਮੇਲ ਸਿੰਘ ਸਿੱਧੂ ਹੋਰਾਂ ਨੇ ਦੱਸਿਆ ਕਿ ਆਦਾਰੇ ਵੱਲੋਂ ਪੰਜਾਬ ਆਰਟਸ ਕੌਂਸਿਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਦੀ ਪ੍ਰਧਾਨਗੀ ਸਰਦਾਰ ਜਸਵੰਤ ਸਿੰਘ ਕੰਵਲ ਦੇ ਤਾ’ਉਮਰ ਸਾਥੀ ਅਤੇ ਦੋਸਤ ਰਹੇ ਉੱਘੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਕਰਨਗੇ ਜਦੋਂਕਿ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪੰਜਾਬੀ ਗਲਪ ਦੇ ਨਾਮਵਰ ਵਿਦਵਾਨ ਡਾ ਮਹਿਲ ਸਿੰਘ ਉਚੇਚੇ ਤੌਰ ਉੱਤੇ ਕੰਵਲ ਹੋਰਾਂ ਦੀ ਵਿਚਾਰਧਾਰਕ ਪਹੁੰਚ ਬਾਰੇ ਆਪਣੇ ਵਿਚਾਰ ਰੱਖਣਗੇ।
25 ਮਾਰਚ ਦਾ ਸਮਾਗਮ ਜਸਵੰਤ ਸਿੰਘ ਕੰਵਲ ਦੀ ਸਾਹਿਤਕ-ਵਿਚਾਰਧਾਰਕ ਜ਼ਮੀਨ ਦੇ ਸਵਾਲ ਬਾਰੇ “ਢੁੱਡੀਕੇ ਯੂਨੀਵਰਸਿਟੀ” ਵਿੱਚ ਲਗਾਤਾਰਤਾ ਨਾਲ ਹੋ ਰਹੀਆਂ ਸਾਹਿਤਕ ਮਿਲਣੀਆਂ ਦੀ ਕੜੀ ਵਿੱਚ ਇੱਕ ਪ੍ਰਬੁੱਧ ਬੌਧਿਕ ਮੁਸ਼ੱਕਤ ਵਜੋਂ ਵੇਖਿਆ ਜਾ ਰਿਹਾ ਹੈ।
ਪੰਜਾਬੀ ਦੇ ਵੱਡੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਜਿਨ੍ਹਾਂ ਨੇ ਆਧੁਨਿਕ ਸਮਿਆਂ ਵਿੱਚ ਇਸ ਵਿਧਾ ਨੂੰ ਸ਼ਾਨਦਾਰ ਮੋੜ ਦਿੱਤਾ, ਉਹ ਵੀ ਆਪਣੀ ਗੱਲ ਰੱਖਣਗੇ।
ਸਰਕਾਰੀ ਕਾਲਜ ਢੁੱਡੀਕੇ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਇਸ ਵੱਡੇ ਲੇਖਕ ਨਾਲ ਉਹਨਾਂ ਦੀ ਜਨਮ ਅਤੇ ਕਰਮ ਭੋਇਂ ਉੱਤੇ ਹੋਣ ਵਾਲੇ ਖ਼ਿਤਾਬ ਪੰਜਾਬ ਆਰਟਸ ਕੌਂਸਿਲ ਦੇ ਮੁਖੀ ਸਵਰਨਜੀਤ ਸਵੀ ਅਤੇ ਪ੍ਰੋ. ਯੋਗ ਰਾਜ ਦੀ ਸੰਗਤ ਵਿਚ ਹੋਣਗੇ ਅਤੇ ਪੰਜਾਬੀਆਂ ਦਾ ਆਪਣੇ ਦਿਓਕੱਦ ਲੇਖਕ ਨਾਲ ਰਿਸ਼ਤੇ ਦੀਆਂ ਤਹਿਆਂ ਨੂੰ ਸਮਝਣ ਵਿੱਚ ਮਦਦ ਕਰਨਗੇ।