Tuesday, October 19, 2021
spot_img
yes punjab english redirection

Parali

kissan

ajaib ghar

sarkari naukri

bijli

madadgaar

sports club

kisan sarkari naukri

muavja

PSSSB Chemical

Markfed Sept to Nov

mrsptu

Innocent

2022 ਪੰਜਾਬ ਵਿਧਾਨ ਸਭਾ ਚੋਣਾਂ: ਕੋਵਿਡ ਕਾਰਨ ਸੂਬੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਵਧਾ ਕੇ 24689 ਕੀਤੀ: ਸੀ.ਈ.ਓ. ਡਾ: ਰਾਜੂ

ਯੈੱਸ ਪੰਜਾਬ
ਚੰਡੀਗੜ੍ਹ, 14 ਸਤੰਬਰ, 2021:
ਮੁੱਖ ਚੋਣ ਅਧਿਕਾਰੀ (ਸੀਈਓ), ਪੰਜਾਬ ਡਾ. ਕਰੁਣਾ ਰਾਜੂ ਨੇ ਅੱਜ ਕਿਹਾ ਕਿ ਤਰਕਸੰਗਤਕਰਨ ਤੋਂ ਬਾਅਦ ਸੂਬੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 23211 ਤੋਂ ਵਧਾ ਕੇ 24689 ਕਰ ਦਿੱਤੀ ਗਈ ਹੈ।

ਅੱਜ ਇੱਥੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਇੱਕ ਪੋਲਿੰਗ ਬੂਥ ਵਿੱਚ ਆਉਣ ਵਾਲੇ ਵੋਟਰਾਂ ਦੀ ਗਿਣਤੀ 1400 ਤੋਂ ਘਟਾ ਕੇ 1200 ਕਰ ਦਿੱਤੀ ਗਈ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਭਰ ਦੇ ਪੋਲਿੰਗ ਬੂਥਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ।

ਡਾ. ਰਾਜੂ ਨੇ ਇਹ ਵੀ ਕਿਹਾ ਕਿ ਤਰਕਸੰਗਤ ਪ੍ਰਕਿਰਿਆ ਤੋਂ ਬਾਅਦ ਪੋਲਿੰਗ ਬੂਥਾਂ ਦੀ ਗਿਣਤੀ 23211 ਤੋਂ ਵਧਾ ਕੇ 24689 ਕਰ ਦਿੱਤੀ ਗਈ ਹੈ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਲੋੜੀਂਦੀਆਂ ਈਵੀਐਮਜ਼ ਦਾ ਪ੍ਰਬੰਧ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਵੱਖ -ਵੱਖ ਜ਼ਿਲ੍ਹਿਆਂ ਤੋਂ 10500 ਕੰਟਰੋਲ ਯੂਨਿਟਾਂ (ਸੀਯੂ) ਅਤੇ 21100 ਵੀਵੀਪੈਟ ਮਸ਼ੀਨਾਂ ਨੂੰ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਪਹੁੰਚਾਈਆਂ ਜਾ ਰਹੀਆਂ ਹਨ। ਡਾ. ਰਾਜੂ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨਾਲ ਸੀਈਓ ਪੰਜਾਬ ਦਫ਼ਤਰ ਕੋਲ 45316 ਬੈਲਟ ਯੂਨਿਟਾਂ (ਬੀਯੂ), 34942 ਕੰਟਰੋਲਿੰਗ ਯੂਨਿਟਾਂ (ਸੀਯੂ) ਅਤੇ 37576 ਵੀਵੀਪੈਟ ਮਸ਼ੀਨਾਂ ਹੋ ਜਾਣਗੀਆਂ।

ਮੁੱਖ ਚੋਣ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਇਹਨਾਂ ਮਸ਼ੀਨਾਂ ਨੂੰ ਲਿਆਉਣ ਸਮੇਂ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਐਸ.ਓ.ਪੀਜ਼ ਦੀ ਪਾਲਣਾ ਕੀਤੀ ਜਾ ਰਹੀ ਹੈ। ਡਾ. ਰਾਜੂ ਨੇ ਕਿਹਾ ਕਿ ਜ਼ਿਲਾਵਾਰ ਨੋਡਲ ਅਫਸਰ ਇਨ੍ਹਾਂ ਮਸ਼ੀਨਾਂ ਨੂੰ ਮੱਧ ਪ੍ਰਦੇਸ਼ ਤੋਂ ਜੀਪੀਐਸ ਫਿੱਟ ਕੀਤੇ ਵਿਸ਼ੇਸ਼ ਟ੍ਰਾਂਸਪੋਰਟ ਕੰਟੇਨਰਾਂ ਵਿੱਚ ਢੁੱਕਵੀਂ ਸਕੈਨਿੰਗ ਬਾਅਦ ਸਖ਼ਤ ਸੁਰੱਖਿਆ ਅਧੀਨ ਲਿਆ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ 10 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਅੰਮ੍ਰਿਤਸਰ ਵਿੱਚ ਈਵੀਐਮ-ਵੀਵੀਪੈਟ ਸੁਰੱਖਿਅਤ ਢੰਗ ਨਾਲ ਜ਼ਿਲ੍ਹਾ ਹੈੱਡਕੁਆਰਟਰ ਪਹੁੰਚ ਗਈਆਂ ਹਨ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਇਹ ਮਸ਼ੀਨਾਂ ਦੋ ਦਿਨਾਂ ਦੇ ਅੰਦਰ ਪਹੁੰਚ ਜਾਣਗੀਆਂ।

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ (ਐਫਐਲਸੀ) ਨਿਰਧਾਰਤ ਸਮੇਂ ਵਿੱਚ ਐਸ.ਓ.ਪੀਜ਼ ਅਨੁਸਾਰ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਰਾਜਸੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਵੇਅਰਹਾਊਸ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਨਾਲ ਨਾਲ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡਾ. ਰਾਜੂ ਨੇ ਕਿਹਾ ਕਿ ਮੌਜੂਦਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀਆਂ ਵੀ ਸਖ਼ਤੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਸੂਬੇ ਵਿੱਚ ਨਿਰਵਿਘਨ, ਪਾਰਦਰਸ਼ੀ, ਸ਼ਾਂਤੀਪੂਰਨ ਅਤੇ ਮੁਸ਼ਕਲ ਰਹਿਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਨਿਮਰਤਾ ਦੇ ਪੁੰਜ ਸ੍ਰੀ ਗੁਰੂ ਰਾਮਦਾਸ ਜੀ – ਬੀਬੀ ਜਗੀਰ ਕੌਰ

ਸਿੱਖੀ ਦੇ ਬੂਟੇ ਦੀ ਜੜ੍ਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲਗਾਈ ਤੇ ਇਸ ਬੂਟੇ ਦੀ ਪ੍ਰਫੁੱਲਤਾ ਤੇ ਸਾਂਭ-ਸੰਭਾਲ ਅੱਗੋਂ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਆਪਣੇ ਜੀਵਨ-ਕਾਲ ਦੌਰਾਨ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਕਿਸਾਨੀ ਸੰਘਰਸ਼ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹੈ, ਅਵਤਾਰ ਸਿੰਘ ਹਿਤ ਨਾਲ ਬਦਸਲੂਕੀ ਨਿੰਦਣਯੋਗ: ਬੀਬੀ ਜਗੀਰ ਕੌਰ

ਯੈੱਸ ਪੰਜਾਬ ਅੰਮ੍ਰਿਤਸਰ, 16 ਅਕਤੂਬਰ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੰਘੂ ਬਾਰਡਰ ’ਤੇ ਬੀਤੇ ਕੱਲ੍ਹ ਵਾਪਰੀ ਘਟਨਾ ਨੂੰ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਜੇਕਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਤਖ਼ਤ ਪਟਨਾ ਸਾਹਿਬ ਵਿਖ਼ੇ ਵਾਪਰੀ ਸ਼ਰਮਨਾਕ ਘਟਨਾ: ਕਮੇਟੀ ਮੈਂਬਰ ਰਾਜਾ ਸਿੰਘ ਨੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਧੱਕੇ ਮਾਰ ਕੇ ਹੇਠਾਂ ਸੁੱਟਿਆ

ਯੈੱਸ ਪੰਜਾਬ ਪਟਨਾ ਸਾਹਿਬ, 16 ਅਕਤੂਬਰ, 2021: ਤਖ਼ਤ ਸ੍ਰੀ ਪਟਨਾ ਸਾਹਿਬ ਵਿਖ਼ੇ ਸ਼ੁੱਕਰਵਾਰ ਨੂੰ ਇਕ ਸ਼ਰਮਨਾਕ ਘਟਨਾ ਵਾਪਰੀ ਹੈ। ਪ੍ਰਬੰਧਕਾਂ ਦੇ ਆਪਸੀ ਮਤਭੇਦਾਂ ਦੇ ਚੱਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਤੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮੇਘਾਲਿਆ ਦੇ ਰਾਜਪਾਲ ਨੇ ਸਿੱਖਾਂ ਦਾ ਗੈਰ ਕਾਨੂੰਨੀ ਤਰੀਕੇ ਨਾਲ ਉਜਾੜਾ ਨਾ ਹੋਣ ਦੇਣ ਦਾ ਭਰੋਸਾ ਦੁਆਇਆ, ਸਿਰਸਾ ਦੀ ਅਗਵਾਈ ਹੇਠ ਗਏ ਵਫਦ ਨੇ ਕੀਤੀ ਸਤਿਆ ਪਾਲ ਮਲਿਕ ਨਾਲ...

ਯੈੱਸ ਪੰਜਾਬ ਨਵੀਂ ਦਿੱਲੀ, 14 ਅਕਤੂਬਰ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸ਼ਿਲਾਂਗ ਪਹੁੰਚੇ ਅਕਾਲੀ ਦਲ ਦੇ ਉਚ ਤਾਕਤੀ ਵਫਦ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿਰਸਾ ਦੀ ਅਗਵਾਈ ਹੇਠ ਅਕਾਲੀ ਦਲ ਦਾ ਚਾਰ ਮੈਂਬਰੀ ਉਚ ਪੱਧਰੀ ਵਫਦ ਸ਼ਿਲਾਂਗ ਪੁੱਜਾ, 350 ਸਿੱਖ ਪਰਿਵਾਰਾਂ ਦਾ ਉਜਾੜਾ ਰੋਕਣ ’ਚ ਦਵੇਗਾ ਮਦਦ

ਯੈੱਸ ਪੰਜਾਬ ਨਵੀਂ ਦਿੱਲੀ, 13 ਅਕਤੂਬਰ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਅਕਾਲੀ ਦਲ ਉਚ ਪੱਧਰੀ ਵਫਦ ਅੱਜ ਸ਼ਿਲਾਂਗ ਪਹੁੰਚ ਗਿਆ,...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂਅ ’ਤੇ ਜਲੰਧਰ ਵਿਖ਼ੇ ਖੋਲ੍ਹੇਗੀ ‘ਸੁਪਰ ਸਪੈਸ਼ਿਐਲਟੀ ਹਸਪਤਾਲ’: ਬੀਬੀ ਜਗੀਰ ਕੌਰ

ਯੈੱਸ ਪੰਜਾਬ ਅੰਮ੍ਰਿਤਸਰ, 12 ਅਕਤੂਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਵਿਖੇ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸਰੋਤਿਆਂ ਦੇ ਦਿਲਾਂ ਨੂੰ ਟੁੰਬ ਰਿਹੈ ਗਾਇਕ ਐਮੀ ਵਿਰਕ ਦਾ ਨਵਾਂ ਰੋਮਾਂਟਕਿ ਗੀਤ ‘ਪਿਆਰ ਦੀ ਕਹਾਣੀ’

ਯੈੱਸ ਪੰਜਾਬ ਚੰਡੀਗੜ੍ਹ ,18 ਅਕਤੂਬਰ, 2021 - ਪੰਜਾਬੀ ਇੰਡਸਟਰੀ ਨੂੰ 'ਪੁਆੜਾ' ਅਤੇ 'ਕਿਸਮਤ 2' ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਤੋਂ ਬਾਅਦ, ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਆਪਣੇ ਨਵੇਂ ਸਿੰਗਲ ਟਰੈਕ 'ਪਿਆਰ ਦੀ ਕਹਾਣੀ' ਨਾਲ ਸੰਗੀਤ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

‘ਪਾਣੀ ਚ ਮਧਾਣੀ ‘ ਫਿਲਮ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 15 ਅਕਤੂਬਰ, 2021: ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਨੇ 'ਪਾਣੀ ਚ ਮਧਾਣੀ' ਦਾ ਟ੍ਰੇਲਰ ਪੇਸ਼ ਕੀਤਾ ਹੈ, ਜੋ ਕਿ ਹਾਸੇ, ਡਰਾਮੇ ਅਤੇ ਪਿਆਰ ਦਾ ਧਮਾਕੇਦਾਰ ਪਟਾਕਾ ਹੈ| 'ਪਾਣੀ ਚ ਮਧਾਣੀ ' ਪਹਿਲਾਂ ਹੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਦੁਬਈ ਦੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਵੱਡਾ ਸ਼ੋਅ 12 ਨਵੰਬਰ ਨੂੰ – ਐਮੀ ਵਿਰਕ, ਗੈਰੀ ਸੰਧੂ, ਸੋਨਮ ਬਾਜਵਾ, ਮਨਿੰਦਰ ਬੁੱਟਰ ਅਤੇ ਮੰਨਤ ਨੂਰ ਭਰਣਗੇ ਹਾਜ਼ਰੀ

ਕੋਵਿਡ-19 ਮਹਾਂਮਾਰੀ ਦੇ ਡਰ-ਭੈਅ ਤੋਂ ਮੁਕਤ ਹੁੰਦਿਆਂ ਹੀ ਦੇਸ਼-ਦੁਨਿਆਂ ਵਿਚ ਮਨੋਰੰਜਨ ਦੇ ਸਾਰੇ ਪਲੇਟਫਾਰਮ ਮੁੜ ਖੁੱਲ ਗਏ ਹਨ। ਇਸੇ ਤਹਿਤ   ਈ.3 ਯੂ.ਕੇ. ਵਲੋਂ ਫ਼ਿਲਮੀ ਤੇ ਗਾਇਕੀ ਖੇਤਰ ਵਿਚ ਵੱਡੀ ਪਹਿਚਾਣ ਬਣੇ ਸਟਾਰਾਂ ਨੂੰ ਇਨਾਂ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਕਿਸਾਨੀ ਮੁੱਦੇ ’ਤੇ ਬਣੀ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ ਜੱਟ’ ’ਤੇ ਸੈਂਸਰ ਨੇ ਲਗਾਈ ਰੋਕ, 1 ਅਕਤੂਬਰ ਨੂੰ ਹੋਣੀ ਸੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 29 ਸਤੰਬਰ, 2021: ਪੰਜਾਬ ਦੇ ਇਕ ਕਿਸਾਨ ਦੀ ਮੁਸ਼ਕਿਲਾਂ ਭਰੀ ਜ਼ਿੰਦਗੀ ’ਤੇ ਬਣੀ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਖ਼ੇਤੀ ਕਾਨੂੂੰਨਾਂ ਦੇ ਸੰਬੰਧ ਵਿੱਚ ਵੀ ਬਾਤ ਪਾਉਂਦੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਨਿੰਜਾ ਦਾ ਨਵਾਂ ਭੰਗੜਾ ਟਰੈਕ ‘ਨਾਂ ਪੁੱਛ ਕੇ’ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 23 ਸਤੰਬਰ, 2021: ਪੰਜਾਬੀ ਮਨੋਰੰਜਨ ਉਦਯੋਗ ਗੀਤਾਂ ਲਈ ਅਤੇ ਨੱਚਣ ਲਈ, ਖਾਸ ਕਰਕੇ ਭੰਗੜੇ ਤੋਂ ਬਿਨਾਂ ਤਾਂ ਬਿਲਕੁਲ ਹੀ ਅਧੂਰਾ ਹੈ ਅਤੇ ਇੱਥੇ ਸਾਡੇ ਕੋਲ ਤੁਹਾਡਾ ਮਨਪਸੰਦ ਸੁਪਰਸਟਾਰ ਨਿੰਜਾ ਉਸਦੇ ਨਵੇਂ ਡਾਂਸ...
- Advertisement -spot_img

ਸੋਸ਼ਲ ਮੀਡੀਆ

20,370FansLike
51,020FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼